
ਮਿਸ਼ਨ ਸਮਰੱਥ 4.0 ਸੈਮੀਨਾਰ ਦੀ ਸਟੇਟ ਕੋਆਰਡੀਨੇਟਰ ਮਿਸ਼ਾ ਮੈਮ ਵੱਲੋਂ ਜਾਂਚ, ਸੈਮੀਨਾਰ ਦੀ ਭਰਪੂਰ ਸਰਾਹਨਾ
ਜਲ਼ੰਧਰ (ਐਸ ਕੇ ਕਪੂਰ)
22 ਜਨਵਰੀ 2026
ਜਲੰਧਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਕਸੂਦਾਂ ਵਿੱਚ ਚੱਲ ਰਹੇ ਮਿਸ਼ਨ ਸਮਰੱਥ 4.0 ਤਹਿਤ ਸੈਮੀਨਾਰ ਦੀ ਅੱਜ ਸਟੇਟ ਕੋਆਰਡੀਨੇਟਰ ਟੀਮ ਵੱਲੋਂ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਦੌਰਾਨ ਸਟੇਟ ਕੋਆਰਡੀਨੇਟਰ ਮਿਸ਼ਾ ਮੈਮ ਨੇ ਸਕੂਲ ਦਾ ਦੌਰਾ ਕਰਕੇ ਸੈਮੀਨਾਰ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ।
ਮਿਸ਼ਾ ਮੈਮ ਨੇ ਕਿਹਾ ਕਿ ਸੈਮੀਨਾਰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਦੀ ਗੁਣਵੱਤਾ ਕਾਬਲੇ-ਤਾਰੀਫ਼ ਹੈ। ਉਹਨਾਂ ਵੱਲੋ ਸ.ਮਨਜਿੰਦਰ ਪਾਲ ਸਿੰਘ ਅਤੇ ਹਰਮੇਸ਼ ਲਾਲ BRC ਦੀ ਸੈਮੀਨਾਰ ਨੂੰ ਚੰਗੇ ਢੰਗ ਨਾਲ ਕਰਵਾਉਣ ਕਾਰਨ ਉਹਨਾਂ ਦੀ ਤਾਰੀਫ਼ ਕੀਤੀ
ਉਨ੍ਹਾਂ ਸਟਾਫ ਦੀ ਮਿਹਨਤ ਅਤੇ ਯੋਜਨਾਬੱਧ ਕੰਮ ਦੀ ਖੁਲ੍ਹ ਕੇ ਸਰਾਹਨਾ ਕੀਤੀ।
ਸਟੇਟ ਟੀਮ ਵੱਲੋਂ ਸੈਮੀਨਾਰ ਦੇ ਪ੍ਰਬੰਧਾਂ ਨੂੰ ਬਹੁਤ ਉੱਤਮ ਕਰਾਰ ਦਿੰਦਿਆਂ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ।



























