ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਵਿਖੇ ਪੰਜਾਬ ਪੁਲਿਸ ਵੱਲੋਂ ਸਾਂਝ ਜਾਗ੍ਰਤੀ ਪ੍ਰੋਗਰਾਮ ਤਹਿਤ “ਚਾਇਲਡ ਅਬਿਊਸ ਸੰਬੰਧਿਤ ਕਰਵਾਇਆ ਗਿਆ ਸੈਮੀਨਾਰ

0
28

  • Google+

ਜਲੰਧਰ (ਕਪੂਰ):- ਪੰਜਾਬ ਪੁਲਿਸ ਬੱਚਿਆ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਸਜਗ ਅਤੇ ਗੰਭੀਰ ਹੈ
ਇਸ ਲਈ ਵੱਖ ਵੱਖ ਸਕੂਲਾਂ ਵਿੱਚ ਸਾਂਝ ਜਾਗ੍ਰਤੀ ਪ੍ਰੋਗਰਾਮ ਤਹਿਤ ਸੈਮਨੀਆਰ ਲਗਾ ਕੇ ਬੱਚਿਆ ਨੂੰ ਲਗਾਤਾਰ ਜਾਗਰੂਕ ਕਰ ਰਹੀਂ ਹੈ ,ਤਾਂ ਜੋ ਬੱਚਿਆਂ ਨਾਲ ਹੋ ਰਹੀਆਂ ਬਦਸਲੂਕੀਆਂ ਨੂੰ ਰੋਕਿਆ ਜਾ ਸਕੇ । ਇਸੇ ਪ੍ਰੋਗਰਾਮ ਤਹਿਤ ਅੱਜ ਸਬ ਇੰਸਪੈਕਟਰ ਰਾਬੀਆ ਪ੍ਰੀਤ ਗਿੱਲ ਅਤੇ ਕਾਂਸਟੇਬਲ ਪ੍ਰੀਆ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਵਿਖੇ ਚਾਇਲਡ ਅਬਿਊਸ ਨਾਲ ਸੰਬੰਧਿਤ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਚੰਗੇ ਅਤੇ ਮੰਦੇ ਛੂਹਣ ਦੇ ਪ੍ਰਤੀ ਬੱਚਿਆਂ ਨੂੰ ਸਮਜਾਇਆ ਗਿਆ।

  • Google+
  • Google+

ਇਸ  ਮੌਕੇ ਉਹਨਾਂ ਬੱਚਿਆਂ ਨੂੰ ਦੱਸਿਆ ਕਿ ਜੇ ਤੁਹਾਡੇ ਨਾਲ ਕੋਈ ਗੰਦਾ ਟਚ ਕਰਦਾ ਹੈ ਉਸਦੀ ਜਾਣਕਾਰੀ ਆਪਣੇ ਅਧਿਆਪਕ ਅਤੇ ਮਾਤਾ ਪਿਤਾ ਨੂੰ ਜਰੂਰ ਦੱਸੋ ਤਾਂ ਜੋ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਇਸ ਮੌਕੇ ਅਧਿਆਪਕ ਸੰਜੀਵ ਕਪੂਰ, ਸਵਿਤਾ , ਮਿਨਾਕਸ਼ੀ ਸੋਨੀਆ,ਪੂਨਮ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।

LEAVE A REPLY