ਜਲੰਧਰ 17 ਜਨਵਰੀ (ਨੀਤੂ ਕਪੂਰ)- ਹੰਸ ਰਾਜ ਮਹਿਲਾ ਮਹਾਂਵਿਦਿਆਲਾ ਲਈ ਬਹੁਤ ਪ੍ਰਸੰਨਤਾ ਅਤੇ ਮਾਣ ਵਾਲਾ ਸਮਾਂ ਰਿਹਾ ਜਦੋਂ ਨੈਸ਼ਨਲ ਐਜੂਟਰੱਸਟ ਆਫ ਇੰਡੀਆ ਵੱਲੋਂ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੂੰ ਸਰਵਸ੍ਰੇਸ਼ਠ ਪ੍ਰਿੰਸੀਪਲ ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਇਹ ਸਨਮਾਨ ਉਨਾਂ ਨੂੰ ਸਹਾਇਕ ਕਮਿਸ਼ਨਰ ਆਈਏਐਸ ਸ਼੍ਰੀ ਸੁਨੀਲ ਫੋਗਾਟ ਵੱਲੋਂ ਰਾਸ਼ਟਰੀ ਯੁਵਾ ਦਿਵਸ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਪ੍ਰਿੰਸੀਪਲ ਡਾ. ਸਰੀਨ ਨੂੰ ਵਾਤਾਵਰਣ ਸੁਰੱਖਿਆ, ਸਕਿਲ ਆਧਾਰਿਤ ਸਿੱਖਿਆ ਅਤੇ ਯੁਵਾ ਸਸ਼ਕਤੀਕਰਣ ਦੇ ਖੇਤਰ ਵਿੱਚ ਉਨਾਂ ਦੇ ਨਿਰੰਤਰ ਯੋਗਦਾਨ ਲਈ ਦਿੱਤਾ ਗਿਆ ਹੈ। ਨੈਸ਼ਨਲ ਐਜੂਟਰੱਸਟ ਆਫ ਇੰਡੀਆ ਦੇ ਸੀਈਓ ਸ਼੍ਰੀ ਸਮਰਥ ਸ਼ਰਮਾ ਨੇ ਕਿਹਾ ਕਿ ਡਾ. ਸਰੀਨ ਦੀ ਅਗਵਾਈ ਸਦਾ ਪ੍ਰਤਿਭਾ ਨੂੰ ਨਿਖਾਰਦੀ ਹੈ। ਸਿੱਖਿਆ ਦੇ ਖੇਤਰ ਵਿੱਚ ਦੂਸਰਿਆਂ ਲਈ ਉਦਾਹਰਣ ਦੇ ਰੂਪ ਵਿੱਚ ਸਥਾਪਤ ਕਰਦਾ ਹੈ। ਇਸ ਸਨਮਾਨ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਡਾ. ਸਰੀਨ ਦਾ ਉਦੇਸ਼ ਨੌਜਵਾਨ ਪੀੜੀ ਨੂੰ ਸਸ਼ਕਤ ਬਣਾ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣਾ ਹੈ।
ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਨੈਸ਼ਨਲ ਐਜੂਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਵਾਰਡ ਪੂਰੀ ਟੀਮ ਦੇ ਹਰੇਕ ਮੈਂਬਰ ਦਾ ਹੈ। ਪਰਮਪਿਤਾ ਪਰਮਾਤਮਾ ਦੇ ਆਸ਼ੀਰਵਾਦ ਅਤੇ ਡੀਏਵੀ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪਦਮਸ਼੍ਰੀ ਡਾ. ਪੂਨਮ ਸੂਰੀ ਜੀ ਦਾ ਸਮੇਂ-ਸਮੇਂ ਤੇ ਸਾਨੂੰ ਦਿਸ਼ਾ-ਨਿਰਦੇਸ਼ਨ ਦੇਣਾ ਅਤੇ ਸਦਾ ਅੱਗੇ ਵੱਧਣ ਦੀ ਪ੍ਰੇਰਣਾ ਦਿੰਦੇ ਰਹਿਣਾ ਅਤੇ ਹਰੇਕ ਕੰਮ ਲਈ ਪ੍ਰੋਤਸਾਹਨ ਦੇ ਕਾਰਣ ਹੀ ਅਸੀਂ ਇਸ ਪੁਰਸਕਾਰ ਦੇ ਭਾਗੀਦਾਰ ਬਣੇ ਹਾਂ। ਨਾਲ ਹੀ ਉਨਾਂ ਨੇ ਡਾਇਰੈਕਟਰ ਉੱਚ ਸਿੱਖਿਆ ਡੀਏਵੀ ਕਾਲਜ ਪ੍ਰਬੰਧਕੀ ਕਮੇਟੀ ਸ਼੍ਰੀ ਸ਼ਿਵ ਰਮਨ ਗੌੜ, ਆਈ.ਏ.ਐਸ. (ਰਿਟਾ.), ਲੋਕਲ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਜਸਟਿਸ (ਰਿਟਾ.) ਸ਼੍ਰੀ ਐਨ.ਕੇ. ਸੂਦ ਅਤੇ ਹਰੇਕ ਮੈਂਬਰ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਜਿਆਦਾ ਮਿਹਨਤ ਨਾਲ ਸੰਸਥਾ ਨੂੰ ਉੱਚ ਸਿਖਰਾਂ ਤੇ ਲੈ ਜਾਣ ਦਾ ਸੰਕਲਪ ਲਿਆ। ਉਨਾਂ ਕਿਹਾ ਕਿ ਸਾਡਾ ਉਦੇਸ਼ ਵਿਦਿਆਰਥਣਾਂ ਦਾ ਸਰਬਪੱਖੀ ਵਿਕਾਸ ਕਰਨਾ ਹੈ।