ਪੰਜਾਬ ਸਟੇਟ ਤੰਬਾਕੂ ਮੁਕਤ ਦਿਵਸ ਮੌਕੇ ਸਹੁੰ ਚੁਕਾਈ
ਕਪੂਰਥਲਾ 7 ਨਵੰਬਰ (ਨੀਤੂ ਕਪੂਰ)- ਸਿਵਲ ਸਰਜਨ ਕਪੂਰਥਲਾ ਡਾ. ਰਿਚਾ ਭਾਟੀਆ ਜੀ ਦੀ ਅਗਵਾਈ ਹੇਠ ਤੰਬਾਕੂ ਦੀ ਲਤ ਤੋਂ ਛੁਟਕਾਰਾ ਦਿਵਾਉਣ ਅਤੇ ਆਮ ਜਨਤਾ ਨੂੰ ਇਸ ਦੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਮਨੋਰੰਜਨ ਨਾਲ ਸਿਵਲ ਸਰਜਨ ਦਫ਼ਤਰ ਵਿਖੇ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਰਿਚਾ ਭਾਟੀਆ ਨੇ ਦੱਸਿਆ ਕਿ ਤੰਬਾਕੂ, ਜੋ ਕਿ ਸਿੱਧੇ ਰੂਪ ‘ਚ ਕੈਂਸਰ ਦਾ ਕਾਰਨ ਬਣਦਾ ਹੈ ਦੀ ਰੋਕਥਾਮ ਜ਼ਰੂਰੀ ਹੈ। ਇਸੇ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਹਿਤ ਸਿਹਤ ਵਿਭਾਗ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਕਰਮਚਾਰੀਆਂ, ਅਧਿਕਾਰੀਆਂ ਤੋਂ ਇਲਾਵਾ ਆਮ ਜਨਤਾ ਨੂੰ ਵੀ ਤੰਬਾਕੂ ਦੇ ਬੁਰੇ ਪ੍ਰਭਾਵਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਤੰਬਾਕੂ ਕਈ ਬਿਮਾਰੀਆਂ ਦਾ ਜਨਮ ਦਾਤਾ ਹੈ ਇਸ ਦੀ ਵਰਤੋਂ ਨਾਲ ਕੈਂਸਰ ਅਤੇ ਹੋਰ ਅਨੇਕਾਂ ਬਿਮਾਰੀਆਂ ਲੱਗਣ ਦਾ ਖ਼ਤਰਾਂ ਬਣਾਇਆ ਰਹਿੰਦਾ ਹੈ।
ਡਾਕਟਰ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਪੰਜਾਬ ਰਾਜ ਨੋ ਤੰਬਾਕੂ ਦਿਵਸ” ਹਰ ਸਾਲ 1 ਨਵੰਬਰ ਨੂੰ ਪੂਰੇ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਸਾਲ “ਤੰਬਾਕੂ ਮੁਕਤ ਪ੍ਰਾਇਮਰੀ ਸਿਹਤ ਸੰਸਥਾਵਾਂ” ਥੀਮ ਤਹਿਤ ਜ਼ਿਲ੍ਹੇ ਭਰ ਵਿੱਚ ਗਤੀਵਿਧੀਆਂ ਵੀ ਕਰਵਾਈਆਂ ਜਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਪ੍ਰਾਇਮਰੀ ਸਿਹਤ ਸਹੂਲਤਾਂ (AACs/ HWCs) ਨੂੰ ਤੰਬਾਕੂ ਮੁਕਤ ਘੋਸ਼ਿਤ ਕਰਨ ਅਤੇ ਤੰਬਾਕੂ ਵਿਰੋਧੀ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ 1 ਨਵੰਬਰ ਤੋਂ 7 ਨਵੰਬਰ 2023 ਤੱਕ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਡੀਐਚਓ ਡਾ. ਰਾਜੀਵ ਪਰਾਸ਼ਰ ਕਿਹਾ ਕਿ ਜਨਤਕ ਸਥਾਨ ‘ਤੇ ਤੰਬਾਕੂਨੋਸ਼ੀ ਕਰਨਾ, ਤੰਬਾਕੂ ਉਤਪਾਦ ਦੀ ਮਸ਼ਹੂਰੀ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਉਤਪਾਦ ਵੇਚਣਾ, ਵਿਦਿਅਕ ਸੰਸਥਾਵਾਂ ਦੇ ਨਜ਼ਦੀਕ ਤੰਬਾਕੂ ਉਤਪਾਦ ਵੇਚਣਾ ਸਜ਼ਾ ਯੋਗ ਅਪਰਾਧ ਹੈ, ਜਿਸ ਤਹਿਤ ਜੁਰਮਾਨਾ ਅਤੇ ਕੈਦ ਵੀ ਹੋ ਸਕਦੇ ਹਨ। ਇਸ ਮੌਕੇ ਏਸੀਐਸ ਡਾ. ਅੰਨੂ ਸ਼ਰਮਾ, ਡੀਡੀਐਚੳ ਡਾ. ਕਪਿਲ ਡੋਗਰਾ, ਡੀਐਫਪੀਓ ਡਾ. ਅਸ਼ੋਕ ਕੁਮਾਰ, ਡੀਆਈਓ ਡਾ. ਰਣਦੀਪ ਸਿੰਘ, ਡਾ. ਨੰਦਿਕਾ, ਸੁਪਰਡੈਂਟ ਰਾਮ ਅਵਤਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ, ਬੀਈਈ ਰਵਿੰਦਰ ਜੱਸਲ, ਸਟੈਨੋ ਅਮਰੀਕ ਸਿੰਘ ਆਦਿ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।