
ਜਲੰਧਰ 5 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਅੱਜ ਬਸਤੀ ਨੰਬਰ 9 ਸਥਿਤ ਆਪਣੇ ਦਫ਼ਤਰ ਵਿਖੇ ਲਗਭਗ 100 ਵਿਧਵਾਵਾਂ, ਬੁਢਾਪਾ, ਅਪਾਹਜਾਂ ਅਤੇ ਆਸ਼ਰਿਤਾਂ ਨੂੰ ਪੈਨਸ਼ਨ ਪੱਤਰ ਵੰਡੇ।
ਮਹਿੰਦਰ ਭਗਤ ਨੇ ਕਿਹਾ ਕਿ ਸਾਰੇ ਬਜ਼ੁਰਗਾਂ, ਵਿਧਵਾ ਔਰਤਾਂ, ਆਸ਼ਰਿਤਾਂ ਅਤੇ ਅਪਾਹਜਾਂ ਨੂੰ ਸਨਮਾਨ ਨਾਲ ਜਿਉਣ ਦਾ ਅਧਿਕਾਰ ਹੈ ਅਤੇ ਇਹ ਤਾਂ ਹੀ ਸੰਭਵ ਹੋਵੇਗਾ ਜਦੋਂ ਉਨ੍ਹਾਂ ਨੂੰ ਰਿਹਾਇਸ਼ ਅਤੇ ਖਾਣੇ ਸਬੰਧੀ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਸਾਰੇ ਯੋਗ ਲੋਕਾਂ ਨੂੰ ਪੈਨਸ਼ਨ ਪ੍ਰਦਾਨ ਕਰ ਰਹੀ ਹੈ।
ਇਸ ਮੌਕੇ ਕੌਂਸਲਰ ਦੇ ਪਤੀ ਸੁਦੇਸ਼ ਭਗਤ, ਸੰਜੀਵ ਭਗਤ ਮੀਡੀਆ ਇੰਚਾਰਜ ਜਲੰਧਰ, ਗੁਰਨਾਮ ਸਿੰਘ ਬਲਾਕ ਪ੍ਰਧਾਨ, ਵਰੁਣ ਸੱਜਣ ਬਲਾਕ ਪ੍ਰਧਾਨ, ਸੁਭਾਸ਼ ਗੋਰੀਆ, ਕਮਲ ਲੋਚ, ਗੋਰਵ ਜੋਸ਼ੀ, ਮਨ ਭਗਤ, ਦੁਸ਼ਾਂਤ, ਰਵੀ ਭਗਤ, ਪ੍ਰਿਥਵੀ ਭਗਤ ਅਤੇ ਕੁਲਦੀਪ ਗਗਨ ਮੌਜੂਦ ਸਨ।