68 ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ  ਵਿੱਚ ਮੇਜ਼ਬਾਨ ਪੰਜਾਬ ਦੀ ਝੰਡੀ ਕਾਇਮ ਸ਼ਾਨਦਾਰ ਪ੍ਰਦਰਸ਼ਨ ਸਦਕਾ ਓਵਰ ਆਲ ਟ੍ਰਾਫੀ ਤੇ ਕੀਤਾ ਕਬਜ਼ਾ

0
9

68 ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ  ਵਿੱਚ ਮੇਜ਼ਬਾਨ ਪੰਜਾਬ ਦੀ ਝੰਡੀ ਕਾਇਮ ਸ਼ਾਨਦਾਰ ਪ੍ਰਦਰਸ਼ਨ ਸਦਕਾ ਓਵਰ ਆਲ ਟ੍ਰਾਫੀ ਤੇ ਕੀਤਾ ਕਬਜ਼ਾ

  • Google+

ਜਲੰਧਰ, 19 ਦਸੰਬਰ (ਕਪੂਰ )
ਲੁਧਿਆਣਾ ਵਿਖੇ ਅਯੋਜਿਤ ਨੈਸ਼ਨਲ ਸਕੂਲ ਖੇਡਾਂ ਜੂਡੋ ਅੰਡਰ-19 (ਲੜਕੇ/ਲੜਕੀਆਂ) ਵਿੱਚ ਭਾਗ ਲੈ ਰਹੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਖਿਡਾਰੀਆਂ ਦੇ ਮੁਕਾਬਲੇ ਲੁਧਿਆਣਾ ਦੇ ਗੁਰੂ ਨਾਨਕ ਮਲਟੀਪਰਪਜ਼ ਸਟੇਡੀਅਮ ਵਿੱਚ ਖੇਡੇ ਗਏ। ਸੁਨੀਲ ਕੁਮਾਰ ਭਾਰਦਵਾਜ ਡਿਪਟੀ ਡਾਇਰੈਕਟਰ ਸਪੋਰਟਸ ਦੀ ਅਗਵਾਈ ਵਿੱਚ ਕਰਵਾਈਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ (ਅੰਡਰ-19) ਦੌਰਾਨ ਪੰਜਾਬ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।

  • Google+

ਇਸ ਮੌਕੇ ਪੰਜਾਬ ਰਾਜ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਲੜਕਿਆਂ ਵੱਲੋਂ ਵੱਖ-ਵੱਖ ਭਾਰ ਵਰਗ ਵਿੱਚ 8 ਸੌਣ ਅਤੇ 2 ਕਾਂਸੇ ਦੇ ਤਗ਼ਮੇ ਜਿੱਤੇ ਗਏ। ੳਥੇ ਹੀ ਲੜਕੀਆਂ ਵੱਲੋਂ 1 ਸੋਣ, 2 ਚਾਂਦੀ ਅਤੇ 3 ਕਾਂਸੇ ਦੇ ਤਗ਼ਮੇ ਜਿੱਤੇ ਗਏ। ਜ਼ਿਕਰਯੋਗ ਹੈ ਕਿ ਨੈਸ਼ਨਲ ਖੇਡਾਂ ਤੋਂ ਪਹਿਲਾਂ ਪੰਜਾਬ ਦੇ ਸਾਰੇ ਹੀ ਖਿਡਾਰੀਆਂ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਸੁਰਿੰਦਰ ਕੁਮਾਰ ਵੱਲੋਂ ਬਤੌਰ ਜੂਡੋ ਕੋਚ ਖਿਡਾਰੀਆਂ ਨੂੰ ਦਿਨ ਰਾਤ ਪ੍ਰੈਕਟਿਸ ਕਰਵਾਈ ਗਈ ਅਤੇ ਜੂਡੋ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੀ ਇਸ ਅਣਥੱਕ ਮਿਹਨਤ ਅਤੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੰਜਾਬ ਦੇ ਲੜਕਿਆਂ ਅਤੇ ਲੜਕੀਆਂ ਵੱਲੋਂ ਜੂਡੋ ਦੀ ਓਵਰ ਆਲ ਟ੍ਰਾਫੀ ਤੇ ਕਬਜ਼ਾ ਕੀਤਾ ਗਿਆ।
ਨੈਸ਼ਨਲ ਖੇਡਾਂ ਦੇ ਆਖਰੀ ਦਿਨ ਸਮਾਪਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਕਮਲ ਕਿਸ਼ੋਰ ਯਾਦਵ ਸਿੱਖਿਆ ਸਕੱਤਰ, ਪੰਜਾਬ ਵੱਲੋਂ ਖਿਡਾਰੀਆਂ ਨੂੰ ਓਵਰ ਆਲ ਟ੍ਰਾਫੀ ਭੇਂਟ ਕਰਦੇ ਹੋਏ ਸੁਰਿੰਦਰ ਕੁਮਾਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਇਸ ਮੌਕੇ ਵਿਸ਼ੇਸ਼ ਮਹਿਮਾਨ ਸੁਨੀਲ ਕੁਮਾਰ ਭਾਰਦਵਾਜ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਵੱਲੋਂ ਸਮੂਹ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਬੇਹਤਰ ਪ੍ਰਦਰਸ਼ਨ ਜਾਰੀ ਰੱਖਣ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ।

ਇਸ ਮੌਕੇ ਟੂਰਨਾਮੈਂਟ ਡਾਇਰੈਕਟਰ ਯਸ਼ਵੀਰ ਸਿੰਘ, ਕੁਲਵੀਰ ਸਿੰਘ, ਅਮਰਜੋਤ ਸਿੰਘ, ਤਕਨੀਕੀ ਕਮੇਟੀ ਮੈਂਬਰ ਅਜੀਤਪਾਲ ਸਿੰਘ, ਬਲਵਿੰਦਰ ਸਿੰਘ, ਹਰਿੰਦਰ ਗਰੇਵਾਲ, ਨਰੇਸ਼ ਕੁਮਾਰ, ਚਰਨਜੀਤ ਸਿੰਘ, ਨਵਜੋਤ ਸਿੰਘ ਅਤੇ ਹਰਮੀਤ ਵਾਲੀਆ ਤੋਂ ਅਲਾਵਾ ਵੱਖ-ਵੱਖ ਜਿਲ੍ਹਿਆਂ ਤੋਂ ਆਏ ਜੂਡੋ ਕੋਚ, ਰੈਫ਼ਰੀ ਅਤੇ ਪ੍ਰਬੰਧਕ ਮੌਜੂਦ ਸਨ।

LEAVE A REPLY