![1 ਪੁਲਿਸ ਖਿਲਾਫ](https://punjabreflection.com/wp-content/uploads/2025/01/1-15-696x330.jpg)
• ਜੇਲ੍ਹ ਭੇਜੇ ਜਾਣ ਵਾਲੇ ਅਨਸਰਾਂ ਨਾਲ ਫੋਰਸ ਦਾ ਨਹੀਂ ਕੋਈ ਸੰਬੰਧ-ਬੀਰਪਾਲ, ਹੈਪੀ ਫ਼ਤਹਿਗੜ੍ਹ
• ਧਰਨਾ ਲਾਉਣ ਵਾਲੇ ਅਨਸਰਾਂ ਖਿਲਾਫ਼ ਬੇਗਮਪੁਰਾ ਟਾਈਗਰ ਫੋਰਸ ਵੱਲੋਂ 420 ਦਾ ਪਰਚਾ ਦਰਜ ਕਰਨ ਦੀ ਮੰਗ
ਹੁਸ਼ਿਆਰਪੁਰ,25 ਜਨਵਰੀ (ਤਰਸੇਮ ਦੀਵਾਨਾ )- ਹੁਸ਼ਿਆਰਪੁਰ ਪੁਲਿਸ ਨੇ ਮਿੰਨੀ ਸਕਤਰੇਤ ਹੁਸ਼ਿਆਰਪੁਰ ਦੇ ਸਾਹਮਣੇ ਸ਼ਨੀਵਾਰ ਨੂੰ ਧਰਨਾ ਲਗਾ ਕੇ ਪੰਜਾਬ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਲੋਕਾਂ ਖਿਲਾਫ਼ ਸਖਤ ਐਕਸ਼ਨ ਲੈਂਦਿਆਂ ਵਾਲੇ ਧਰਨੇ ਵਾਲੇ ਸਥਾਨ ਤੇ ਧਾਵਾ ਬੋਲ ਦਿੱਤਾ ਅਤੇ ਧਰਨਾ ਦੇ ਰਹੇ ਲੋਕਾਂ ਨੂੰ ਖਿੱਚ ਕੇ ਬੱਸਾਂ ਵਿੱਚ ਬਿਠਾ ਲਿਆ ਤੇ ਥਾਣਾ ਸਦਰ ਪੁਲਿਸ ਥਾਣੇ ਲੈ ਗਏ | ਇਸ ਸਬੰਧੀ ਜਾਣਕਾਰੀ ਦਿੰਦੀਆਂ ਡੀਐਸਪੀ ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਗਣਤੰਤਰਤਾ ਦਿਵਸ ਨੂੰ ਲੈ ਕੇ ਜਿਲਾ ਮਜਿਸਟਰੇਟ ਵੱਲੋਂ ਲਗਾਏ ਗਏ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਕੁਝ ਲੋਕਾਂ ਨੇ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਇਕੱਠੇ ਕੇ ਰੋਸ ਧਰਨਾ ਦਿੱਤਾ ਅਤੇ ਪੁਲਿਸ ਖਿਲਾਫ ਨਾਰੇਬਾਜ਼ੀ ਕੀਤੀ ਜਿਸ ਕਾਰਨ ਜ਼ਿਲਾ ਪੁਲਿਸ ਮੁਖੀ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਉਕਤ ਅਨਸਰਾਂ ਨੂੰ ਧਰਨਾ ਸਥਾਨ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |
ਥਾਣਾ ਸਦਰ ਦੇ ਐਸਐਚ ਓ ਸੋਮਨਾਥ ਨੇ ਦੱਸਿਆ ਕਿ ਧਾਰਾ 751 ਅਧੀਨ ਤਾਰਾ ਚੰਦ ਪੁੱਤਰ ਨਿਰੰਜਨ ਦਾਸ ਵਾਸੀ ਪਿੰਡ ਮਲਮਜਾਰਾ,ਪਰਮਜੀਤ ਕੌਰ ਪਤਨੀ ਸੁਸ਼ੀਲ ਕੁਮਾਰ,ਸੁਸ਼ੀਲ ਕੁਮਾਰ ਸ਼ਰਮਾ ਪੁੱਤਰ ਸੋਮਨਾਥ,ਅਵਤਾਰ ਸਿੰਘ ਪੁੱਤਰ ਗੁਰਮੀਤ ਸਿੰਘ,ਸੰਜੀਵ ਕੁਮਾਰ ਪੁੱਤਰ ਰਾਮ ਲਭਾਇਆ, ਲਖਵਿੰਦਰ ਕੁਮਾਰ ਪੁੱਤਰ ਬਲਵੀਰ ਚੰਦ, ਅਮਰਜੀਤ ਸਿੰਘ ਸੰਧੀ ਪੁੱਤਰ ਗਰੀਬ ਦਾਸ, ਰਕੇਸ਼ ਕੁਮਾਰ ਪੁੱਤਰ ਜਰਨੈਲ ਸਿੰਘ, ਬਲਵਿੰਦਰ ਕੁਮਾਰ ਪੁੱਤਰ ਨਛੱਤਰ ਪਾਲ, ਹਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ, ਬਲਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ,ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ,ਓਂਕਾਰ ਚੰਦ ਦੀ ਪੁੱਤਰ ਜੋਗਿੰਦਰ ਪਾਲ ਜਸਵੀਰ ਕੌਰ ਪਤਨੀ ਕਮਲਜੀਤ ਸਿੰਘ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ |
ਜੇਲ੍ਹ ਭੇਜੇ ਜਾਣ ਵਾਲੇ ਅਨਸਰਾਂ ਦਾ ਬੇਗਮਪੁਰਾ ਟਾਈਗਰ ਫੋਰਸ ਦਾ ਨਹੀਂ ਕੋਈ ਸੰਬੰਧ :-ਬੀਰਪਾਲ ਠਰੋਲੀ, ਹੈਪੀ ਫਤਹਿਗੜ੍ਹ
ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਅਤੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਹੁਸ਼ਿਆਰਪੁਰ ਦੇ ਮਿੰਨੀ ਸਕੱਤਰੇਤ ਸਾਹਮਣੇ ਬੇਗਮਪੁਰਾ ਟਾਈਗਰ ਫੋਰਸ ਦਾ ਬੈਨਰ ਲਾ ਕੇ ਪੰਜਾਬ ਪੁਲਿਸ ਖਿਲਾਫ ਰੋਸ ਧਰਨਾ ਲਾਉਣ ਵਾਲੇ ਅਨਸਰਾਂ ਖਿਲਾਫ ਹੁਸ਼ਿਆਰਪੁਰ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਦਾ ਅਣਅਧਿਕਾਰਿਤ ਤੌਰ ਤੇ ਨਾਮ ਵਰਤਣ ਵਾਲੇ ਉਕਤ ਅਨਸਰਾਂ ਖਿਲਾਫ ਪੰਜਾਬ ਪੁਲਿਸ ਨੂੰ ਧਾਰਾ 420 ਅਤੇ ਹੋਰ ਬਣਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਨਾ ਚਾਹੀਦਾ ਹੈ | ਉਕਤ ਆਗੂਆਂ ਨੇ ਦੱਸਿਆ ਕਿ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਉਪਰੋਕਤ ਅਨਸਰਾਂਖਿਲਾਫ ਪਹਿਲਾਂ ਵੀ ਅਦਾਲਤੀ ਕੇਸ ਦਾਇਰ ਕਰਵਾਏ ਹੋਏ ਹਨ ਜੋ ਵਿਚਾਰ ਅਧੀਨ ਹਨ | ਉਹਨਾਂ ਦੱਸਿਆ ਕਿ ਮਿੰਨੀ ਸਕਤਰੇਤ ਹੁਸ਼ਿਆਰਪੁਰ ਦੇ ਸਾਹਮਣੇ ਧਰਨਾ ਲਾਉਣ ਵਾਲੇ ਉਕਤ ਅਨਸਰਾਂ ਨੂੰ ਉਹਨਾਂ ਦੀਆਂ ਸਮਾਜ ਵਿਰੋਧੀ ਤੇ ਗਲਤ ਕਾਰਵਾਈਆਂ ਕਾਰਨ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਪਹਿਲਾਂ ਹੀ ਕੱਢਿਆ ਹੋਇਆ ਹੈ ਤੇ ਉਨ੍ਹਾਂ ਦਾ ਬੇਗਮਪੁਰਾ ਟਾਈਗਰ ਫੋਰਸ ਨਾਲ ਕੋਈ ਸੰਬੰਧ ਨਹੀਂ ਹੈ ਇਸ ਸੰਬੰਧੀ ਪਹਿਲਾਂ ਵੀ ਕਈ ਵਾਰ ਪੁਲਿਸ ਤੇ ਸਿਵਲ ਪ੍ਰਸਾਸ਼ਨ ਅਤੇ ਮੀਡੀਆ ਰਾਹੀਂ ਆਮ ਜਨਤਾ ਨੂੰ ਵੀ ਸੁਚੇਤ ਕੀਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਉਕਤ ਅਨਸਰ ਗੁਮਰਾਹਕੁੰਨ ਕਾਰਵਾਈਆਂ ਤੋਂ ਬਾਜ਼ ਨਹੀਂ ਆ ਰਹੇ | ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਨੀਵਾਰ ਨੂੰ ਉਕਤ ਅਨਸਰਾਂ ਖਿਲਾਫ ਕੀਤੀ ਗਈ ਕਾਰਵਾਈ ਬਿਲਕੁਲ ਜਾਇਜ ਹੈ | ਆਗੂਆਂ ਨੇ ਜ਼ਿਲਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਬੇਗਮਪੁਰਾ ਟਾਈਗਰ ਫੋਰਸ ਦਾ ਨਾਮ ਵਰਤ ਕੇ ਪੁਲਿਸ ਪ੍ਰਸ਼ਾਸਨ ਅਤੇ ਆਮ ਜਨਤਾ ਨੂੰ ਗੁਮਰਾਹ ਕਰਨ ਵਾਲੇ ਉਕਤ ਅਨਸਰਾਂ ਖਿਲਾਫ਼ ਧਾਰਾ 420 ਅਤੇ ਹੋਰ ਬਣਦੀਆਂ ਧਾਰਾਵਾਂ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇ।