CIA STAFF – 1 ਵਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਨਜਾਇਜ ਪਿਸਤੋਲ 315 ਬੋਰ ਸਮੇਤ 02 ਜਿੰਦਾ ਰੌਂਦ ਬਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।
ਮਿਤੀ 22 / 23-03-201 ਦੀ ਦਰਮਿਆਨੀ ਰਾਤ ਨੂੰ CIA STAFF – 1 ਦੀ ਪੁਲਿਸ ਟੀਮ ਬਾਏ ਗਸ਼ਤ ਵੀ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪੁੱਲ ਨਹਿਰ ਬਸਤੀ ਬਾਵਾ ਖੇਲ ਜਲੰਧਰ ਮੌਜੂਦ ਸੀ । ਜਿੱਥੇ ਮੁੱਖਬਰੀ ਹੋਈ ਕਿ ਮਨੀ ਕੁਮਾਰ ਉਰਫ ਮਨੀ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਕਬੀਰ ਵਿਹਾਰ ਬਸਤੀ ਬਾਵਾ ਖੇਲ ਜਲੰਧਰ ਜੋ ਕਿ ਆਪਣੇ ਹੋਰ ਸਾਥੀਆਂ ਨਾਲ ਲੜਾਈ ਝਗੜਾ ਕਰਨ ਦੇ ਇਰਾਦੇ ਨਾਲ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਨਜਾਇਜ ਹਥਿਆਰ ਨਾਲ ਲੈਸ ਹੋ ਕੇ ਆਪਣੇ ਮੋਟਰਸਾਈਕਲ ਨੰਬਰੀ PB 36 – G 1915 ਹੀਰੋ ਸਪਲੈਂਡਰ ਪਰ ਸ਼ਹਿਰ ਵਿੱਚ ਘੁੰਮ ਰਿਹਾ ਹੈ । ਜਿਸ ਤੇ ਪੁੱਲ ਨਹਿਰ ਬਸਤੀ ਬਾਵਾ ਖੇਲ ਜਲੰਧਰ ਨਾਕਾ ਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ ਅਤੇ ਹੇਠ ਲਿਖੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਸੀ । ਜਿਸ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 49 ਮਿਤੀ 23-03-2021 ਅ / ਧ 25-54-59 Arms Act , ਥਾਣਾ ਬਸਤੀ ਬਾਵਾ ਖੇਲ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਗਿਆ ਸੀ ।ਦੋਸ਼ੀ ਦਾ ਨਾਮ ਮਨੀ ਕੁਮਾਰ ਉਰਫ ਮਨੀ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਕਬੀਰ ਵਿਹਾਰ ਬਸਤੀ ਬਾਵਾ ਖੇਲ ਜਲੰਧਰ । ਜਿਸਨੂੰ ਨੇੜੇ ਪੁੱਲ ਨਹਿਰ ਬਸਤੀ ਬਾਵਾ ਖੇਲ ਜਲੰਧਰ । ਦੋਸ਼ੀ ਕੋਲੋ ਇੱਕ ਪਿਸਤੋਲ 315 ਬੋਰ ਸਮੇਤ 02 ਜਿੰਦਾ ਕਾਰਤੂਸ ਇੱਕ Splendor ਮੋਟਰਸਾਈਕਲ ਨੰਬਰੀ PB 36 G 1915 ਬਰਾਮਦ ਕੀਤਾ ਗਿਆ ਹੈ। ਦੋਸ਼ੀ ਮਨੀ ਕੁਮਾਰ ਉਰਫ ਮਨੀ ਦੀ ਉਮਰ ਕ੍ਰਬ 27 ਸਾਲ ਹੈ । ਦੋਸ਼ੀ ਨੇ 5 ਵੀਂ ਕਲਾਸ ਤੱਕ ਦੀ ਪੜਾਈ ਕੀਤੀ ਹੈ । ਦੋਰਾਨੇ ਪੁੱਛ – ਗਿੱਛ ਦੋਸ਼ੀ ਮਨੀ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੋਤ ਹੋ ਚੁੱਕੀ ਹੈ । ਦੋਸ਼ੀ ਸ਼ਾਦੀਸ਼ੁਦਾ ਹੈ । ਦੋਸ਼ੀ ਮਨੀ ਪ੍ਰਾਈਵੇਟ ਤੌਰ ਤੇ ਡਰਾਇਵਰੀ ਕਰਦਾ ਹੈ । ਦੋਸ਼ੀ ਮਨੀ ਪੁਲਿਸ ਰਿਮਾਂਡ ਅਧੀਨ ਹੈ ਜਿਸ ਪਾਸੋਂ ਪੁੱਛ – ਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਨਜਾਇਜ ਹਥਿਆਰ / ਐਮੁਨੀਸ਼ਨ ਕਿੱਥੋਂ ਤੇ ਕਿਸ ਪਾਸੇ ਲਿਆਦਾ ਸੀ ਅਤੇ ਕਿਸ ਮਕਸਦ ਲਈ ਆਪਣੇ ਪਾਸ ਰੱਖਿਆ ਹੋਇਆ ਸੀ ।