
ਬਲਾਕ ਪੱਛਮੀ -2 ਜਲ਼ੰਧਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਪਿੰਡ ਗਾਜੀਪੁਰ ਵਿਖੇ ਹੋਈਆਂ ਸੰਪੰਨ
ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਦਾ ਹੋਣਾ ਬਹੁਤ ਜਰੂਰੀ ਹੈ: ਵਿਧਾਇਕ ਸ ਬਲਕਾਰ ਸਿੰਘ
ਜੇਤੂ ਖਿਡਾਰੀ ਤਹਿਸੀਲ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣਗੇ: ਬੀ.ਕੇ.ਮਹਿਮੀ (ਬੀ. ਪੀ. ਈ. ਓ ਪੱਛਮੀ -2)
ਜਲੰਧਰ :28-09-2025(ਕਪੂਰ) :-ਪੰਜਾਬ ਸਰਕਾਰ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਕਾਫੀ ਕੰਮ ਕਰ ਰਹੀ ਹੈ ਉਥੇ ਬੱਚਿਆਂ ਦੀ ਸਿਹਤ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਵਚਨਬੱਧ ਹੈ।
ਇਸੇ ਲੜੀ ਤਹਿਤ ਸਰਕਾਰ ਪ੍ਰਾਇਮਰੀ ਸਕੂਲਾਂ ਵਿੱਚ ਮੁੱਢਲੇ ਪੱਧਰ ਤੋਂ ਹੀ ਬੱਚਿਆਂ ਵਿੱਚ ਖੇਡ ਰੂਚੀ ਪੈਦਾ ਕਰਨ ਲਈ ਪ੍ਰਾਇਮਰੀ ਪੱਧਰ ਤੋਂ ਹੀ ਕੰਮ ਕਰ ਰਹੀ ਹੈ ।
ਇਸੇ ਲੜੀ ਤਹਿਤ ਬਲਾਕ ਪੱਛਮੀ -2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਪਿੰਡ ਗਾਜੀਪੁਰ ਜਲੰਧਰ ਵਿਖੇ 26 ਸਤੰਬਰ ਨੂੰ ਸ਼ੁਰੂ ਹੋਈਆਂ ਸਨ ਉਹਨਾਂ ਦਾ ਸਮਾਪਨ 27 ਸਤੰਬਰ ਨੂੰ ਹੋਇਆ।
ਅਖੀਰਲੇ ਦਿਨ ਵਿੱਚ ਮੁੱਖ ਮਹਿਮਾਨ ਵੱਜੋਂ ਵਿਧਾਇਕ ਸ.ਬਲਕਾਰ ਸਿੰਘ ਵੱਲੋ ਖੇਡਾਂ ਵਿੱਚ ਅਵੱਲ ਆਉਣ ਵਾਲੇ ਖਿਡਾਰੀਆਂ ਨੂੰ ਇਨਾਮ ਦਿੱਤੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਲਈ ਵੀ ਤਿਆਰ ਕਰ ਰਹੀ ਹੈ। ਤਾਂ ਜੋ ਇਹ ਖਿਡਾਰੀ ਅੱਗੇ ਚੱਲ ਕੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।
ਇਸ ਦੇ ਨਾਲ ਉਹਨਾਂ ਕਿਹਾ ਕਿ ਖੇਡਾਂ ਬੱਚਿਆ ਦੇ ਸਰਬਪੱਖੀ ਵਿਕਾਸ ਲਈ ਬਹੁਤ ਜਰੂਰੀ ਹੈ। ਇਸ ਮੌਕੇ ਜਿਹਨਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿੱਚ ਪਹਿਲੇ ਸਥਾਨ ਹਾਸਲ ਕੀਤਾ ਉਹ ਇਸ ਤਰਾਂ ਹਨ,ਕੁੜੀਆਂ ਦੀ 100 ਮੀਟਰ ਦੋੜ ਵਿੱਚ ਕੋਮਲ (ਰੰਧਾਵਾ ਮਸੰਦਾਂ ਸੈਂਟਰ ਤੋਂ); 200 ਮੀਟਰ ਦੌੜ ਵਿੱਚ ਪ੍ਰਿਆਂਸ਼ੁ (ਬਸਤੀ ਬਾਵਾ ਖੇਲ ਸੈਂਟਰ ਤੋਂ)
400 ਮੀਟਰ ਦੌੜ ਵਿੱਚ ਸਮਰਿਤਾ( ਬਸਤੀ ਬਾਵਾ ਖੇਲ ਸੈਂਟਰ ਤੋਂ) ਅਤੇ ਸ਼ਤਰੰਜ ਵਿੱਚ (ਰੰਧਾਵਾ ਮਸੰਦਾਂ ਸੈਂਟਰ) ਦੀ ਟੀਮ ਪਹਿਲੇ ਨੰਬਰ ਤੇ ਰਹੀ ਅਤੇ ਦੂਸਰੇ ਦਿਨ ਮੁੰਡਿਆਂ ਦੀ ਖੇਡ ਵਿੱਚ 100 ਮੀਟਰ ਵਿੱਚ ਅਜੇ (ਵਰਿਆਣਾ ਸੈਂਟਰ ਤੋਂ ) 200 ਮੀਟਰ ਦੌੜ ਵਿੱਚ ਗੁਰੂਅੰਸ਼ (ਹਰਨਾਮ ਦਾਸ ਪੁਰਾ ਸੈਂਟਰ ਤੋਂ) 400 ਮੀਟਰ ਦੌੜ ਵਿੱਚ ਦੀਪਕ (ਵਰਿਆਣਾ ਸੈਂਟਰ ਤੋਂ )
600 ਮੀਟਰ ਦੌੜ ਵਿੱਚ ਅੰਕਿਤ ਮਹਿਤੋ (ਮੁਹੱਲਾ ਕਰਾਰ ਖਾਂ ਸੈਂਟਰ ਤੋਂ) ਸ਼ਤਰੰਜ ਵਿੱਚ (ਰੰਧਾਵਾ ਮਸੰਦਾ) ਕੁਸ਼ਤੀਆਂ ਵਿੱਚ 25 ਕਿੱਲੋ ਵਿੱਚ ਜੋਨ (ਵਰਿਆਣਾ ਸੈਂਟਰ ਤੋਂ )28 ਕਿਲੋ ਵਿੱਚ ਗੁਲਸ਼ਨ ( ਲਿੱਧੜਾਂ ਸੈਂਟਰ ਤੋਂ ) 30 ਕਿਲੋ ਭਾਰ ਵਿੱਚ ਜੱਗੂ (ਗਿੱਲਾ ਸੈਂਟਰ ਤੋਂ) ਅਤੇ 32 ਕਿਲੋ ਭਾਰ ਵਿੱਚ ਵਿਕਰਮ (ਵਰਿਆਣਾ ਸੈਂਟਰ ਤੋਂ),ਇਹ ਸਾਰੇ ਖਿਡਾਰੀ ਪਹਿਲੇ ਨੰਬਰ ਤੇ ਰਹੇ ।
ਇਸ ਮੌਕੇ ਬਲਾਕ ਸਿੱਖਿਆ ਅਧਿਕਾਰੀ ਬਾਲ ਕ੍ਰਿਸ਼ਨ ਮਹਿਮੀ ਨੇ ਦੱਸਿਆ ਕਿ ਇਹ ਸਾਰੇ ਜੇਤੂ ਖਿਡਾਰੀ ਬਲਾਕ ਪੱਧਰ ਤੋਂ ਬਾਅਦ ਤਹਿਸੀਲ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣਗੇ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਜਿਹਨਾਂ ਵਿੱਚ ਦਵਿੰਦਰ ਕੁਮਾਰ, ਚਰਨਜੀਤ ਸਿੰਘ, ਪੰਕਜ ਕੁਮਾਰ ,ਸੰਜੀਵ ਕਪੂਰ ਹਰੀਸ਼ ਕੁਮਾਰ
ਪਰਾਸ਼ਰ ,ਤਰਸੇਮ ਭਗਤ, ਸ.ਮਜਿੰਦਰਪਾਲ ਸਿੰਘ ਅਤੇ ਹੋਰ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਕਾਫੀ ਗਿਣਤੀ ਵਿੱਚ ਅਧਿਆਪਕ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਪਿੰਡ ਵਾਲੇ ਮੌਜੂਦ ਸਨ।