5 ਪੇਟੀਆਂ ਨਜ਼ਾਇਜ਼ ਸ਼ਰਾਬ ਸਣੇ ਇੱਕ ਗ੍ਰਿਫਤਾਰ, ਇੱਕ ਫਰਾਰ

0
90

  • Google+

ਜਲੰਧਰ ( ਵਿਜਯਪਾਲ ਸਿੰਘ ): ਸ਼੍ਰੀ ਗੁਰਪ੍ਰੀਤ ਸਿੰਘ ਤੂਰ , ਆਈ.ਪੀ.ਐਸ , ਕਮਿਸ਼ਨਰ ਪੁਲਿਸ , ਜਲੰਧਰ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਵਿਰੋਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਅਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਸੋਹੇਲ ਕਾਸਿਮ ਮੀਰ , ਆਈ.ਪੀ.ਐਸ. ਏ.ਡੀ.ਸੀ.ਪੀ ਸਿਟੀ -1 ਜਲੰਧਰ ਅਤੇ ਸ੍ਰੀ ਸੁਖਜਿੰਦਰ ਸਿੰਘ , ਏ.ਸੀ.ਪੀ ਨਾਰਥ ਜਲੰਧਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ. 1 ਜਲੰਧਰ ਦੀ ਨਿਗਰਾਨੀ ਹੇਠ ਏ.ਐਸ.ਆਈ ਸਤਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੁਆਰਾ ਐਕਸਾਇਜ਼ ਇੰਸਪੈਕਟਰ ਰਮਨ ਭਗਤ ਅਤੇ ਉਹਨਾਂ ਦੀ ਟੀਮ ਦੀ ਇਤਲਾਹ ਪਰ ਸੁਧੀਰ ਡਾਬਰ ਉਰਫ ਸੋਨੂੰ , ਅਜੇ ਕੁਮਰ ਪੁੱਤਰ ਲੇਟ ਸ਼੍ਰੀ ਰਾਮੇਸ਼ ਡਾਬਰ ਵਾਸੀਆਨ ਮੁੱਹਲਾ ਜਵਾਲਾ ਨਗਰ ਮਕਸੂਦਾਂ ਜਲੰਧਰ ਜੋ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਤੇ ਅੱਜ ਭਾਰੀ ਮਾਤਰਾ ਵਿਚ ਸ਼ਰਾਬ ਅੰਗਰੇਜ਼ੀ ਠੇਕਾ ਐਕਟਿਵਾ ਨੰਬਰੀ PB 08 EA – 7619 ਅਤੇ ਕਾਰ ਨੰਬਰੀ PB08 – CT – 3161 ਮਾਰਕਾ ਇੰਡੀਗੋ ਪਰ ਲੋਡ ਕਰਕੇ ਗਾਹਕਾਂ ਨੂੰ ਵੇਚਣ ਦੀ ਫਿਰਾਕ ਵਿਚ ਹੋਣ ਤੇ ਮੁਕਦਮਾ ਨੰਬਰ 53 ਮਿਤੀ 29,04,2022 ਅਧ 61-1-14 ਆਬਕਾਰੀ ਐਕਟ ਥਾਣਾ ਡਵੀਜ਼ਨ ਨੰਬਰ. 1 ਜਲੰਧਰ ਦਰਜ ਰਜਿਸਟਰ ਕਰਕੇ ਰੇਡ ਦੋਸ਼ੀ ਪਰ ਰੇਡ ਕਰਕੇ ਮੌਕਾ ਪਰ ਦੋਸ਼ੀ ਸੁਧੀਰ ਕੁਮਾਰ ਡਾਬਰ ਪੁੱਤਰ ਲੇਟ ਸ਼੍ਰੀ ਰਮੇਸ਼ ਕੁਮਾਰ ਡਾਬਰ ਵਾਸੀ ਮਕਾਨ ਨੰਬਰ 46 ਜਵਾਲਾ ਨਗਰ ਮਕਸੂਦਾਂ ਜਲੰਧਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ।

ਦੋਸ਼ੀ ਪਾਸੋਂ 4 ਪੇਟੀਆਂ ਸ਼ਰਾਬ ਅੰਗਰੇਜ਼ੀ ਠੇਕਾ ਮਾਰਕਾ ROYAL STAG . 1 ਪੇਟੀ ਸ਼ਰਾਬ ਅੰਗਰੇਜ਼ੀ ਠੇਕਾ ਮਾਰਕਾ ROYAL PARDUS , ਕਾਰ ਨੰਬਰੀ PB08 CT – 3101 ਮਾਰਕਾ ਇੰਡੀਗੋ ਰੰਗ ਚਿੱਟਾ ਤੇ ਐਕਟਿਵਾ ਨੰਬਰੀ PB08 : EA – 7619 ਰੰਗ ਚਿੱਟਾ ਬਰਾਮਦਗੀ ਕੀਤੀ ਗਈ ਹੈ। ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਅਜੇ ਕੁਮਰ ਪੁੱਤਰ ਲੇਟ ਸ਼੍ਰੀ ਰਾਮੇਸ਼ ਡਾਬਰ ਦੀ ਗ੍ਰਿਫਤਾਰੀ ਸਬੰਧੀ ਰੇਡ ਕੀਤੇ ਜਾ ਰਹੇ ਹਨ।

LEAVE A REPLY