ਜਾਤਪਾਤ ਦਾ ਮਸਲਾ ਅਤੇ ਹੱਲ ਵਿਸ਼ੇ ‘ਤੇ ਸੈਮੀਨਾਰ ਕੀਤਾ ਆਯੋਜਿਤ: ਤਰਕਸ਼ੀਲ ਸੁਸਾਇਟੀ

0
58
ਜਾਤਪਾਤ ਦਾ ਮਸਲਾ

ਜਾਤਪਾਤ ਆਰਥਿਕ ਤੇ ਸਮਾਜਿਕ ਵਿਤਕਰਾ ਹੈ,ਜੋ ਖਤਮ ਕਰਨਾ ਅਤਿ ਜ਼ਰੂਰੀ: ਡਾ.ਜਤਿੰਦਰ ਸਿੰਘ

ਫਗਵਾੜਾ 17 ਸਤੰਬਰ (ਨੀਤੂ ਕਪੂਰ)- ਤਰਕਸ਼ੀਲ ਸੁਸਾਇਟੀ ਪੰਜਾਬ ਰਜਿ. ਇਕਾਈ ਫਗਵਾੜਾ ਵਲੋਂ ਬਲੱਡ ਬੈਂਕ ਫਗਵਾੜਾ ਵਿਖੇ ‘ਜਾਤਪਾਤ ਦਾ ਮਸਲਾ ਅਤੇ ਹੱਲ’ ਵਿਸ਼ੇ ਉਤੇ ਸੈਮੀਨਾਰ ਕਰਵਾਇਆ ਗਿਆ । ਸੈਮੀਨਾਰ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਰਹੇ ਡਾ ਜਤਿੰਦਰ ਸਿੰਘ ਨੇ ਪਰਚਾ ਪੜਿਆ । ਵਕਤਾ ਨੇ ਜੋਰ ਦੇਕੇ ਕਿਹਾ ਕਿ ਜਾਤ ਪਾਤ ਇਕ ਗੁੰਝਲਦਾਰ ਮਸਲਾ ਹੈ ਅਤੇ ਇਸ ਦੇ ਲਾਗੂ ਰੂਪ ਨੂੰ ਸਮਝਣਾ ਔਖਾ ਨਹੀਂ ਪਰ ਇਸ ਦਾ ਹੱਲ ਕਰਨਾ ਵੀ ਇੱਕ ਗੁੰਝਲ ਹੈ । ਉਨਾਂ ਕਿਹਾ ਕਿ ਇਸ ਗੁੰਝਲ ਦਾ ਹੱਲ ਕਰਨ ਲਈ ਜਰੂਰੀ ਹੈ ਕਿ ਅਸੀ ਜਾਤ ਪਾਤ ਦੀ ਜੜ ਨੂੰ ਸਮਝੀਏ ਅਤੇ ਮਨੁੱਖਤਾ ਦੇ ਸਾਂਝੇ ਹਿਤਾਂ ਤੇ ਜਾਤਪਾਤ ਦੇ ਖਾਤਮੇ ਲਈ ਵੱਡਾ ਯਤਨ ਕਰੀਏ । ਇਹ ਤਰਾਸਦੀ ਹੈ ਕਿ ਦੇਸ਼ ਦੀ ਅਜਾਦੀ ਦੇ 70 -75 ਸਾਲ ਬਾਦ ਵੀ ਜਾਤਪਾਤ ਕਾਇਮ ਹੀ ਨਹੀਂ ਹੈ ਸਗੋਂ ਪਹਿਲਾਂ ਤੋ ਵੀ ਭਿਆਨਕ ਰੂਪ ਵਿੱਚ ਮਾਨਸਿਕ ਵਿਗਾੜ ਦੇ ਰੂਪ ਚ ਗਹਿਰਾਈ ਤੱਕ ਪਹੁੰਚ ਗਈ ਹੈ ।

ਜਾਤਪਾਤ ਨੂੰ ਉਚਿਆਉਂਦੇ ਗੀਤ ਗਾਏ ਜਾ ਰਹੇ ਹਨ ਅਤੇ ਅੰਤਰ ਜਾਤੀ ਪ੍ਰੇਮ ਵਿਆਹ ਕਰਨ ਵਾਲੇ ਜੋੜਿਆਂ ਦੇ ਅਨੇਕਾਂ ਕਤਲ ਦੇਸ਼ ਵਿੱਚ ਹੋਏ ਹਨ । ਭਾਵੇਂ ਪੰਜਾਬ ਵਰਗੀ ਥਾਂ ਉਤੇ ਅਛੂਤ ਵਾਲੀ ਗੱਲ ਸਿਧੇ ਰੂਪ ਚ ਦਿਸ ਨਹੀਂ ਰਹੀ ਪਰ ਮਾਨਸਿਕ ਰੂਪ ਚ ਜਾਤਪਾਤ ਨੌਕਰੀ ਪੇਸ਼ਾ , ਮਿਹਨਤ ਮੁਸ਼ਕਤ , ਆਮ ਬੋਲਚਾਲ ਦੇ ਸ਼ਬਦਾਂ , ਸਾਧਨਹੀਣਤਾ ਅਤੇ ਸਿਖਿਆ ਦੇ ਉਪਰਲੇ ਪੱਧਰ ਤੱਕ ਦੇ ਅਦਾਰਿਆਂ ਤੱਕ ਮੌਜੂਦ ਹੈ । ਸੈਮੀਨਾਰ ਵਿੱਚ ਸ਼ਾਮਲ ਹਾਜਰੀਨ ਵਲੋਂ ਪਰਚੇ ਉਤੇ ਕਾਫੀ ਸਵਾਲ ਕੀਤੇ ਅਤੇ ਡਾ ਜਤਿੰਦਰ ਸਿੰਘ ਨੇ ਸਵਾਲਾਂ ਦੇ ਜਵਾਬ ਦਿੱਤੇ । ਸੈਮੀਨਾਰ ਨੂੰ ਜਸਵਿੰਦਰ ਸਿੰਘ ਸੂਬਾ ਕਮੇਟੀ ਮੈਂਬਰ ਤਰਕਸ਼ੀਲ ਸੁਸਾਇਟੀ , ਸੁਖਦੇਵ ਸਿੰਘ ਜੋਨ ਕਮੇਟੀ ਮੈਂਬਰ , ਐਡਵੋਕੇਟ ਡਾ ਐਸ ਐਲ ਵਿਰਦੀ , ਸੁਰਿੰਦਰਪਾਲ ਪੱਦੀ ਜਗੀਰ ਅਤੇ ਬਲਵਿੰਦਰ ਪ੍ਰੀਤ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਜਾਤਪਾਤ ਸਮਾਜ ਦੀ ਜਾਤੀ ਦਰਜਾਬੰਦੀ ਹੈ ਜੋ ਕਿ ਅੰਤਰ ਜਾਤੀ ਵਿਆਹ ਸ਼ਾਦੀ ਨੂੰ ਰੋਕਦੀ ਹੈ ਅਤੇ ਕਿਰਤੀ ਲੋਕਾਂ ਦੀ ਏਕਤਾ ਦੇ ਰਾਹ ਵਿੱਚ ਵੱਡਾ ਰੋੜ੍ਹਾ ਹੈ । ਸਾਨੂੰ ਜਾਤਪਾਤ ਦੇ ਖਾਤਮੇ ਲਈ ਠੋਸ ਪਲੈਨਿੰਗ ਬਣਾ ਕੇ ਇਸ ਮੁੱਦੇ ਉਤੇ ਕੰਮ ਕਰਨ ਦੀ ਲੋੜ ਹੈ ਅਤੇ ਜਾਤਪਾਤ ਦੇ ਖਾਤਮੇ ਲਈ ਸਾਨੂੰ ਲਗਾਤਾਰ ਗਿਆਨ ਭਰਭੂਰ ਚਰਚਾ ਤੇ ਸੰਘਰਸ਼ ਕਰਨਾ ਹੋਵੇਗਾ ।

ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਐਡਵੋਕੇਟ ਅਮਰਜੀਤ , ਸਾਥੀ ਬਲਵੀਰ ਦੌਸਾਂਝ , ਕੁਲਵੰਤ ਸਿੰਘ ਬਾਸੀ , ਅਵਿਨਾਸ਼ ਹਰਦਾਸਪੁਰ, ਰੁਪਿੰਦਰ ਸਿੰਘ ਬੜਾ ਪਿੰਡ , ਮਹਿੰਦਰ ਸਿੰਘ ਟਿੱਬੀ , ਮਾ ਗੁਰਮੁੱਖ ਸਿੰਘ, ਸੂਬੇਦਾਰ ਪਰਮਜੀਤ ਸਿੰਘ, ਸ ਅਵਤਾਰ ਸਿੰਘ , ਕੁਲਵੰਤ ਸਿੰਘ ਭਿੰਡਰ, ਮਾ ਰਾਜ ਕਮਾਰ ਅਤੇ ਪਰਵਾਰ, ਡਾ ਸੁੱਚਾ ਰਾਮ , ਰਵਿੰਦਰ ਚੋਟ, ਕੁਲਵੰਤ ਸਿੰਘ ਬਾਸੀ , ਕੁਲਦੀਪ ਸਿੰਘ ਕੌੜਾ , ਐਡਵੋਕੇਟ ਅਮਰਜੀਤ ਸਿੰਘ , ਪਰੋਫੈਸਰ ਕੁਲਬੀਰ ਕੌਰ, ਡਾ ਜੁਗਿੰਦਰ ਕੁਲੇਵਾਲ, ਡਾ ਮੰਗਤ ਰਾਏ, ਪਰਮਜੀਤ ਜਲੰਧਰ, ਚਰਨ ਦਾਸ, ਸਤਪਾਲ ਸਲੋਹ , ਮਾ ਜਗਦੀਸ਼ , ਪਿੰ. ਗੁਰਮੀਤ ਪਲਾਹੀ , ਮਾ ਕਰਨੈਲ ਸਿੰਘ ਸੰਧੂ , ਪਿੰ.ਕੇਵਲ ਸਿੰਘ , ਮਾ ਸਤੀਸ਼, ਘਣਸ਼ਾਮ , ਮਾ ਹੰਸ ਰਾਜ ਬੰਗੜ , ਮਾ ਗੁਰਮੀਤ ਸਿੰਘ, ਐਡਵੋਕੇਟ ਐਸ.ਐਲ. ਵਿਰਦੀ, ਮੈਡਮ ਬੰਸੋ ਦੇਵੀ , ਮਾ ਮਲਕੀਤ ਸਿੰਘ, ਸੁਰਜੀਤ ਟਿੱਬਾ , ਸਤਬੀਰ ਟਿਬਾ, ਸ ਜਰਨੈਲ ਸਿੰਘ (ਸਾਬਕਾ ਜਿਲਾ ਸਿੱਖਿਆ ਅਫਸਰ) , ਨਸੀਬ ਚੰਦ ਜਲੰਧਰ, ਅਸ਼ੋਕ ਕੋਟ ਗਰੇਵਾਲ, ਸੁਰਿੰਦਰ ਵਿਰਦੀ (ਤਰਕਸ਼ੀਲ ਆਗੂ ਇੰਗਲੈਂਡ), ਸੀਤਲ ਰਾਮ ਬੰਗਾ, ਗੁਰਮੁਖ ਸਿੰਘ ਲੋਕ ਪ੍ਰੇਮੀ , ਮੋਹਣ ਸਿੰਘ , ਗੁਰਮੀਤ , ਡਾ ਪ੍ਰਕਾਸ਼ ਮੌਰੀਆ, ਰਾਮ ਆਸਰਾ ਇੰਦਣਾ ਕਲਾਸਕੇ, ਹਰਮੇਸ਼ ਬੰਗਾ, ਕਾਮਰੇਡ ਜਗੀਰ ਸਿੰਘ ਆਦਿ ਸਮੇਤ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

LEAVE A REPLY