ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲੇ ਵਿੱਚੋਂ ਤੁਰੰਤ ਬਰਖਾਸਤ ਕੀਤਾ ਜਾਵੇ : ਬਲਰਾਮ ਭੱਟੀ

0
4
ਅਮਿਤ ਸ਼ਾਹ

ਹੁਸ਼ਿਆਰਪੁਰ 20 ਦਸੰਬਰ (ਤਰਸੇਮ ਦੀਵਾਨਾ)- ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਸਮੂਹ ਯੂਨੀਅਨ ਮੈਂਬਰਾਂ ਦਾ ਇਕੱਠ ਹੋਇਆ। ਇਸ ਇਕੱਠ ਦੀ ਪ੍ਰਧਾਨਗੀ ਯੂਨੀਅਨ ਦੇ ਚੇਅਰਮੈਨ ਬਲਰਾਮ ਭੱਟੀ ਨੇ ਕੀਤੀ। ਇਸ ਮੌਕੇ ਤੇ ਬੁਲਾਰਿਆਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਲੈ ਕੇ ਰਾਜ ਸਭਾ ਵਿੱਚ ਜੋ ਸ਼ਬਦਾਵਲੀ ਵਰਤੀ ਗਈ ਉਹ ਬਹੁਤ ਨਿੰਦਣਯੋਗ ਗੱਲ ਹੈ ਅਤੇ ਯੂਨੀਅਨ ਵੱਲੋਂ ਇਸ ਸ਼ਬਦਾਵਲੀ ਦੀ ਨਿੰਦਾ ਕੀਤੀ ਜਾਂਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਮਿਤਸ਼ਾਹ ਨੂੰ ਗ੍ਰਹਿ ਮੰਤਰਾਲੇ ਵਿੱਚੋਂ ਬਰਖਾਸਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਵਿਅਕਤੀ ਇਸ ਪ੍ਰਕਾਰ ਦੀ ਸ਼ਬਦਾਵਲੀ ਦਾ ਪ੍ਰਯੋਗ ਨਾ ਕਰੇ।

ਇਸ ਮੌਕੇ ਤੇ ਉਪ ਪ੍ਰਧਾਨ ਸੋਮਨਾਥ ਆਦੀਆ, ਸੀਨੀਅਰ ਉਪ ਪ੍ਰਧਾਨ ਵਿਕਰਮਜੀਤ ਬੰਟੀ, ਉਪ ਚੇਅਰਮੈਨ ਜੈ ਗੋਪਾਲ, ਜਨਰਲ ਸਕੱਤਰ ਹੀਰਾ ਲਾਲ ਹੰਸ, ਜੋਗਿੰਦਰ ਪਾਲ, ਕੈਲਾਸ਼ ਗਿੱਲ, ਦੇਵ ਕੁਮਾਰ, ਹਰਬਿਲਾਸ, ਆਸ਼ੂ ਬੜੈਂਚ, ਅਸ਼ੋਕ ਹੰਸ, ਪ੍ਰਦੀਪ ਕੁਮਾਰ ਦੀਪੂ, ਬਲਦੇਵ ਕੁਮਾਰ, ਪਰਦੀਪ ਕੁਮਾਰ, ਸੁਭਾਸ਼ ਹੰਸ, ਕਪਿਲ ਦੇਵ (ਵਿੱਕੀ), ਨੀਤਿਨ ਹੰਸ, ਸਟੀਫਨ ਸਹੋਤਾ, ਗੌਰਵ ਹੰਸ ਆਦਿ ਮੌਜੂਦ ਸਨ।

LEAVE A REPLY