ਅੰਡਰ-23 ਮਹਿਲਾ ਕ੍ਰਿਕਟ ਵਿੱਚ ਸੁਰਭੀ ਤੇ ਮਮਤਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੰਜਾਬ ਨੇ ਪ੍ਰੀ-ਕੁਆਰਟਰ ਵਿੱਚ ਕੀਤਾ ਪ੍ਰਵੇਸ਼

0
5
ਮਹਿਲਾ ਕ੍ਰਿਕਟ

-ਪ੍ਰੀ-ਕੁਆਰਟਰ ‘ਚ ਉੜੀਸਾ ਨੂੰ 5 ਵਿਕਟਾਂ ਨਾਲ ਹਰਾ ਕੇ ਪੂਲ ਵਿੱਚ ਕੀਤਾ ਪ੍ਰਵੇਸ਼

ਹੁਸ਼ਿਆਰਪੁਰ 15 ਮਾਰਚ (ਤਰਸੇਮ ਦੀਵਾਨਾ) ਬੀਸੀਸੀਆਈ ਵੱਲੋਂ ਪਾਂਡੀਚਰੀ ਵਿੱਚ ਕਰਵਾਏ ਜਾ ਰਹੇ ਅੰਡਰ-23 ਮਹਿਲਾ ਕ੍ਰਿਕਟ ਲੀਗ ਟੂਰਨਾਮੈਂਟ ਵਿੱਚ ਪੰਜਾਬ ਦੀ ਟੀਮ ਨੇ ਆਪਣੇ ਆਖਰੀ ਮੈਚ ਵਿੱਚ ਸੁਰਭੀ ਤੇ ਮਮਤਾ ਦੀ ਸ਼ਾਨਦਾਰ ਗੇਂਦਬਾਜ਼ੀ, ਯਾਜਨਕਤੀ, ਯਾਜਨਾਕਸ਼ੀ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਯਾਜਨਾਕਸ਼ੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਉੜੀਸਾ ਨੂੰ 5 ਵਿਕਟਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਉੜੀਸਾ ਖਿਲਾਫ ਖੇਡੇ ਗਏ ਮੈਚ ‘ਚ ਉੜੀਸਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 185 ਦੌੜਾਂ ਬਣਾਈਆਂ। ਪੰਜਾਬ ਲਈ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਸੁਰਭੀ ਨੇ 10 ਓਵਰਾਂ ‘ਚ 29 ਦੌੜਾਂ ਦੇ ਕੇ 3 ਵਿਕਟਾਂ, ਮਮਤਾ ਰਾਣੀ ਨੇ 10 ਓਵਰਾਂ ‘ਚ 33 ਦੌੜਾਂ ਦੇ ਕੇ 3 ਵਿਕਟਾਂ ਅਤੇ ਪ੍ਰਿਅੰਕਾ ਨੇ 10 ਓਵਰਾਂ ‘ਚ 40 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਜਿੱਤ ਲਈ 50 ਓਵਰਾਂ ‘ਚ 186 ਦੌੜਾਂ ਦਾ ਟੀਚਾ ਲੈ ਕੇ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਨੇ 48.2 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 187 ਦੌੜਾਂ ਬਣਾ ਕੇ ਮੈਚ 5 ਵਿਕਟਾਂ ਨਾਲ ਜਿੱਤ ਕੇ ਆਪਣੇ ਪੂਲ ‘ਚ ਨੰਬਰ-1 ਦਾ ਸਥਾਨ ਹਾਸਲ ਕਰ ਲਿਆ। ਪੰਜਾਬ ਲਈ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਵੰਸ਼ਿਕਾ ਮਹਾਜਨ ਨੇ 42 ਦੌੜਾਂ, ਸ਼ਰੂਤੀ ਯਾਦਵ ਨੇ 39 ਦੌੜਾਂ, ਅਲੀਸ਼ਾ, ਅਕਸ਼ਿਤਾ ਭਗਤ ਅਤੇ ਅਵਨੀਤ ਕੌਰ ਨੇ ਕ੍ਰਮਵਾਰ 26, 24, 23 ਦੌੜਾਂ ਦਾ ਯੋਗਦਾਨ ਪਾਇਆ | ਪੰਜਾਬ ਦੀ ਇਸ ਵੱਡੀ ਜਿੱਤ ‘ਤੇ ਪੀ.ਸੀ.ਏ ਦੇ ਸਕੱਤਰ ਦਿਲਸ਼ੇਰ ਖੰਨਾ, ਪਿ੍ੰਸੀਪਲ ਅਮਰਜੀਤ ਮਹਿਤਾ ਅਤੇ ਜੁਆਇੰਟ ਸਕੱਤਰ ਸੁਰਜੀਤ ਰਾਏ ਨੇ ਸਮੂਹ ਪੀ.ਸੀ.ਏ ਦੀ ਤਰਫ਼ੋਂ ਟੀਮ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਟੀਮ ਭਵਿੱਖ ਵਿਚ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖੇਗੀ |

ਇਸ ਜਿੱਤ ਨਾਲ ਪੰਜਾਬ ਨੇ ਆਪਣੇ ਪੂਲ ਦੇ ਲੀਗ ਮੈਚਾਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਪੰਜਾਬ ਦੀ ਇਹ ਮਹਿਲਾ ਕ੍ਰਿਕਟ ਟੀਮ ਆਪਣਾ ਨਾਕਆਊਟ ਮੈਚ 17 ਮਾਰਚ ਨੂੰ ਆਈਕਾਨ ਕ੍ਰਿਕਟ ਗਰਾਊਂਡ, ਗੁਹਾਟੀ (ਅਸਾਮ) ਵਿਖੇ ਖੇਡੇਗੀ।

LEAVE A REPLY