ਥਾਣਾ ਮੇਹਟੀਆਣਾ ਦੀ ਪੁਲਿਸ ਨੇ ਨਜਾਇਜ ਅਸਲੇ ਸਮੇਤ ਕੀਤਾ ਇਕ ਵਿਆਕਤੀਆਂ ਨੂੰ ਕਾਬੂ

0
21
ਥਾਣਾ ਮੇਹਟੀਆਣਾ

ਹੁਸ਼ਿਆਰਪੁਰ 4 ਨਵੰਬਰ (ਤਰਸੇਮ ਦੀਵਾਨਾ)- ਸੁਰਿੰਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਜਾਇਜ ਅਸਲਾ ਰੱਖਣ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਸੁਖਨਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਊਸ਼ਾ ਰਾਣੀ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਏ.ਐਸ.ਆਈ ਕੁਲਵੰਤ ਸਿੰਘ ਇੰਨਚਾਰਜ ਚੌਂਕੀ ਅਜਨੋਹਾ ਸਮੇਤ ਸਾਥੀ ਕਰਮਚਾਰੀਆਂ ਦੇ ਨੇੜੇ ਪੀਰਾਂ ਦੀ ਜਗਾਂ ਪਿੰਡ ਦਿਹਾਣਾ ਮੌਜੂਦ ਸੀ ਤਾਂ ਕਿਸੇਖਾਸ ਮੁਖਬਰ ਨੇ ਏ ਐਸ ਆਈ ਕੁਲਵੰਤ ਸਿੰਘ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਉਰਫ ਗੰਗੂ ਪੁੱਤਰ ਚਮਨ ਲਾਲ ਵਾਸੀ ਪਿੰਡ ਦਿਹਾਣਾ ਥਾਣਾ ਮੇਹਟੀਆਣਾ ਨੇ ਆਪਣੇ ਕੋਲ ਨਜ਼ਾਇਜ਼ ਅਸਲਾ ਤੇ ਐਮੈਨੇਸ਼ਨ ਰੱਖਿਆ ਹੋਇਆ ਹੈ ਜੋ ਆਪਣੇ ਘਰ ਦੇ ਨਜ਼ਦੀਕ ਖੜਾ ਹੈ ਜੇਕਰ ਹੁਣੇ ਰੇਡ ਕਰਕੇ ਉਸਨੂੰ ਕਾਬੂ ਕੀਤਾ ਜਾਵੇ ਤਾਂ ਉਹ ਨਜ਼ਾਇਜ਼ ਅਸਲੇ ਤੇ ਐਮੇਨੇਸ਼ਨ ਸਮੇਤ ਕਾਬੂ ਆ ਸਕਦਾ ਹੈ।

ਜਿਸਤੇ ਏ.ਐਸ.ਆਈ ਕੁਲਵੰਤ ਸਿੰਘ ਨੇ ਸਾਥੀ ਕਰਮਚਾਰੀਆਂ ਨੂੰ ਇਤਲਾਹ ਤੋਂ ਜਾਣੂ ਕਰਵਾ ਕੇ ਗੁਰਪ੍ਰੀਤ ਸਿੰਘ ਉਰਵ ਗੰਗੂ ਉਕਤ ਦੇ ਘਰ ਦੇ ਨਜ਼ਦੀਕ ਰੇਡ ਕੀਤੀ। ਜੋ ਗੁਰਪ੍ਰੀਤ ਸਿੰਘ ਉਰਫ ਗੰਗੂ ਉਕਤ ਦੇ ਘਰ ਦੇ ਨਜ਼ਦੀਕ ਇੱਕ ਮੋਨਾ ਨੌਜਵਾਨ ਖੜਾ ਦਿਖਾਈ ਦਿੱਤਾ ਉਹ ਪੁਲਿਸ ਪਾਰਟੀ ਦੀ ਨੂੰ ਦੇਖ ਕੇ ਘਬਰਾ ਕੇ ਆਪਣੇ ਘਰ ਵੱਲ ਨੂੰ ਚਲਾ ਗਿਆ। ਜਿਸਨੂੰ ਏ.ਐਸ.ਆਈ ਕੁਲਵੰਤ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਸਹਾਇਤਾ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੰਗੂ ਪੁੱਤਰ ਚਮਨ ਲਾਲ ਵਾਸੀ ਪਿੰਡ ਦਿਹਾਣਾ ਦੱਸਿਆ। ਜਿਸਨੇ ਪੁੱਛਗਿਛ ਦੌਰਾਨ ਏ.ਐਸ.ਆਈ ਕੁਲਵੰਤ ਸਿੰਘ ਕੋਲ ਮੰਨਿਆ ਕਿ, “ਕੁਝ ਦਿਨ ਪਹਿਲਾਂ ਉਸਦੀ ਅਤੇ ਉਸਦੇ ਦੋਸਤ ਹਰਮਨ ਉਰਵ ਹੰਮੂ ਪੁੱਤਰ ਗੋਗੀ ਵਾਸੀ ਦਿਹਾਣਾ ਦੀ ਪਿੰਡ ਵਿੱਚ ਕਿਸੇ ਵਿਅਕਤੀ ਨਾਲ ਲੜਾਈ ਹੋ ਗਈ ਸੀ ਜਿਸਤੋਂ ਉਹ ਖਤਰਾ ਮਹਿਸੂਸ਼ ਕਰ ਰਹੇ ਸਨ।

ਇਸ ਲਈ ਉਹਨਾਂ ਨੇ ਆਪਣੀ ਹਿਫਾਜ਼ਤ ਲਈ ਇਕ ਪ੍ਰਵਾਸੀ ਮਜ਼ਦੂਰ ਤੋਂ 02 ਦੇਸੀ ਕੱਟਾ ਖਰੀਦੇ ਸਨ ਜੋ ਉਕਤ ਦੋਨੋਂ ਕੱਟੇ ਇਸ ਸਮੇਂ ਮੈਂ ਸਮਰਾ ਫਾਰਮ ਨੇੜੇ ਗੁਰਦੁਆਰਾ ਡਬਰੀ ਸਾਹਿਬ ਦੇ ਨਜ਼ਦੀਕ ਲੁਕਾ ਛਪਾ ਕੇ ਰੱਖਿਆ ਹੈ ਜੋ ਮੈਂ ਆਪ ਜੀ ਦੇ ਨਾਲ ਜਾ ਕੇ ਬਰਾਮਦ ਕਰਵਾ ਸਕਦਾ ਹਾਂ। ਜਿਸ ਉਪਰੰਤ ਏ ਐਸ ਆਈ ਕੁਲਵੰਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਸਮੇਤ ਮੁਸਮੀ ਗੁਰਪ੍ਰੀਤ ਸਿੰਘ ਉਰਫ ਗੰਗੂ ਉਕਤ ਨੇ ਆਪਣੇ ਕੀਤੇ ਹੋਏ ਇੰਕਸ਼ਾਫ ਮੁਤਾਬਿਕ ਪੁਲਿਸ ਪਾਰਟੀ ਦੇ ਅੱਗੇ-ਅੱਗੇ ਚੱਲ ਕੇ ਸਮਰਾ ਫਾਰਮ ਨੇੜੇ ਗੁਰਦੁਆਰਾ ਡਬਰੀ ਸਾਹਿਬ ਦੇ ਨਜ਼ਦੀਕ ਖੇਤ ਦੇ ਬੰਨੇ ਦੇ ਨਜ਼ਦੀਕ ਮਿੱਟੀ ਵਿੱਚ ਲਿਫਾਫਾ ਪਲਾਸਟਿਕ ਵਿੱਚ ਪਾ ਕੇ ਲੁਕਾ ਛੁਪਾ ਕੇ ਦੱਬੇ ਹੋਏ 02 ਦੋਸੀ ਕੱਟੇ 12 ਬੋਰ ਤੇ 315 ਬੋਰ ਬਰਮਾਦ ਕਰਵਾਏ । ਕਥਿਤ ਦੋਸ਼ੀ ਪਾਸੋ ਪੁੱਛ-ਗਿੱਛ ਜਾਰੀ ਹੈ ਅਤੇ ਕਥਿਤ ਦੋਸ਼ੀ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY