
ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਸੰਬੰਧੀ ਜ਼ਿਲ੍ਹਾ ਸਿੱਖਿਆ ਦਫਤਰ (ਐ) ਜਲੰਧਰ ਵਿੱਚ ਹੋਈ ਮੀਟਿੰਗ
ਜ਼ਿਲ੍ਹੇ ਦੇ 464 ਸਰਕਾਰੀ ਸਕੂਲਾਂ ਵਿਚ ਬਣੇ ਸੈਂਟਰ ਵਿੱਚ 12709 ਵਿਦਿਆਰਥੀ ਦੇਣਗੇ ਪੇਪਰ
ਜਲੰਧਰ(ਕਪੂਰ ): 7 ਮਾਰਚ ਤੋਂ ਸ਼ਰੂ ਹੋਣ ਵਾਲੀਆਂ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਲਈ ਜ਼ਿਲ੍ਹਾ ਸਿੱਖਿਆ ਦਫਤਰ ਵਿਖੇ ਜ਼ਿਲਾ ਸਿੱਖਿਆ ਅਫਸਰ (ਐ)ਸ਼੍ਰੀਮਤੀ ਹਰਜਿੰਦਰ ਕੌਰ ਜੀ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸਮੂਹ ਬਲਾਕ ਸਿੱਖਿਆ ਅਫਸਰਾਂ ਨਾਲ ਮੀਟਿੰਗ ਕਰਕੇ ਪੰਜਵੀਂ ਜਮਾਤ ਦੇ ਸਲਾਨਾ ਪੇਪਰਾਂ ਸੰਬੰਧੀ ਯੋਜਨਾ ਤਿਆਰ ਕੀਤੀ ਗਈ। ਹਰੇਕ ਬਲਾਕ ਪੱਧਰ ਤੇ ਸਟਰੋਂਗ ਰੂਮ ਤਿਆਰ ਕੀਤੇ ਗਏ ਹਨ ਅਤੇ ਮੁਲਾਂਕਣ ਪੱਤਰਾ ਦੀ ਗੁਪਤਤਾ ਅਤੇ ਇਹਨਾਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਬਲਾਕ ਸਿੱਖਿਆ ਅਫ਼ਸਰ ਦੀ ਹੋਵੇਗੀ । ਇਸ ਵਾਰ ਜ਼ਿਲ੍ਹੇ ਦੇ 464 ਸਰਕਾਰੀ ਸਕੂਲਾਂ ਵਿਚ ਸੈਂਟਰ ਬਣਾਏ ਗਏ ਹਨ ਜਿਨ੍ਹਾਂ ਵਿੱਚ ਸਰਕਾਰੀ ਸਕੂਲਾਂ ਦੇ ਕੁੱਲ 12709 ਵਿਦਿਆਰਥੀ ਪੇਪਰ ਦੇਣਗੇ। ਉਹਨਾਂ ਕਿਹਾ ਕਿ ਪਰੀਖਿਆ ਲਈ ਸਾਰੇ ਜਰੂਰੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪਰੀਖਿਆ ਵਿੱਚ ਨਕਲ ਰੋਕਣ ਲਈ ਜ਼ਿਲ੍ਹੇ ਵਿੱਚ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਨਕਲ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ ਸ਼੍ਰੀ ਮੁਨੀਸ਼ ਸ਼ਰਮਾ ਜੀ ਵੀ ਉਹਨਾਂ ਨਾਲ ਮੌਜੂਦ ਸਨ।