ਮੁੱਖ ਅਧਿਆਪਕ ਜਥੇਬੰਦੀ ਵੱਲੋ ਪ੍ਰਾਇਮਰੀ ਅਧਿਆਪਕਾਂ ਦੀਆਂ ਮਾਸਟਰ ਤਰੱਕੀਆਂ ਅਤੇ ਹੋਰ ਮੰਗਾਂ ਸਬੰਧੀ ਵਿਧਾਇਕ ਨੂੰ ਦਿੱਤਾ ਮੰਗ ਪੱਤਰ :ਸਤਿੰਦਰ ਸਿੰਘ ਦੁਆਬੀਆ  

0
191

Inਮੁੱਖ ਅਧਿਆਪਕ ਜਥੇਬੰਦੀ ਵੱਲੋ ਪ੍ਰਾਇਮਰੀ ਅਧਿਆਪਕਾਂ ਦੀਆਂ ਮਾਸਟਰ ਤਰੱਕੀਆਂ ਅਤੇ ਹੋਰ ਮੰਗਾਂ ਸਬੰਧੀ ਵਿਧਾਇਕ ਨੂੰ ਦਿੱਤਾ ਮੰਗ ਪੱਤਰ :ਸਤਿੰਦਰ ਸਿੰਘ ਦੁਆਬੀਆ
ਇਸ ਹਫਤੇ ਅਧਿਆਪਕ ਮਸਲਿਆ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਭੇਜਾਂਗੇ ਮੰਗ ਪੱਤਰ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ

ਬਿਊਰੋ (ਹਰਸ਼):- ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਵੱਖ -ਵੱਖ ਵਿਸ਼ਿਆਂ ਦੀਆਂ ਤਰੱਕੀਆ ਅਤੇ ਹੋਰ ਮੰਗਾ ਸਬੰਧੀ ਮੰਗ ਪੱਤਰ ਪ੍ਰਾਇਮਰੀ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਵੱਲੋਂ ਡਾਕਟਰ ਰਾਜ ਕੁਮਾਰ ਜੀ ਐਮ ਐਲ ਏ ਹਲਕਾ ਵਿਧਾਇਕ ਚੱਬੇਵਾਲ ਨੂੰ ਦਿੱਤਾ ਗਿਆ।
ਜਥੇਬੰਦੀ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈ‍ਆ ਪਾਰਟ ਟਾਇਮ ਸਵੀਪਰਾ ਦੀਆਂ ਪੋਸਟਾ ਭਰਨ, ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਭਰਨ, ਅਧਿਆਪਕਾਂ ਦਾ ਪਰਖ ਕਾਲ ਦੋ ਸਾਲ ਕਰਨ,ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਦੀਆਂ ਬਦਲੀਆਂ ਤੁਰੰਤ ਕਰਨ,ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਲਾਗੂ ਕਰਨ,ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਪ੍ਰਬੰਧਕੀ ਭੱਤਾ ਦੇਣ ,1904 ਪੋਸਟਾ ਬਹਾਲ ਕਰਨ,ਆਦਿ ਮੰਗਾਂ ਸਬੰਧੀ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ।ਇਸ ਸਮੇ ਸਤਿੰਦਰ ਸਿੰਘ ਦੋਆਬੀਆ ਜਰਨਲ ਸੈਕਟਰੀ, ਸੁਖਜੀਵਨ ਸਿੰਘ ਫਤੂਹੀ, ਬਲਜਿੰਦਰ ਸਿੰਘ ਲਕਸੀਹਾਂ, ਕਰਮਵੀਰ ਸਿੰਘ ਕਾਲੂਪੁਰ, ਜਤਿੰਦਰ ਸਿੰਘ ਐਮਾ, ਬਲਵੀਰ ਸਿੰਘ ਢਾਡਾ, ਸਗਲੀ ਰਾਮ, ਅਮਰਜੀਤ ਸਿੰਘ ਰੀਹਲਾ, ਧਰਮਵੀਰ ਸਿੰਘ ਨਡਾਲੋਂ ਆਦਿ ਯੂਨੀਅਨ ਆਗੂ ਹਾਜ਼ਰ ਸਨ

LEAVE A REPLY