ਪੀਸੀਐਮ ਐਸਡੀ ਕਾਲਜੀਏਟ ਸੀ.ਸੈ.ਸਕੂਲ ਫ਼ਾਰ ਗਰਲਜ਼, ਜਲੰਧਰ ਵੱਲੋਂ ਬਾਲ ਦਿਵਸ ਮਨਾਇਆ ਗਿਆ

0
34
ਪੀਸੀਐਮ ਐਸਡੀ ਕਾਲਜੀਏਟ

ਜਲੰਧਰ 15 ਨਵੰਬਰ (ਨੀਤੂ ਕਪੂਰ)- ਪੀਸੀਐਮ ਐਸਡੀ ਕਾਲਜੀਏਟ ਸੀ.ਸੈ.ਸਕੂਲ ਫ਼ਾਰ ਗਰਲਜ਼, ਜਲੰਧਰ ਵੱਲੋਂ ਬਾਲ ਦਿਵਸ ਮੌਕੇ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿਚ ਗਿਆਰ੍ਹਵੀਂ ਜਮਾਤ ਅਤੇ ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ। ਇਸ ਮੌਕੇ ਸਕੂਲ ਇੰਚਾਰਜ ਸ਼੍ਰੀਮਤੀ ਸੁਸ਼ਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅਜਿਹੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਾਰੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਦਾ ਮਕਸਦ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਆਪਣੀ ਸਮਰੱਥਾ ਨੂੰ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ। ਇਹਨਾਂ ਖੇਡ ਮੁਕਾਬਲਿਆਂ ਵਿੱਚੋਂ ਖੋ ਖੋ ਵਿੱਚ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਜੇਤੂ ਰਹੀਆਂ, ਲੈਮਨ ਸਪੂਨ ਰੇਸ ਵਿਚ ਤਨੂੰ (ਗਿਆਰ੍ਹਵੀਂ ਜਮਾਤ) ਨੇ ਪਹਿਲਾ ਸਥਾਨ, ਸ੍ਰਿਸ਼ਟੀ (ਗਿਆਰ੍ਹਵੀਂ ਜਮਾਤ) ਨੇ ਦੂਜਾ ਸਥਾਨ ਅਤੇ ਰੀਆ (ਬਾਰ੍ਹਵੀਂ ਜਮਾਤ) ਨੇ ਤੀਜਾ ਸਥਾਨ ਹਾਸਲ ਕੀਤਾ।

ਇਸ ਤੋਂ ਇਲਾਵਾ ਥਰੀ ਲੈੱਗ ਰੇਸ ਵਿਚ ਭਾਵਨਾ ਤੇ ਇਨਸ਼ਐਰਾ (ਬਾਰ੍ਹਵੀਂ ਜਮਾਤ)ਨੇ ਪਹਿਲਾ ਸਥਾਨ,ਹਿਮਾਨੀ ਤੇ ਦੀਪਾਲੀ (ਬਾਰ੍ਹਵੀਂ ਜਮਾਤ) ਨੇ ਦੂਜਾ ਸਥਾਨ,ਸੁਰਪ੍ਰੀਤ ਤੇ ਤਰਨਜੀਤ (ਗਿਆਰ੍ਹਵੀਂ ਜਮਾਤ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਪ੍ਰਧਾਨ ਸ਼੍ਰੀ ਨਰੇਸ਼ ਬੁਧੀਆ ਜੀ,ਮੀਤ ਪ੍ਰਧਾਨ ਵਿਨੋਦ ਦਾਦਾ ਜੀ, ਪ੍ਰਬੰਧਕ ਕਮੇਟੀ ਦੇ ਹੋਰ ਮਾਣਯੋਗ ਮੈਂਬਰਾਂ ਅਤੇ ਪ੍ਰਿੰਸੀਪਲ ਪ੍ਰੋ.(ਡਾ.) ਪੂਜਾ ਪਰਾਸ਼ਰ ਜੀ ਨੇ ਬਾਲ ਦਿਵਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਜਿਹੇ ਖੇਡ ਮੁਕਾਬਲੇ ਕਰਵਾਉਣ ਲਈ ਫਿਜ਼ੀਕਲ ਵਿਭਾਗ ਦੀ ਸ਼ਲਾਘਾ ਕੀਤੀ।ਇਸ ਮੌਕੇ ਸ਼੍ਰੀਮਤੀ ਸੁਸ਼ਮਾ ਸ਼ਰਮਾ, ਸ਼੍ਰੀਮਤੀ ਮੋਨਿਕਾ ਸ਼ਰਮਾ, ਸ਼੍ਰੀਮਤੀ ਹਰਵਿੰਦਰ ਕੌਰ, ਸ਼੍ਰੀਮਤੀ ਰੂਹੀ ਅਰੋੜਾ, ਸ਼੍ਰੀਮਤੀ ਅਕਵਿੰਦਰ ਕੌਰ ਸ਼੍ਰੀਮਤੀ ਨੀਤੂ, ਮੌਜੂਦ ਸਨ।

LEAVE A REPLY