ਪਾਕਿਸਤਾਨ ਦਾ ਸਿੱਖ ਜੱਥਾ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਇਆ

0
99
  • Google+
  • ਮੋਰਿੰਡਾ , 30 ਅਪ੍ਰੈਲ (ਮਾਨਵ  )  ਪਾਕਿਸਤਾਨ ਤੋਂ ਭਾਈ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਆਏ 48 ਮੈਂਬਰਾਂ ਦੇ ਜੱਥੇਨੇ ਅੱਜ ਸਵੇਰੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ (ਰੋਪਡ਼) ਵਿਖੇ ਮੱਥਾ ਟੇਕਿਆ। ਇਹ ਜੱਥਾ ਪਾਕਿਸਤਾਨ ਤੋਂਂ ਦਿੱਲੀ ਵਿਖੇਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਹੁੰਚਿਆ ਸੀ ਅਤੇ ਦਿੱਲੀ ਤੋਂ ਰਵਾਨਾ ਹੋਣ ਮੌਕੇਇਹ ਜੱਥਾ ਬੀਤੇ ਦਿਨ ਸ਼੍ਰੀ ਚਮਕੌਰ ਸਾਹਿਬ ਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵੀ ਨਤਮਸਤਕ ਹੋਇਆ। ਅੱਜ ਸਵੇਰੇ ਇਹ ਜੱਥਾਗੁਰਦੁਆਾਰਾ ਸ਼੍ਰੀ ਭੱਠਾ ਸਾਹਿਬ ਵਿਖੇ ਪਹੁੰਚਿਆ  , ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਮੈਨੇਜਰ ਅਮਰਜੀਤ ਸਿੰਘ ਜਿੰਦਵਡ਼ੀ, ਕਥਾਵਾਚਕ ਗਿਆਨੀ ਪਵਿੱਤਰ ਸਿੰਘ, ਅਕਾਉਂਟੇੇੈਟ ਕਰਮਜੀਤ ਸਿੰਘ, ਖਜ਼ਾਨਚੀ ਗੁਰਮੀਤ ਸਿੰਘ ਨੇ ਪਾਕਿਸਤਾਨ ਤੋਂ ਆਏਸਿੱਖ ਜੱਥੇ ਦਾ ਸਵਾਗਤ ਕੀਤਾ ਅਤੇ ਸਿਰੋਪਾਓ ਦਿੱਤੇ ਗਏ ।  ਇਥੋਂ ਇਹ ਜੱਥਾ ਸੁਲਤਾਨਪੁਰ ਲੋਧੀ ਤੋਂ ਹੁੰਦਾ ਹੋਇਆ ਅੰਮਿ੍ਤਸਰ ਹੁੰਦਾ ਹੋਇਆ ਵਾਪਸ ਪਾਕਸਿਤਾਨ ਪਰਤੇਗਾ.

LEAVE A REPLY