ਪੀਸੀਐਮ ਐਸ.ਡੀ ਕਾਲਜ ਫ਼ਾਰ ਵੂਮੈਨ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ

0
22
ਮਾਤ ਭਾਸ਼ਾ ਦਿਵਸ

ਜਲੰਧਰ 21 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਪੀਸੀਐਮ ਐਸ.ਡੀ ਕਾਲਜ ਫ਼ਾਰ ਵੂਮੈਨ, ਜਲੰਧਰ ਵਿਖੇ ‘ਅੰਮ੍ਰਿਤਾ ਪ੍ਰੀਤਮ ਸਾਹਿਤ ਸਭਾ’ ਪੰਜਾਬੀ ਵਿਭਾਗ ਅਤੇ ਗੁਰੂ ਨਾਨਕ ਸਟੱਡੀ ਸੈਂਟਰ ਦੀ ਸਾਂਝੀਦਾਰੀ ਨਾਲ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਚਰਚਾ ਦਾ ਵਿਸ਼ਾ “ਪੰਜਾਬੀ ਭਾਸ਼ਾ ਦਾ ਭਵਿੱਖ” ਰਿਹਾ। ਇਸ ਮੌਕੇ ਮੁੱਖ ਬੁਲਾਰੇ ਵਜੋਂ ਡਾ ਸਤੀਸ਼ ਕੁਮਾਰ ਵਰਮਾ (ਪ੍ਰੋਫ਼ੈਸਰ ਅਮੈਰੀਟਸ (ਡੀ ਬੀ ਯੂ) ਸਾਬਕਾ ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ। ਇਸ ਚਰਚਾ ਵਿੱਚ ਡਾ ਸਾਹਿਬ ਨੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੀ ਪਰਿਭਾਸ਼ਾ ਦਸਦੇ ਹੋਏ ਇਸਦਾ ਮਨੁੱਖ ਦੇ ਜੀਵਨ ਵਿੱਚ ਮਹੱਤਵ ਸਮਝਾਇਆ।

ਉਹਨਾਂ ਕਿਹਾ ਕਿ ਕੋਈ ਵੀ ਇਨਸਾਨ ਆਪਣੇ ਭਾਵਾਂ ਤੇ ਵਿਚਾਰਾਂ ਦਾ ਪ੍ਰਗਟਾਅ ਜਿੰਨੇ ਸੋਹਣੇ ਅਤੇ ਸੁਚੱਜੇ ਤਰੀਕੇ ਨਾਲ ਆਪਣੀ ਮਾਤ ਭਾਸ਼ਾ ਵਿਚ ਬਿਆਨ ਕਰ ਸਕਦਾ, ਸੰਵਾਦ ਦਾ ਹੋਰ ਕੋਈ ਵੀ ਸਾਧਨ ਉਸਦੀ ਥਾਂ ਨਹੀਂ ਲੈ ਸਕਦਾ। ਉਹਨਾ ਪੰਜਾਬੀ ਭਾਸ਼ਾ ਨੂੰ ਧੁਨੀਆ ਪੱਖੋਂ ਦੁਨੀਆਂ ਦੀ ਸਭ ਤੋਂ ਅਮੀਰ ਭਾਸ਼ਾ ਸਿੱਧ ਕੀਤਾ। ਉਹਨਾਂ ਨੇ ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ ਬਾਰੇ ਵਿਦਿਆਰਥੀ ਨੂੰ ਸੰਖੇਪ ਜਾਣਕਾਰੀ ਦਿੱਤੀ ਅਤੇ ਅਜੋਕੇ ਸਮੇਂ ਦੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਦੇ ਭਵਿੱਖ ਤੇ ਚਰਚਾ ਕੀਤੀ। ਇਸ ਸੈਮੀਨਾਰ ਵਿੱਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

ਸੰਸਥਾ ਦੇ ਪ੍ਰਧਾਨ ਸ਼੍ਰੀ ਨਰੇਸ਼ ਕੁਮਾਰ ਬੁਧੀਆ, ਸੀਨੀਅਰ ਮੀਤ ਪ੍ਰਧਾਨ ਵਿਨੋਦ ਦਾਦਾ ਅਤੇ ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰ ਅਤੇ ਯੋਗ ਪ੍ਰਿੰਸੀਪਲ ਪ੍ਰੋ. ਡਾ. ਪੂਜਾ ਪਰਾਸ਼ਰ ਨੇ ਇਸ ਗਤੀਵਿਧੀ ਦੇ ਆਯੋਜਨ ਲਈ ਪੰਜਾਬੀ ਵਿਭਾਗ ਅਤੇ ਗੁਰੂ ਨਾਨਕ ਸਟੱਡੀ ਸੈਂਟਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਸਮਾਰੋਹ ਦੌਰਾਨ ਸ਼੍ਰੀਮਤੀ ਅਕਵਿੰਦਰ ਕੌਰ ਨੇ ਮੰਚ ਸੰਚਾਲਨ ਦਾ ਕਾਰਜ ਬਾਖੂਬੀ ਨਾਲ ਨਿਭਾਇਆ। ਇਸ ਮੌਕੇ ਪੰਜਾਬੀ ਵਿਭਾਗ ਦੇ ਡਾ.ਅੰਜੂ ਬਾਲਾ, ਡਾ.ਸਿਮਰਜੀਤ ਕੌਰ ਅਤੇ ਸਮੂਹ ਕਾਲਜ ਸਟਾਫ਼ ਮੈਂਬਰ ਮੌਜੂਦ ਸਨ।

LEAVE A REPLY