17 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਹੁਸ਼ਿਆਰਪੁਰ ਵਿਖੇ ਮਨਾਇਆ ਜਾਵੇਗਾ ਪੈਨਸ਼ਨਰ-ਡੇ

0
9
ਹੁਸ਼ਿਆਰਪੁਰ

ਮੰਗਾਂ ਨਾ ਮੰਨ ਕੇ ਸਰਕਾਰ ਪੈਨਸ਼ਨਰਾਂ ਨਾਲ ਧਰੋ ਕਮਾ ਰਹੀ ਹੈ : ਕੁਲਵਰਨ, ਬਲਵੀਰ

ਹੁਸ਼ਿਆਰਪੁਰ, 8 ਦਸੰਬਰ (ਤਰਸੇਮ ਦੀਵਾਨਾ)- ਪੰਜਾਬ ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਜ਼ਿਲਾ ਹੁਸ਼ਿਆਰਪੁਰ ਦੀ ਜ਼ਿਲਾ ਕਾਰਜਕਾਰਨੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਦੀ ਪ੍ਰਧਾਨਗੀ ਹੇਠ ਮੁਲਾਜਮ ਭਵਨ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਪੈਨਸ਼ਨਰ ਸਾਥੀ ਵੱਡੀ ਗਿਣਤੀ ਵਿੱਚ ਹਾਜਰ ਹੋਏ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਪ੍ਰੈਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਦਸਿਆ ਕਿ ਮੀਟਿੰਗ ਦੇ ਸ਼ੁਰੂ ਵਿੱਚ ਜਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਨੇ ਹਾਜਰ ਮੈਂਬਰਾਂ ਨੂੰ ਸੰਬੋਧਨ ਕਰਦਿਆ ਪਿਛਲੇ ਸਮੇਂ ਵਿੱਚ ਕੀਤੇ ਸੰਘਰਸ਼ਾਂ ਅਤੇ ਜੱਥੇਬੰਦਕ ਕਾਰਵਾਈ ਦੀ ਸਮੀਖਿਆ ਕੀਤੀ ਅਤੇ ਸੰਘਰਸ਼ਾ ਦੀ ਸਫਲਤਾ ਲਈ ਦਿੱਤੇ ਸਹਿਯੋਗ ਲਈ ਸਾਥੀਆ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਪੈਨਸ਼ਨਰਜ਼ ਦੀਆਂ ਮੰਗਾਂ ਜਿਨ੍ਹਾਂ ਵਿਚ 2016 ਤੋਂ ਪਹਿਲਾਂ ਦੇ ਸੇਵਾ ਮੁਕਤ ਪੈਨਸ਼ਨਰਜ਼ ਨੂੰ 2.59 ਦਾ ਫੈਕਟਰ ਦੇਣਾ, 1.1.2016 ਤੋਂ 30.6.2021 ਤਕ ਦਾ ਬਕਾਇਆ ਯਕ ਮੁਕਤ ਜਾਰੀ ਕਰਨਾ, ਡੀ.ਏ ਦੀਆਂ ਬਕਾਇਆ ਕਿਸਤਾਂ ਅਤੇ ਬਕਾਇਆ ਜਾਰੀ ਕਰਨਾ ਅਤੇ ਕੈਸ ਲੈਸ ਸਕੀਮ ਲਾਗੂ ਕਰਨਾ ਅਤੇ ਮੈਡੀਕਲ ਭੱਤੇ ਵਿਚ ਵਾਧਾ ਕਰਨਾ, ਜਨਵਰੀ 04 ਤੋਂ ਰੈਗੂਲਰ ਭਰਤੀ ਹੋਏ ਕਰਮਚਾਰੀਆਂ ਨੂੰ ਪੁਰਾਣੀ ਪੈਂਨਸ਼ਨ ਪ੍ਰਣਾਲੀ ਬਹਾਲ ਕਰਨ, ਸੀ.ਪੀ.ਐਫ. ਦੀ ਥਾਂ ਜੀ.ਪੀ.ਫੰਡ. ਬਹਾਲ ਕਰਨ, ਨਵੀਂ ਭਰਤੀ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਆਦਿ ਮੰਗਾਂ ਨਾ ਮੰਨਣ ਤੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਦੀ ਮਾਨ ਸਰਕਾਰ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਗਿਆ।

ਮੀਟਿੰਗ ਦੌਰਾਨ ਹਰ ਸਾਲ ਦੀ ਤਰ੍ਹਾਂ ਪੰਜਾਬ ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਜ਼ਿਲਾ ਹੁਸ਼ਿਆਰਪੁਰ ਵਲੋਂ ਪ੍ਰਭਾਤ ਚੌਕ ਹੁਸ਼ਿਆਰਪੁਰ ਸਥਿਤ ਭਾਰਤ ਪੈਲਿਸ ਵਿਖੇ 17 ਦਸੰਬਰ ਨੂੰ 2024 ਨੂੰ ਪੈਨਸ਼ਨਰ ਦਿਵਸ ਮਨਾਏ ਜਾਣ ਲਈ ਸਰਬਸਮੰਤੀ ਨਾਲ ਮਤਾ ਪਾਸ ਕੀਤਾ ਗਿਆ। ਕੁਲਵਰਨ ਸਿੰਘ ਨੇ ਦਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਸੰਜੀਵ ਕੁਮਾਰ ਅਗਰਵਾਲ ਡਿਪਟੀ ਜਨਰਲ ਮੈਨੇਜਰ, ਹੈਡ ਸਰਕਲ, ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ ਅਤੇ ਵਿਸ਼ੇਸ਼ ਮਹਿਮਾਨ ਮਹਾਨ ਟਰੇਡ ਯੂਨੀਅਨ ਆਗੂ ਸ੍ਰੀ ਹਰਕੰਵਲ ਸਿੰਘ, ਜਿਲ੍ਹਾ ਪ੍ਰਧਾਨ ਗੁਰਦਾਸਪੁਰ ਸ੍ਰੀ ਜਵੰਦ ਸਿੰਘ ਅਤੇ ਕੋ-ਆਰਡੀਨੇਟਰ ਪੰਜਾਬ ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਸ੍ਰੀ ਸਤੀਸ਼ ਰਾਣਾ ਜੀ ਹੋਣਗੇ। ਉਨ੍ਹਾਂ ਜਿਲ੍ਹਾ ਹੁਸ਼ਿਆਰਪੁਰ ਦੇ ਸਮੂੰਹ ਪੈਨਸ਼ਨਰ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ 10-30 ਤੋੋਂ ਪਹਿਲਾਂ ਪਹੁੰਚ ਕੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਹਰ ਸਾਲ ਦੀ ਤਰ੍ਹਾਂ ਜੀਵਨ ਦੇ 80 ਸਾਲਾ ਦੌਰਾਨ ਮਿੱਠੀਆਂ ਬਾਹਾਰਾ ਬਤੀਤ ਕਰ ਚੁੱਕੇ ਪੈਨਸ਼ਨਰ ਸਾਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹਾ ਸਕੱਤਰ ਕ੍ਰਿਪਾਲ ਸਿੰਘ, ਮੀਤ ਪ੍ਰਧਾਨ ਸੂਰਜ ਪ੍ਰਕਾਸ਼, ਪ੍ਰਿੰਸੀਪਲ ਪਿਆਰਾ ਸਿੰਘ, ਸ਼ਮਸ਼ੇਰ ਸਿੰਘ ਧਾਮੀ, ਸੁਦੇਸ਼ ਚੰਦਰ ਸ਼ਰਮਾਂ ਵਿੱਤ ਸਕੱਤਰ,ਗਿਆਨ ਸਿੰਘ ਗੁਪਤਾ ਤਲਵਾੜਾ, ਦਲਵੀਰ ਸਿੰਘ ਭੁੱਲਰ, ਸੁਰਿੰਦਰ ਕੁਮਾਰ, ਅਜੀਤ ਸਿੰਘ ਗੁਰਾਇਆ, ਮਨਜੀਤ ਸਿੰਘ ਸੈਣੀ, ਮਨਜਿੰਦਰ ਸਿੰਘ, ਸ਼ਕਤੀ ਕੁਮਾਰ, ਸਰੂਪ ਚੰਦ, ਅਨਿਲ ਕੁਮਾਰ ਸ਼ਰਮਾ, ਕਰਮਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਪੈਨਸ਼ਨਰ ਹਾਜਰ ਸਨ।

LEAVE A REPLY