ਹਲਕਾ ਚੱਬੇਵਾਲ ਲਈ ਸਿੱਖਿਆ ਦੇ ਖੇਤਰ ‘ਚ ਨਵਾਂ ਉਪਰਾਲਾ: 43.82 ਲੱਖ ਦੀ ਹੋਰ ਗ੍ਰਾਂਟ ਜਾਰੀ

0
6
ਚੱਬੇਵਾਲ

ਬਿਹਤਰੀਨ ਸਰਕਾਰੀ ਸਕੂਲਾਂ ਲਈ ਜਾਣਿਆ ਜਾਵੇਗਾ ਚੱਬੇਵਾਲ : ਡਾ ਇਸ਼ਾਂਕ ਕੁਮਾਰ

ਹੁਸ਼ਿਆਰਪੁਰ 17 ਦਸੰਬਰ (ਤਰਸੇਮ ਦੀਵਾਨਾ)- ਚੱਬੇਵਾਲ ਵਿਧਾਨਸਭਾ ਹਲਕੇ ਲਈ ਸਿੱਖਿਆ ਖੇਤਰ ‘ਚ ਹਲਕਾ ਵਿਧਾਇਕ ਡਾ. ਇਸ਼ਾਂਕ ਕੁਮਾਰ ਦੁਆਰਾ ਵੱਡੇ ਉਪਰਾਲਿਆਂ ਦੀ ਸੁਰੂਆਤ ਕੀਤੀ ਗਈ ਹੈ। ਪਹਿਲਾਂ ਚੱਬੇਵਾਲ ਹਲਕੇ ਦੇ ਸਰਕਾਰੀ ਸਕੂਲਾਂ ਲਈ 2ਕਰੋੜ 23 ਲੱਖ ਦੀ ਗ੍ਰਾਂਟ ਨਾਲ ਕੀ ਪ੍ਰੋਜੈਕਟ ਸ਼ੁਰੂ ਕਰਵਾਉਣ ਦੇ ਨੀਂਹ ਪੱਥਰ ਰੱਖਣ ਦੇ ਨਾਲ ਹੀ ਉਹਨਾਂ ਨੇ ਹੁਣ ਫਿਰ ਪੰਜਾਬ ਸਰਕਾਰ ਵੱਲੋਂ ਆਪਣੇ ਹਲਕੇ ਦੇ ਸਕੂਲਾਂ ਨੂੰ ਬਿਹਤਰ ਬਣਾਉਣ ਲਈ 43 ਲੱਖ 82 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰਵਾਈ ਹੈ।

ਇਸ ਗ੍ਰਾਂਟ ਦੀ ਪਹਿਲੀ ਕਿਸ਼ਤ ਸਕੂਲਾਂ ਵਿੱਚ ਕਲਾਸਰੂਮ ਤਿਆਰ ਕਰਨ, ਇੰਟਰੈਕਟਿਵ ਪੈਨਲਾਂ ਦੀ ਖਰੀਦ, ਫਰਨੀਚਰ ਅਤੇ ਹੋਰ ਸੁਧਾਰਾਂ ਲਈ ਵਰਤੀ ਜਾਵੇਗੀ। ਡਾ. ਇਸ਼ਾਂਕ ਨੇ ਕਿਹਾ ਕਿ ਇਹ ਗ੍ਰਾਂਟ ਪੰਜਾਬ ਸਰਕਾਰ ਦੀ ਸਿਖਿਅਕ ਪੱਧਰ ਨੂੰ ਉਚਾ ਚੁੱਕਣ ਪ੍ਰਤੀ ਸਕਾਰਾਤਮਕ ਸੋਚ ਅਤੇ ਰਵੱਈਏ ਦਾ ਸਾਫ਼ ਦਰਸਾਹ ਹੈ।

ਵਿਧਾਇਕ ਨੇ ਕਿਹਾ, “ਸਿੱਖਿਆ ਹਰੇਕ ਬੱਚੇ ਦਾ ਮੂਲ ਅਧਿਕਾਰ ਹੈ। ਹਲਕੇ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਵੱਤਾ ਪੂਰਨ ਸਿੱਖਿਆ ਮੁਹੱਈਆ ਕਰਵਾਉਣ ਲਈ ਇਹ ਪਹਿਲ ਕੀਤੀ ਗਈ ਹੈ। ਨਵੇਂ ਕਲਾਸਰੂਮਾਂ ਅਤੇ ਆਧੁਨਿਕ ਤਕਨਾਲੋਜੀ ਨਾਲ ਸਕੂਲਾਂ ਅਤੇ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।”

ਇਸ ਗ੍ਰਾਂਟ ਨਾਲ ਚੱਬੇਵਾਲ ਹਲਕੇ ਦੇ ਸਿੱਖਿਆ ਪੱਧਰ ਨੂੰ ਨਵਾਂ ਰੁੱਖ ਮਿਲੇਗਾ। ਇੰਟਰੈਕਟਿਵ ਪੈਨਲਾਂ ਦੀ ਸਥਾਪਨਾ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਨਾਲ ਪੜ੍ਹਨ-ਲਿਖਣ ਦੀ ਸਹੂਲਤ ਮਿਲੇਗੀ, ਜਦਕਿ ਫਰਨੀਚਰ ਦੀ ਸੁਵਿਧਾ ਨਾਲ ਬੱਚਿਆਂ ਦਾ ਉਤਸ਼ਾਹ ਵਧੇਗਾ ਅਤੇ ਸਕੂਲ ਦਾ ਵਾਤਾਵਰਣ ਹੋਰ ਬਿਹਤਰ ਹੋਵੇਗਾ। ਚੱਬੇਵਾਲ ਨੂੰ ਆਪਣੇ ਸਕੂਲਾਂ ਅਤੇ ਸਿੱਖਿਆ ਲਈ ਜਾਣਿਆ ਜਾਵੇਗਾ, ਇਸ ਸਬੰਧੀ ਡਾ. ਇਸ਼ਾਂਕ ਨੇ ਭਵਿੱਖ ਵਿਚ ਵੀ ਸਿੱਖਿਆ ਦੇ ਖੇਤਰ ਵਿਚ ਹੋਰ ਵਧੇਰੇ ਉਪਰਾਲੇ ਕਰਨ ਦਾ ਵਾਅਦਾ ਆਪਣੇ ਹਲਕਾ ਵਾਸੀਆਂ ਨਾਲ ਕੀਤਾ |

LEAVE A REPLY