ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤੇ ਟੋਲ ਪਲਾਜ਼ਾ ਨਿੱਜਰਪੁਰਾ ਮਾਨਾਂਵਾਲਾ ਅੰਮ੍ਰਿਤਸਰ 155 ਦਿਨ 8 ਮਾਰਚ ਨੂੰ ਨਾਰੀ ਦਿਵਸ ਮਨਾਇਆ ਗਿਆ

0
246

ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤੇ ਟੋਲ ਪਲਾਜ਼ਾ ਨਿੱਜਰਪੁਰਾ ਮਾਨਾਂਵਾਲਾ ਅੰਮ੍ਰਿਤਸਰ 155 ਦਿਨ 8 ਮਾਰਚ ਨੂੰ ਨਾਰੀ ਦਿਵਸ ਮਨਾਇਆ ਗਿਆ

ਅੱਜ ਦੀ ਪ੍ਰਧਾਨਗੀ ਬੀਬੀ ਮਨਜੀਤ ਕੌਰ ਵਰਪਾਲ ਸੁਖਵਿੰਦਰ ਕੌਰ ਚਾਟੀਵਿੰਡ ਮਨਜੀਤ ਕੌਰ ਵੱਲੋਂ ਬਲਬੀਰ ਕੌਰ ਜਸਬੀਰ ਕੌਰ ਰਾਮਪੁਰਾ ਨੇ ਕੀਤੀ ਸੰਯੁਕਤ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਭਾਰਤ ਵਿਚ ਨਾਰੀ ਦਿਵਸ ਵਜੋਂ ਮਨਾਇਆ ਗਿਆ ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਹੋਇਆਂ ਬੇਬੇ ਨਾਨਕੀ ਜੀ ਮਾਤਾ ਭਾਨੀ ਜੀ ਮਾਤਾ ਗੁਜਰ ਕੌਰ ਜੀ ਮਾਤਾ ਭਾਗੋ ਜੀ ਮਾਤਾ ਖੀਵੀ ਜੀ ਮਾਤਾ ਗੰਗਾ ਜੀ ਤੇ ਮਾਤਾ ਸਾਹਿਬ ਕੌਰ ਅਤੇ ਬੀਬੀ ਕੌਲਾਂ ਜੀ ਨੂੰ ਯਾਦ ਕੀਤਾ ਗਯਾ ਅਤੇ ਇਨ੍ਹਾਂ ਦੀਆਂ ਕੁਰਬਾਨੀਆਂ ਤੇ ਪਹਿਰਾ ਦੇਣ ਲਈ ਦਿੱਲੀ ਮੋਰਚੇ ਨੂੰ ਇੰਨ ਬਿੰਨ ਲਾਗੂ ਕਰਨ ਦਾ ਵਾਅਦਾ ਕੀਤਾ ਅਤੇ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਾਲੇ ਕਾਨੂੰਨ ਰੱਦ ਕਰਵਾਉਣ ਤਕ ਭੈਣਾਂ ਆਪਣੇ ਬੱਚਿਆਂ ਸਮੇਤ ਦਿੱਲੀ ਦੇ ਮੋਰਚੇ ਵਿੱਚ ਹਿੱਸਾ ਲੈਣਗੀਆਂ ਅਤੇ ਆਪਣੀਆਂ ਜ਼ਮੀਨਾਂ ਕਿਸੇ ਵੀ ਕੀਮਤ ਤੇ ਅੰਬਾਨੀ ਅਡਾਨੀ ਜਾਂ ਕੋਈ ਹੋਰ ਵਿਦੇਸ਼ੀ ਕੰਪਨੀ ਦੇ ਹੱਥ ਨਹੀਂ ਜਾਣ ਦੇਣਗੀਆਂ ਭਾਵੇਂ ਸਾਨੂੰ ਇਨ੍ਹਾਂ ਜ਼ਮੀਨਾਂ ਤੇ ਸ਼ਹੀਦੀਆਂ ਵੀ ਕਿਉਂ ਨਾ ਦੇਣੀਆਂ ਪੈਣ ਅਤੇ ਹਰ ਵਕਤ ਦਿਨ ਰਾਤ ਅਸੀਂ ਕਿਸਾਨ ਵੀਰਾਂ ਦਾ ਸਾਥ ਦੇਵਾਂਗੀ ਸੰਯੁਕਤ ਮੋਰਚੇ ਵੱਲੋਂ ਦਿੱਤੇ ਅਗਲੇ ਸੱਦੇ ਨੂੰ ਵੀ ਹਰ ਵੇਲੇ ਪ੍ਰਵਾਨ ਕਰਨਗੀਆਂ ਅੱਜ ਦੇ ਪ੍ਰੋਗਰਾਮ ਵੱਖ ਵੱਖ ਪਿੰਡਾਂ ਤੋਂ ਟਰਾਲੀਆਂ ਭਰ ਕੇ ਟੋਲ ਪਲਾਜ਼ਾ ਨਿੱਜਰਪੁਰਾ ਤੇ ਭੈਣਾਂ ਨੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਵੀ ਕੀਤਾ ਇਸ ਮੌਕੇ ਤੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਚਾਟੀਵਿੰਡ ਜ਼ਿਲ੍ਹਾ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਅਤੇ ਅਨਮੋਲਕ ਸਿੰਘ ਵੇਰਕਾ ਤੇ ਜੱਸਾ ਸਿੰਘ ਪਰਗਟ ਸਿੰਘ ਦਿਲਬਾਗ ਸਿੰਘ ਪ੍ਰਧਾਨ ਜੱਸਾ ਸਿੰਘ ਚਾਟੀਵਿੰਡ ਸੋਹਣ ਸਿੰਘ ਰਾਮਪੁਰਾ ਗੁਰਬਚਨ ਸਿੰਘ ਅੰਮ੍ਰਿਤਸਰ ਪਰਮਜੀਤ ਸਿੰਘ ਵਰਪਾਲ ਸਤਿੰਦਰ ਸਿੰਘ ਸਾਬਕਾ ਸਰਪੰਚ ਨਵਾਂ ਪਿੰਡ ਨੰਦ ਵਾਲਾ ਨੇ ਭੈਣਾਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਤੇ ਨਵਾਂ ਪਿੰਡ ਨੰਦ ਵਾਲਾ ਬੰਡਾਲਾ ਤੋਂ ਕੁਲਜੀਤ ਕੌਰ ਨਿਰਮਲ ਜੀਤ ਕੌਰ ਨਰਿੰਦਰ ਕੌਰ ਭੁਪਿੰਦਰ ਕੌਰ ਅਤੇ ਲਖਵਿੰਦਰ ਕੌਰ ਪਿੰਡ ਰਾਮਪੁਰੇ ਤੋਂ ਦਲਬੀਰ ਕੌਰ ਮਨਜੀਤ ਕੌਰ ਪਿੰਡ ਵਰਪਾਲ ਤੋਂ ਗੁਰਜੀਤ ਕੌਰ ਬਲਜੀਤ ਕੌਰ ਵਰਪਾਲ ਪਲਵਿੰਦਰ ਕੌਰ ਜਸਬੀਰ ਕੌਰ ਪਿੰਡ ਚਾਟੀਵਿੰਡ ਤੋਂ ਸੁਖਵਿੰਦਰ ਕੌਰ ਵੀਰੋ ਜਸਬੀਰ ਕੌਰ ਕੰਸ ਕੌਰ ਹਰਜਿੰਦਰ ਕੌਰ ਗੁਰਵਿੰਦਰ ਕੌਰ ਬਲਬੀਰ ਕੌਰ ਗੁਰਨੀਤ ਕੌਰ ਹੋਰ ਵੀ ਕਾਫ਼ੀ ਪਿੰਡਾਂ ਤੋਂ ਬੀਬੀਆਂ ਭੈਣਾਂ ਇਸ ਟੋਲ ਪਲਾਜ਼ਾ ਨਿੱਜਰਪੁਰਾ ਤੇ ਹਾਜ਼ਰ ਸਨ ਜਿਨ੍ਹਾਂ ਨੇ ਬੀਜੇਪੀ ਸਰਕਾਰ ਵੱਲੋਂ ਅੜੀਅਲ ਵਤੀਰੇ ਦੀ ਸਖਤ ਸ਼ਬਦਾਂ ਵਿਚ ਬੋਲਦਿਆਂ ਨਿਖੇਧੀ ਕੀਤੀ ਅਤੇ ਲੋਕਤੰਤਰ ਦਾ ਘਾਣ ਦੱਸਿਆ ਅਤੇ ਸੈਂਟਰ ਸਰਕਾਰ ਵੱਲੋਂ ਤਿੰਨੇ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ ਲਈ ਵੀ ਸੈਂਟਰ ਸਰਕਾਰ ਨੂੰ ਅਪੀਲ ਦੇ ਨਾਲ ਤਾੜਨਾ ਵੀ ਕੀਤੀ

LEAVE A REPLY