ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੰਕਰ ਵਿਖੇ ਐਨ.ਆਰ.ਆਈ ਸੱਜਣਾਂ ਵੱਲੋਂ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਗਰੀਬ ਪੜ੍ਹਦੀਆਂ ਲੜਕੀਆਂ ਲਈ ਕੋਟੀਆਂ ਅਤੇ ਬੂਟਾਂ ਵੰਡੇ

0
34

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੰਕਰ ਵਿਖੇ ਐਨ.ਆਰ.ਆਈ ਸੱਜਣਾਂ ਵੱਲੋਂ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਗਰੀਬ ਪੜ੍ਹਦੀਆਂ ਲੜਕੀਆਂ ਲਈ ਕੋਟੀਆਂ ਅਤੇ ਬੂਟਾਂ ਵੰਡੇ

  • Google+

ਜਲੰਧਰ (ਐਸ.ਕੇ.ਕਪੂਰ): ਅੱਜ ਮਿਤੀ:24-10-2024 ਨੂੰ ਸਕੰਸਸਸ ਸ਼ੰਕਰ ਵਿਖੇ ਐਨ.ਆਰ.ਆਈ ਸੱਜਣਾਂ ਵੱਲੋਂ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਗਰੀਬ ਪੜ੍ਹਦੀਆਂ ਲੜਕੀਆਂ ਲਈ ਕੋਟੀਆਂ ਅਤੇ ਬੂਟਾਂ ਦੀ ਵੰਡ ਕੀਤੀ ਗਈ।ਇਸ ਸਮੇਂ ਪ੍ਰਾਰਥਨਾ ਸਭਾ ਵਿੱਚ ਸਮੂਹ ਐਨ.ਆਰ.ਆਈ ਵੀਰਾਂ ਵੱਲੋਂ ਬੱਚੀਆਂ ਨੂੰ ਪੜ੍ਹਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਜੇਕਰ ਕਿਸੇ ਬੱਚੇ ਨੂੰ ਪੜ੍ਹਨ ਲਈ ਸਹਾਇਤਾ ਦੀ ਜ਼ਰੂਰਤ ਹੋਵੇ, ਉਸ ਲਈ ਭਰੋਸਾ ਦਿੱਤਾ ਗਿਆ।ਸ਼੍ਰੀ ਮਨਜੀਤ ਚੌਹਾਨ ਜੀ ਵੱਲੋਂ 2 ਬੱਚੀਆਂ ਨੂੰ ਸੜਕ ਉੱਤੇ ਪੈਦਲ ਤੁਰੇ ਜਾਂਦੇ ਦੇਖਿਆ ਸੀ,

  • Google+

ਜਿਹਨਾਂ ਦੀ ਪੁੱਛ-ਗਿੱਛ ਕਰਕੇ ਪਤਾ ਲੱਗਾ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦੀਆਂ ਹਨ, ਜਿਹਨਾਂ ਲਈ ਸਕੂਲ ਪਹੁੰਚ ਕੇ 2 ਨਵੇਂ ਸਾਈਕਲ ਉਹਨਾਂ ਬੱਚੀਆਂ ਨੂੰ ਦਿੱਤੇ ਗਏ।ਇਸ ਮੌਕੇ ਸ਼੍ਰੀ ਮਨਜੀਤ ਚੌਹਾਨ, ਚਰਨਜੀਤ ਲੋਲਾ, ਅਮਰਜੀਤ ਸਿੰਘ (ਐਮ.ਸੀ ਨਕੋਦਰ), ਅਮਰਨਾਥ ਪੰਚ ਸ਼ੰਕਰ,ਸੁਖਵਿੰਦਰ ਸਿੰਘ, ਮੋਹਨ ਸਿੰਘ ਵਿਰਦੀ ਸ਼ੰਕਰ, ਜਸਪ੍ਰੀਤ ਸਿੰਘ ( ਇੱਕ ਅਰਦਾਸ ਚੈਰੀਟੇਬਲ ਸੋਸਾਇਟੀ) ਜੀ ਦਾ ਆਉਣ ‘ਤੇ ਪ੍ਰਿੰਸੀਪਲ ਦਮਨਜੀਤ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਆਏ ਹੋਏ NRI ਪੰਤਵੰਤਿਆਂ ਦਾ ਧੰਨਵਾਦ ਕੀਤਾ ਗਿਆ।

LEAVE A REPLY