
ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਕੱਲ ਤੋਂ ,ਪਰੀਖਿਆ ਦੇ ਰਹੇ ਸਾਰੇ ਬੱਚਿਆ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਜਲੰਧਰ ਵੱਲੋ ਦਿੱਤੀਆ ਗਈਆਂ ਸ਼ੁੱਭਕਾਮਨਾਵਾਂ
ਜਲੰਧਰ(ਕਪੂਰ ): ਕੱਲ ਤੋਂ ਸ਼ਰੂ ਹੋਣ ਵਾਲੀਆਂ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਸ਼੍ਰੀਮਤੀ ਹਰਜਿੰਦਰ ਕੌਰ ਜੀ ਵੱਲੋ ਬੱਚਿਆ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆ ਗਈਆਂ ਹਨ ।
ਉਹਨਾਂ ਕਿਹਾ ਪਰੀਖਿਆ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ,ਇਸ ਲਈ ਉਹ ਖੁਦ ਅਧਿਕਾਰੀਆਂ ਨਾਲ ਪਰੀਖਿਆ ਸੈਂਟਰਾਂ ਦੇ ਦੌਰੇ ਤੇ ਰਹਿਣਗੇ।