ਪਿੰਡ ਸ਼ੰਕਰ ਦੇ ਵਸਨੀਕ “ਪੈਗਾਨੀ ਪਰਿਵਾਰ” USA ਵੱਲੋਂ ਹੋਣ ਹਾਰ ਵਿਦਿਆਰਥੀਆਂ ਨੂੰ ਭੇਜੀ 35,000/- ਰੁਪਏ ਦੀ ਰਾਸ਼ੀ
ਜਲੰਧਰ (ਕਪੂਰ): ਪਿੰਡ ਸ਼ੰਕਰ ਦੇ ਵਸਨੀਕ “ਪੈਗਾਨੀ ਪਰਿਵਾਰ” USA ਵੱਲੋਂ ਹਰ ਸਾਲ ਦੀ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ , ਸ਼ੰਕਰ, ਤਹਿਸੀਲ ਨਕੋਦਰ ਦੇ 6ਵੀਂ ਤੋਂ 10ਵੀਂ ਜਮਾਤ ਦੇ ਹੋਣ ਹਾਰ ਵਿਦਿਆਰਥੀਆਂ ਲਈ ਨੂੰ ਭੇਜੀ ਗਈ ਰਾਸ਼ੀ 35,000/- ਦੀ ਰਾਸ਼ੀ ਭੇਜੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਦਮਨਜੀਤ ਕੌਰ, ਮੈਡਮ ਸੀ੍ਮਤੀ ਸੀਮਾ ਰਾਣੀ, ਮੈਡਮ ਸੀ੍ਮਤੀ ਰੁਪਿੰਦਰ ਕੌਰ ਅਤੇ ਮੈਡਮ ਸੀ੍ਮਤੀ ਹਰਪ੍ਰੀਤ ਕੌਰ ਨੇ ਹੋਣ ਹਾਰ ਬੱਚਿਆਂ ਨੂੰ ਭੇਂਟ ਰਾਸ਼ੀ ਦਿੱਤੀ। ਪ੍ਰਿੰਸੀਪਲ ਦਮਨਜੀਤ ਕੌਰ ਜੀ ਵੱਲੋਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਅਤੇ ਉੱਚੀਆਂ ਉਪਲਬੱਧੀਆਂ ਅਤੇ ਚੰਗੇ ਭਵਿੱਖ ਲਈ ਪ੍ਰੇਰਿਤ ਕੀਤਾ ਗਿਆ ।ਇਸ ਉਪਰਾਲੇ ਲਈ ਮੈਡਮ ਸੀ੍ਮਤੀ ਸੀਮਾ ਰਾਣੀ , ਪੰਜਾਬੀ ਲੈਕਚਰਾਰ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪੈਗਾਨੀ ਪਰਿਵਾਰ (USA) ਦਾ ਵੀ ਧੰਨਵਾਦ ਕੀਤਾ।