
ਜ਼ਿਲ੍ਹਾ ਜਲੰਧਰ ਵਿੱਚ ਦੋ ਰੋਜ਼ਾ ਮਿਸ਼ਨ ਸਮਰੱਥ 3 ਨਾਲ ਸਬੰਧਤ ਸੈਮੀਨਾਰ ਹੋਇਆ ਸਮਾਪਤ
ਜਲੰਧਰ (ਕਪੂਰ):- ਪੰਜਾਬ ਸਰਕਾਰ ਸਿੱਖਿਆ ਦੇ ਖ਼ੇਤਰ ਵਿੱਚ ਲਗਾਤਾਰ ਸੁਧਾਰ ਕਰਨ ਲਈ ਯਤਨਸ਼ੀਲ਼ ਹੈ। ਇਸੇ ਲੜੀ ਤਹਿਤ ਬੀਤੇ ਦਿਨੀ ਸਰਕਾਰੀ ਪ੍ਰਾਇਮਰੀ ਸਕੂਲ ਤਲ੍ਹਨ ਵਿਖੇ ਜ਼ਿਲ੍ਹਾ ਪੱਧਰੀ ਮਿਸ਼ਨ ਸਮਰੱਥ 3 ਨਾਲ ਸਬੰਧਤ 17 ਬਲਾਕਾਂ ਤੋਂ ਆਏ ਬਲਾਕ ਰਿਸੋਰਸ ਪਰਸਨ ਦਾ ਦੋ ਰੋਜ਼ਾ ਸੈਮੀਨਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਹਰਜਿੰਦਰ ਕੌਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਅਮਨ ਸੱਭਰਵਾਲ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆ ਡੀ.ਈ ਓ ਮੈਡਮ ਨੇ ਕਿਹਾ ਕਿ ਜਮਾਤ ਤੀਜੀ ਚੌਥੀ ਪੰਜਵੀਂ ਦੇ ਅਧਿਆਪਕਾਂ ਵੱਲੋਂ ਵਿਸ਼ਾ ਪੰਜਾਬੀ, ਅੰਗਰੇਜ਼ੀ ਗਣਿਤ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਪੜ੍ਹਾਇਆ ਜਾਵੇਗਾ। ਜ਼ਿਲ੍ਹਾ ਕੋਆਰਡੀਨੇਟਰ ਅਮਨ ਸੱਭਰਵਾਲ ਨੇ ਕਿਹਾ ਕਿ ਨਵੇਂ ਰਾਸ਼ਟਰੀ ਪਾਠਕ੍ਰਮ ਅਨੂਸਾਰ ਪੜ੍ਹਾਈ ਕਰਵਾਈ ਜਾਵੇਗੀ ਅਤੇ ਅਧਿਆਪਕਾਂ ਨੂੰ ਪੂਰਾ ਨਿਪੁੰਨ ਬਣਾਇਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਰੀਸੋਰਸ ਪਰਸਨ ਵਿਕਰਮ ਕੁਮਾਰ, ਸੰਜੀਵ ਜੋਸ਼ੀ ਸੁਰਜੀਤ ਸਿੰਘ, ਮੈਡਮ ਰਾਜਵੀਰ ਕੌਰ ਜਸਵਿੰਦਰ ਸਿੰਘ ਨੇ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਅਤੇ ਇਸ ਸੈਮੀਨਾਰ ਵਿੱਚ ਸਾਰਾ ਪ੍ਰਬੰਧ ਸੀ.ਐੱਚ.ਟੀ ਬਲਜੀਤ ਕੋਟਲਾ ਦੁਆਰਾ ਕੀਤਾ ਗਿਆ।