ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਨਸ਼ਾ ਛੁਡਾਉਣ ਲਈ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਲਗਾਇਆ ਗਿਆ ਕੈਪ

0
13
ਆਯੂਰਵੈਦਿਕ ਰਿਸਰਚ ਸੈਂਟਰ

ਨਸ਼ਾ ਕਰਨ ਵਾਲਾ ਵਿਅਕਤੀ ਆਪਣੇ ਜੀਵਨ ਨੂੰ ਹੀ ਨਹੀਂ ਬਲਕਿ ਆਪਣੇ ਪਰਿਵਾਰ ਦੀ ਸੁੱਖ,ਸ਼ਾਂਤੀ ਨੂੰ ਵੀ ਨਸ਼ਟ ਕਰ ਦਿੰਦਾ ਹੈ : ਬਲਜਿੰਦਰ ਸਿੰਘ ਖਾਲਸਾ

ਹੁਸ਼ਿਆਰਪੁਰ 1 ਦਸੰਬਰ (ਤਰਸੇਮ ਦੀਵਾਨਾ)- ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਪਿਛਲੇ ਮਹੀਨਿਆਂ ਦੀ ਤਰ੍ਹਾਂ ਇਸ ਮਹੀਨੇ ਵੀ ਰੇਲਵੇ ਰੋਡ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਵਿੱਚੋਂ ਨੌਜਵਾਨਾਂ ਨੂੰ ਕੱਢਣ ਲਈ ਨਸ਼ਾ ਛਡਾਊ ਕੈਂਪ ਲਗਾਇਆ ਗਿਆ ਇਸ ਸਬੰਧੀ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਨਸ਼ਾ ਛੱਡਣ ਦੀ ਮਨਸਾਂ ਨਾਲ 109 ਨੌਜਵਾਨ ਆਪਣਾ ਚੈੱਕਅਪ ਕਰਵਾਕੇ ਨਸ਼ਾ ਛੱਡਣ ਦੀ ਦਵਾਈ ਲੈ ਕੇ ਗਏ ਹਨ । ਉਹਨਾਂ ਦੱਸਿਆ ਕਿ ਸਾਡੀ ਵੱਲੋਂ ਇਸ ਮੈਡੀਕਲ ਕੈਂਪ ਵਿੱਚ 20 ਸਾਲ ਤੋਂ ਛੋਟੇ ਬੱਚੇ ਅਤੇ ਨਸ਼ਾ ਛੱਡਣ ਵਾਲੇ ਗਰੀਬ ਨੌਜਵਾਨਾਂ ਨੂੰ ਦਵਾਈ ਬਿਲਕੁੱਲ ਦਵਾਈ ਫਰੀ ਦਿੱਤੀ ਜਾਂਦੀ ਹੈ।

ਉਹਨਾਂ ਦੱਸਿਆ ਕਿ ਵੈਸੇ ਵੀ ਸਾਡੀ ਦਵਾਈ ਦਾ ਮੁੱਲ ਨਾ ਮਾਤਰ ਹੈ ਅਤੇ ਸਾਡੀ ਦਵਾਈ ਇੱਕ ਆਮ ਵਿਅਕਤੀ ਵੀ ਖਰੀਦ ਕੇ ਨਸ਼ੇ ਤੋਂ ਛੁਟਕਾਰਾ ਪਾ ਸਕਦਾ ਹੈ ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਰੋਡ ਤੇ ਪੈਂਦੇ ਗੁਰੂਦੁਆਰਾ ਸਿੰਘ ਸਭਾ ਸਾਹਿਬ ਵਿਖੇ ਹਰ ਮਹੀਨੇ ਦੇ ਪਹਿਲੇ ਐਤਵਾਰ ਅਤੇ ਮਾਹਿਲਪੁਰ ਦੇ ਗੁਰਦੁਆਰਾ ਸ਼ਹੀਦਾਂ ਦੇ ਹਰ ਜੇਠੇ ਮੰਗਲਵਾਰ ਨੂੰ ਅਯੂਰ ਜੀਵਨ ਆਯੁਰਵੈਦਿਕ ਰਿਸਰਚ ਸੈਂਟਰ ਵੱਲੋਂ ਨਸ਼ਾ ਛੁਡਾਊ ਕੈਂਪ ਲਗਾਇਆ ਜਾਂਦਾ ਹੈ । ਨਸ਼ਾ ਇਕੱਲਾ ਸਾਡੇ ਸਰੀਰ ਨੂੰ ਹੀ ਨਹੀਂ ਬਲਕਿ ਪਰਿਵਾਰ ਤੇ ਸਮਾਜ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਉਹਨਾਂ ਕਿਹਾ ਕਿ ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ ਨਸ਼ੇ ਦੀਆਂ ਮਾੜੀਆਂ ਆਦਤਾਂ ਦਾ ਸ਼ਿਕਾਰ ਹੋ ਚੁੱਕੇ ਅਤੇ ਹੋ ਰਹੇ ਹਨ ਉਹਨਾ ਕਿਹਾ ਕਿ ਨਸ਼ਾ ਕਰਨ ਵਾਲਾ ਹਰ ਇੱਕ ਵਿਅਕਤੀ ਪ੍ਰਮਾਤਮਾ ਵਲੋ ਬਖ਼ਸ਼ਿਸ਼ ਕੀਤੇ ਹੋਏ ਜੀਵਨ ਨੂੰ ਹੀ ਨਹੀਂ ਬਲਕਿ ਆਪਣੇ ਪਰਿਵਾਰ ਦੀ ਸੁੱਖ ਤੇ ਸ਼ਾਂਤੀ ਨੂੰ ਵੀ ਨਸ਼ਟ ਕਰ ਰਿਹਾ ਹੈ ਉਹਨਾਂ ਕਿਹਾ ਕਿ ਉਹਨਾ ਨੌਜਵਾਨਾ ਨੂੰ ਸੇਧ ਦਿੰਦਿਆਂ ਕਿਹਾ ਕਿ ਤੁਸੀ ਉਹ ਨੌਜਵਾਨ ਹੋ ਜੋ ਆਪਣੇ ਦੇਸ਼ ਨੂੰ ਇੱਕ ਸੁਆਰਥ ਤੇ ਨਸ਼ਾ ਮੁਕਤ ਭਵਿੱਖ ਦੇ ਸਕਦੇ ਹੋ।

ਇਸ ਮੌਕੇ ਉਹਨਾ ਨੌਜਵਾਨਾਂ ਨੂੰ ਕਿਹਾ ਕਿ ਤੁਸੀ ਨਸ਼ਿਆ ਨੂੰ ਮਾਤ ਪਾਕੇ ਆਪਣੇ ਰੰਗਲੇ ਪੰਜਾਬ ਵਿੱਚ ਮੁੜ ਤੋ ਬਹੁਤ ਵੱਡਾ ਬਦਲਾ ਲਿਆ ਸਕਦੇ ਹੋ ਉਹਨਾਂ ਕਿਹਾ ਕਿ ਜਿੱਥੇ ਨਸ਼ਿਆਂ ਦੇ ਕਾਰਨ ਪੈਸੇ ਤੇ ਸਰੀਰ ਦੀ ਬਰਬਾਦੀ ਹੁੰਦੀ ਹੈ ਉੱਥੇ ਨਾਲ ਹੀ ਪਰਿਵਾਰਕ ਰਿਸ਼ਤਿਆਂ ਵਿੱਚ ਤਰੇੜਾਂ ਵੀ ਪੈਦੀਆ ਹਨ ਉਹਨਾਂ ਕਿਹਾ ਕਿ ਜਿਸ ਪਰਿਵਾਰ ਵਿੱਚ ਨਸ਼ਿਆਂ ਦਾ ਬੋਲਬਾਲਾ ਹੈ ਉਹ ਪਰਿਵਾਰ ਦੇ ਮੈਬਰ ਇੱਕ ਨਰਕ ਜਿਹੀ ਜ਼ਿੰਦਗੀ ਭੋਗ ਰਹੇ ਹਨ ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਇੱਕਜੁੱਟ ਹੋ ਕੇ ਇਸ ਸਮਾਜਿਕ ਬੁਰਾਈ ਨੂੰ ਜੜੋਂ ਉਖਾੜ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਇਸ ਦੁਵਿਧਾ ਵਿੱਚੋਂ ਬਾਹਰ ਕੱਢਿਆ ਜਾ ਸਕੇ ਉਹਨਾਂ ਕਿਹਾ ਕਿ ਇਸ ਦੀ ਸ਼ੁਰੂਆਤ ਸਾਨੂੰ ਖੁਦ ਨੂੰ ਘਰ ਤੇ ਆਪਣੇ ਜਾਣ ਪਛਾਣ ਦੇ ਲੋਕਾਂ ਨੂੰ ਜਾਗਰੂਕ ਕਰਕੇ ਕਰਨੀ ਚਾਹੀਦੀ ਹੈ । ਇਸ ਮੌਕੇ ਹੋਰਨਾ ਤੋ ਇਲਾਵਾ ਡਾ ਰਜਨੀਸ਼ ( ਬੀ.ਏ.ਐਮ ਐਸ), ਸੁਰਿੰਦਰ ਸਿੰਘ ਖਾਲਸਾ, ਤਜਿੰਦਰ ਸਿੰਘ ਪਾਬਲਾ, ਮੁਕੇਸ਼ ਰਾਣਾ ਆਦਿ ਹਾਜਰ ਸਨ।

LEAVE A REPLY