ਹੁਸ਼ਿਆਰਪੁਰ ਦੇ ਸਕੂਲਾਂ ਲਈ ਫਿਰ 3.24 ਕਰੋੜ ਦੀ ਗ੍ਰਾਂਟ ਜਾਰੀ – ਡਾ ਰਾਜ ਕੁਮਾਰ

0
14
ਹੁਸ਼ਿਆਰਪੁਰ
Oplus_131072

ਕਿਹਾ – ਬਿਹਤਰ ਸਕੂਲ ਅਤੇ ਬਿਹਤਰ ਸਿਖਿਆ ਸਾਡੀ ਤਰਜੀਹ ‘ਤੇ ਹੈ

ਹੁਸ਼ਿਆਰਪੁਰ 25 ਜਨਵਰੀ ( ਤਰਸੇਮ ਦੀਵਾਨਾ ) ਸੰਸਦ ਮੈਂਬਰ ਡਾ ਰਾਜਕੁਮਾਰ ਚੱਬੇਵਾਲ ਦੇ ਪੁਰਜ਼ੋਰ ਯਤਨਾਂ ਦੇ ਨਤੀਜੇ ਵਜੋਂ ਹੁਸ਼ਿਆਰਪੁਰ ਹਲਕੇ ਦੇ ਸਰਕਾਰੀ ਸਕੂਲਾਂ ਲਈ ਲ਼ਗਾਤਾਰ ਫੰਡ ਜਾਰੀ ਹੋ ਰਹੇ ਹਨ। ਕੁਝ ਦਿਨ ਪਹਿਲਾ ਹੀ 26 ਕਰੋੜ ਦੀ ਗ੍ਰਾਂਟ ਹੁਸ਼ਿਆਰਪੁਰ ਦੇ ਸਕੂਲਾਂ ਲਈ ਜਾਰੀ ਕੀਤੀ ਗਈ ਸੀ ਅਤੇ ਇਸੀ ਕੜੀ ਵਿੱਚ ਹੁਣ ਫਿਰ 3 ਕਰੋੜ 24 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਤਰ੍ਹਾਂ 2025 ਦੇ ਪਹਿਲੇ ਮਹੀਨੇ ਵਿੱਚ ਹੀ ਲਗਭਗ 30 ਕਰੋੜ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਗਏ ਹਨ, ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ।

ਇਸ ਗ੍ਰਾਂਟ ਦਾ ਪ੍ਰਯੋਗ ਸਕੂਲਾਂ ਦੀ ਮੁਰੰਮਤ, ਰਖ-ਰਖਾਅ ਅਤੇ ਜ਼ਰੂਰੀ ਸਹੂਲਤਾਂ ਦੀ ਕਮੀ ਪੂਰੀ ਕਰਨ ਲਈ ਕੀਤਾ ਜਾਵੇਗਾ। ਇਸ ਨਾਲ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਬਿਹਤਰ ਪੜ੍ਹਾਈ ਅਤੇ ਸੁਵਿਧਾਵਾਂ ਵਾਲਾ ਮਾਹੌਲ ਪ੍ਰਦਾਨ ਹੋਵੇਗਾ। ਇਹ ਰਾਸ਼ੀ ਹੁਸ਼ਿਆਰਪੁਰ ਦੇ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉਚਾ ਚੁਕਾਉਣ ਵਿੱਚ ਮਹੱਤਵਪੂਰਨ ਸਾਬਤ ਹੋਵੇਗੀ।

ਡਾ ਰਾਜ ਨੇ ਕਿਹਾ, “ਸਿੱਖਿਆ ਸਮਾਜ ਦੀ ਨੀਂਹ ਹੈ, ਅਤੇ ਇਸਨੂੰ ਮਜ਼ਬੂਤ ਕਰਨਾ ਸਾਡੀ ਪਹਿਲੀ ਤਰਜੀਹ ਹੈ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕਿਸੇ ਵੀ ਸਕੂਲ ਵਿੱਚ ਸਾਧਨਾਂ ਦੀ ਕਮੀ ਨਾ ਰਹੇ। ਇਹ ਗ੍ਰਾਂਟ ਸਕੂਲਾਂ ਦੀ ਬਿਲਡਿੰਗਾਂ ਦੀ ਮੁਰੰਮਤ, ਫਰਨੀਚਰ, ਪੀਣ ਦੇ ਪਾਣੀ ਦੀਆਂ ਸਹੂਲਤਾਂ ਅਤੇ ਬਿਹਤਰ ਪਖਾਨਿਆ ਲਈ ਵਰਤੀ ਜਾਵੇਗੀ।”

ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਬਦਲਾਅ ਲਿਆਉਣ ਲਈ ਆਪ ਸਰਕਾਰ ਵਧ ਚੜ੍ਹ ਕੇ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਭਵਿੱਖ ਵਿੱਚ ਹੋਰ ਫੰਡ ਉਪਲਬਧ ਕਰਵਾਉਣ ਦਾ ਵੀ ਭਰੋਸਾ ਦਿਵਾਇਆ ਤਾਂ ਜੋ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਅਤੇ ਕਿਹਾ ਕਿ ਹਰ ਵਰਗ ਨੂੰ ਬਿਹਤਰ ਸਿੱਖਿਆ ਦੇ ਮੌਕੇ ਇੱਕ ਬਿਹਤਰ ਵਾਤਾਵਰਨ ਵਿੱਚ ਉਪਲੱਭਧ ਕਰਵਾਉਣ ਲਈ ਅਸੀਂ ਵਚਨਬੱਧ ਹਾਂ।

LEAVE A REPLY