ਉੱਤਰੀ ਭਾਰਤ ਦਾ ਪ੍ਰਸਿੱਧ ਬਾਬਾ ਸੋਢਲ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ

0
24
ਬਾਬਾ ਸੋਢਲ

ਜਲੰਧਰ 20 ਸਤੰਬਰ (ਸੁਨੀਲ ਕਪੂਰ)- ਉੱਤਰੀ ਭਾਰਤ ਦਾ ਪ੍ਰਸਿੱਧ ਬਾਬਾ ਸੋਢਲ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ, ਜਿਸ ‘ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਸੰਗਤਾਂ ਨੇਸੋਢਲ ਮੰਦਰ ਵਿਖੇ ਨਤਮਸਤਕ ਹੋ ਕੇ ਸ੍ਰੀ ਸਿੱਧ ਬਾਬਾ ਸੋਢਲ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਸਿੱਧ ਬਾਬਾ ਸੰਚਲ ਸੁਧਾਰ ਸਭਾ (ਰਜਿ) ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੰਦਰ ਕੰਪਲੈਕਸ ‘ਚ ਸਵੇਰੇ ਹਵਨ ਯੱਗ ਕਰਵਾਇਆ।ਇਸ ‘ਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਬਲਕਾਰ ਸਿੰਘ, ‘ਆਪ’ ਦੇ ਇਸਤਰੀ ਵਿੰਗ ਦੀ ਰਾਜਵਿੰਦਰ ਕੌਰ ਬਿਆੜਾ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਰਮਨ ਅਰੋੜਾ, ਵਿਧਾਇਕ ਮਹਿੰਦਰ ਭਗਤ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਇੰਡਸਟੀਰੀਅਲ ਸੈੱਲ ਦੇ ਚੇਅਰਮੈਨ ਦਿਨੇਸ਼ ਢੰਲ, ਕਰਮਜੀਤ ਰ ਚੌਧਰੀ, ਸਾਬਕਾ ਮੁੱਖ ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਰਜਿੰਦਰ ਬੇਰੀ, ‘ਆਪ’ ਆਗੂ ਰੋਬਿਨ ਸਾਂਪਲਾ ਆਦਿ ਹਾਜ਼ਰ ਸਨ।

ਇਸ ਤੋਂ ਇਲਾਵਾ ਡਾ. ਜਸਲੀਨ ਸੇਠੀ, ਪ੍ਰਿੰਸ ਅਸ਼ੋਕ ਗਰੇਵਰ, ਕੇ.ਡੀ. ਭੰਡਾਰੀ, ਨਵਲਕਿਸ਼ੋਰ ਕੰਬੋਜ, ਯੋਗਾਚਾਰੀਆ ਵਰਿੰਦਰ ਸ਼ਰਮਾ, ਅਮਿਤ ਢੱਲ, ਬੇਬੀ ਢੱਲ, ਸਾਬਕਾ ਸੀਨੀ. ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਅਮਰਜੀਤ ਸਿੰਘ ਅਮਰੀ, ਪੰਜਾਬ ਸਵਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਲਲਿਤਮੋਹਨ ਚੱਢਾ, ਸੀਨੀ ਕਾਂਗਰਸੀ ਆਗੂ ਸੁਦੇਸ਼ ਵਿੱਜ, ਅਜੀਕੋਹਲੀ, ਐਡ.ਪੀ.ਪੀ. ਸਿੰਘ ਆਹਲੂਵਾਲੀਆ ਤੇ ਮਹਾਨਗਰ ਦੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।ਸਭਾ ਦੇ ਪ੍ਰਧਾਨ ਪੰਕਜ ਚੰਢਾ, ਚੱਢਾ ਭਾਈਚਾਰੇ ਦੇ ਪ੍ਰਧਾਨ ਅਤੁਲ ਚੰਢਾ, ਡਾਇਰੈਕਟਰ ਡਾ. ਸੁਧੀਰ ਸ਼ਰਮਾ ਨਾਲ ਬਿਟੂ ਸੱਭਰਵਾਲ, ਸੰਜੂ ਅਰੋੜਾ, ਵਿਕਾਸਚੱਢਾ, ਵਿਸ਼ਾਲ ਚੰਢਾ ਇਸ ਚੰਦਾ ਆ ਚੱਢਾ ਡਾ. ਰੀਰੂ ਭਾਟੀਆ, ਅਲਕਾ ਚੱਢਾ ਇਸ਼ਿਤਾ ਵੱਢਾ, ਡਾ. ਕੁੰਦਨਾ ਮਹਿਤਾ ਨੀਰੂ ਕਪੂਰ ਤੇ ਹੋਰ ਅਧਿਕਾਰੀਆਂ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਸਭਾ ਦੀ ਸਟੇਜ ‘ਤੇ ਭਗਵਾਨ ਸੀ ਸ਼ਿਵ ਸ਼ੰਬਰ ਤੇ ਦੁਰਗਾ ਮਾਤਾ ਦੀ ਸੁੰਦਰ ਝਾਂਕੀ ਵੀ ਸਜਾਈ ਗਈ।

ਮਹਿਮਾਨਾਂ ਨੇ ਆਪਣੇ ਸੰਬੋਧਨ ‘ਚ ਜਿੱਥੇ ਸਭ ਨੂੰ ਸੋਢਲ ਮੇਲੇ ਦੀ ਵਧਾਈ ਦਿੱਤੀ, ਉੱਥੇ ਹੀ ਸਵ. ਅਗਿਆਪਾਲ ਚਢਾ ਜੀ ਨੂੰ ਸ਼ਰਧਾਂਜਲੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ 32 ਸਾਲਾਂ ਤੋਂ ਸੁਧਾਰ ਸਭਾ ਦੇ ਪ੍ਰਧਾਨ ਰਹੇ ਸ. ਚੱਢਾ ਨੇ ਸਭਾ ਦਾ ਬੂਟਾ ਲਾਇਆ ਸੀ, ਅੱਜ ਉਨ੍ਹਾਂ ਦਾ ਭਤੀਜਾ ਪੰਜ ਚੱਢਾ ਵੀ ਆਪਣੇ ਸਾਥੀਆਂ ਦੀ ਮਦਦ ਨਾਲ ਇਕਜੁੱਟ ਹੋ ਕੇ ਬੜੀ ਈਮਾਨਦਾਰੀ ਤੇ ਮਿਹਨਤ ਨਾਲ ਇਸ ਨੂੰ ਪਾਣੀ ਦੇ ਰਿਹਾ ਹੈ। ਸ੍ਰੀ ਸਿੱਧ ਬਾਬਾ ਸੇਢਲ ਸੁਧਾਰ ਸਭਾ ਵੱਲੋਂ ਇਕ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਕੇਸਰੀ ਗਰੁੱਪ ਦੇ ਸ੍ਰੀ ਵਿਜੇ ਚਪੜਾ ਨੇ ਕੀਤੀ। ਉਨ੍ਹਾਂ ਸਭ ਨੂੰ ਬਾਬਾ ਸਫਲ ਜੀ ਦੇ ਮੇਲਦੀ ਵਧਾਈ ਦਿੱਤੀ ।

ਸਨਮਾਨ ਸਮਾਰੋਹ ‘ਚ ਰਜਿੰਦਰ ਪਾਲ ਰਾਣਾ ਰੰਧਾਵਾ, ਪਿੰਕੀ ਜੁਲਬਾ, ਰੋਜ਼ੀ ਅਰੋੜਾ, ਅਨੂਪ ਜੇਰਥ, ਡਿੰਪੀ ਸਚਦੇਵਾ, ਸਮੀਰ ਮਰਵਾਹਾ ਗੈਲਡੀ, ਅਤੁਲ ਅਮਿਤ ਸੰਘਾ, ਅਮਿਤ ਟੈਨੀ, ਰਜਨੀਸ਼ ਓਟੀ, ਸੰਦੀਪ ਸ਼ਰਮਾ, ਰਾਜੀਵ ਜੈਲੀ, ਬਿਸ਼ਨ ਲਾਲ ਸ਼ਰਮਾ, ਅਜਮੇਰ ਬਾਦਲ, ਰਾਜੇਸ਼ ਭੱਟੀ, ਸੁਰਿੰਦਰ ਕੋਹਲੀ, ਬੰਬਲ ਪਹਿਲਵਾਨ, ਕਮਲ ਸਹਿਗਲ, ਕੁਨਾਲ ਮਹਿੰਦਰੂ, ਲਈ ਸੋਹਲ, ਮਨਜੀਤ ਮਰਵਾਹਾ, ਦਵਿੰਦਰ ਮਲਹੋਤਰਾ, ਸਾਹਿਲ ਮਲਹੋਤਰਾ ਯਥ ਪਹਿਲਵਾਨ, ਸੁਰੇਸ਼ ਸਹਿਗਲ, ਨਰੇਸ਼ ਕਾਨੂੰਗੀ, ਰਜਿੰਦਰ ਨੀਟੂ ਸਮੇਤ ਹੋਰ ਪਤਵੰਤਿਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।

LEAVE A REPLY