ਚੋਰੀ ਕਰਨ ਵਾਲਾ ਅਤੇ ਚੋਰੀ ਦਾ ਮਾਲ ਖਰੀਦਣ ਵਾਲੇ ਗ੍ਰਿਫਤਾਰ

0
96

  • Google+

ਜਲੰਧਰ ( ਅੰਕਿਤ ਭਾਸਕਰ ): 03 ਮਈ 2022

ਸ਼੍ਰੀ ਗੁਰਪ੍ਰੀਤ ਸਿੰਘ ਤੂਰ , IPS , ਕਮਿਸ਼ਨਰ ਪੁਲਿਸ , ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP Inv , ਸ਼੍ਰੀ ਸੁਹੇਲ ਮੀਰ IPS , ADCP – 1 ਜਲੰਧਰ ਅਤੇ ਸ੍ਰੀ ਸੁਖਜਿੰਦਰ ਸਿੰਘ , PPS , ACP North ਜਲੰਧਰ ਜੀ ਦੀ ਨਿਗਰਾਨੀ ਹੇਠ ਐਸ.ਆਈ. ਪਰਮਦੀਨ ਖਾਨ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 3 ਵੱਲੋਂ ਸੰਨ ਲਾ ਕੇ ਚੋਰੀ ਕਰਨ ਵਾਲੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਚੋਰੀ ਦਾ ਮਾਲ ਖਰੀਦਣ ਵਾਲੇ ਸੁਨਿਆਰੇ 02 ਦੁਕਾਨਦਾਰਾਂ ਨੂੰ ਕਾਬੂ ਕਰਕੇ ਉਹਨਾ ਪਾਸੋ ਚੋਰੀ ਸ਼ੁਦਾ 281.20 ਗ੍ਰਾਮ ਸੋਨਾ ਅਤੇ 9637 / – ਰੁਪਏ ਨਗਦੀ ਅਤੇ ਗਹਿਣੇ ਵੇਚ ਕੇ ਹਾਸਲ ਕੀਤੀ ਰਕਮ 4 ਲੱਖ ਰੁਪਏ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।

ਮਿਤੀ 16-04-2022 ਨੂੰ ਨਾਮਾਲੂਮ ਵਿਅਕਤੀ ਵੱਲੋਂ ਕਮਲ ਸ਼ਰਮਾ ਪੁੱਤਰ ਲੇਟ ਸ਼੍ਰੀ ਜਤਿੰਦਰ ਕੁਮਾਰ ਵਾਸੀ 5/1 ਸੈਂਟਰਲ ਟਾਊਨ , ਜਲੰਧਰ ਦੇ ਘਰ ਵਿੱਚ ਦਾਖਲ ਹੋ ਕੇ ਕਮਰੇ ਵਿੱਚ ਪਈ ਲੋਹੇ ਦੀ ਅਲਮਾਰੀ ਦਾ ਲਾਕ ਤੋੜ ਕੇ ਉਸ ਵਿੱਚੋਂ ਸੋਨੇ ਦੇ ਗਹਿਣੇ ਅਤੇ 40/50 ਹਜਾਰ ਰੁਪਏ ਦੀ ਨਕਦੀ ਚੋਰੀ ਕੀਤੀ ਸੀ।ਜਿਸ ਸਬੰਧੀ ਮੁਕੱਦਮਾ ਨੰਬਰ 42 ਮਿਤੀ 16.04.2022 ਅ : ਧ 380 ਭ : ਦ ਵਾਧਾ ਜੁਰਮ 411 ਭ : ਦ ਥਾਣਾ ਡਵੀਜ਼ਨ ਨੰਬਰ 3 ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਦੋਰਾਨੇ ਤਫਤੀਸ਼ ਮਿਤੀ 27.04.2022 ਨੂੰ ਐਸ.ਆਈ.ਪਰਮਦੀਨ ਖਾਨ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 3 ਜਲੰਧਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਲੇਟ ਪਰਮਜੀਤ ਸਿੰਘ ਵਾਸੀ ਰਾਣੀਪੁਰ ਕੰਬੋਆ ਤਹਿਸੀਲ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9637 / – ਰੁਪਏ ਨਗਦੀ ਬਰਾਮਦ ਕੀਤੀ। ਜੋ ਦੋਰਾਨੇ ਪੁੱਛਗਿੱਛ ਦੋਸ਼ੀ ਨੇ ਦੱਸਿਆ ਕਿ ਉਸ ਨੇ ਮੁੱਦਈ ਮੁੱਕਦਮਾ ਦੇ ਘਰੋਂ ਚੋਰੀ ਕੀਤਾ ਸੋਨਾ ਮਹਿਤਾ ਜਿਊਲਰਜ਼ ਬਾਂਸਾ ਵਾਲਾ ਬਜ਼ਾਰ ਫਗਵਾੜਾ ਪਾਸ ਵੇਚ ਦਿੱਤਾ ਹੈ , ਜਿਸ ਤੇ ਦੁਕਾਨਦਾਰ ਰਾਕੇਸ਼ ਵਰਮਾ ਉਰਫ ਟੀਟੂ ਪੁੱਤਰ ਲੇਟ ਕੁੰਦਨ ਲਾਲ ਵਾਸੀ IB 469 ਖਲਵਾੜਾ ਗੇਟ ਫਗਵਾੜਾ ਜਿਲ੍ਹਾ ਕਪੂਰਥਲਾ ਅਤੇ ਬੀਬੇਸ਼ ਸੱਸਮਲ ਪੁੱਤਰ ਬਗਲ ਸ਼ਾਮਲ ਵਾਸੀ ਬਾਹਮੜਖਾਨਾ ਮੁਹੱਲਾ ਖੰਨਾਕੁੰਜ ਜਿਲ੍ਹਾ ਹੁਗਲੀ ਵੈਸਟ ਬੰਗਾਲ ਹਾਲ ਵਾਸੀ ਲਾਮੀਆ ਮੁਹੱਲਾ ਸਰਾਫਾ ਬਜ਼ਾਰ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 151.20 ਗ੍ਰਾਮ ਸੋਨਾ ਬਰਾਮਦ ਕੀਤਾ।

ਜੋ ਦੋਸ਼ੀਆਨ ਨੂੰ ਮਿਤੀ 28-04-2022 ਨੂੰ ਪੇਸ਼ ਅਦਾਲਤ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ।ਜੋ ਦੋਰਾਨੇ ਪੁੱਛਗਿੱਛ ਦੋਸ਼ੀ ਹਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ਤੇ 130 ਗ੍ਰਾਮ ਸੋਨਾ ਤੇ 01 ਸੈਂਟ ਚਾਂਦੀ ਦੀਆਂ ਝਾਂਜਰਾ ਬਰਾਮਦ ਕੀਤੀਆਂ ਗਈਆਂ।ਦੋਸ਼ੀ ਹਰਪ੍ਰੀਤ ਸਿੰਘ ਵੱਲੋਂ ਕੁਝ ਗਹਿਣੇ ਵੇਚ ਦਿੱਤੇ ਸਨ ਜੋ ਉਸ ਦੀ ਨਿਸ਼ਾਨਦੇਹੀ ਤੇ ਗਹਿਣੇ ਵੇਚ ਕੇ ਰੱਖੇ 4 ਲੱਖ ਰੁਪਏ ਬਰਾਮਦ ਕੀਤੇ।ਜੋ ਦੋਸ਼ੀਆਨ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ । ਦੋਸ਼ੀਆਂਨ ਦਾ ਨਾਮ , ਪਤਾ ਅਤੇ ਗ੍ਰਿਫਤਾਰੀ ਦੀ ਮਿਤੀ : 1. ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਲੇਟ ਪਰਮਜੀਤ ਸਿੰਘ ਵਾਸੀ ਰਾਣੀਪੁਰ ਕੰਬੋਆ ਤਹਿਸੀਲ ਫਗਵਾੜਾ ਜਿਲ੍ਹਾ ਕਪੂਰਥਲਾ 2. ਰਾਕੇਸ਼ ਵਰਮਾ ਉਰਫ ਟੀਟੂ ਪੁੱਤਰ ਲੇਟ ਕੁੰਦਨ ਲਾਲ ਵਾਸੀ 3 469 ਖਲਵਾੜਾ ਗੇਟ ਫਗਵਾੜਾ ਜਿਲ੍ਹਾ ਕਪੂਰਥਲਾ ਮਾਰਫਤ ( ਦੁਕਾਨਦਾਰ ) ਮਹਿਤਾ ਜਿਊਲਰਜ਼ ਬਾਂਸਾ ਵਾਲਾ ਬਜ਼ਾਰ ਫਗਵਾੜਾ 3. ਬੀਬੇਸ਼ ਸੰਸਮਲ ਪੁੱਤਰ ਬਗਲ ਸੰਸਮਲ ਵਾਸੀ ਬਾਹਮੜਖਾਨਾ ਮੁਹੱਲਾ ਖੰਨਾਕੁੰਜ ਜਿਲ੍ਹਾ ਹੁਗਲੀ ਵੈਸਟ ਬੰਗਾਲ ਹਾਲ ਵਾਸੀ ਲਾਮੀਆ ਮੁਹੱਲਾ ਸਰਾਫਾ ਬਜ਼ਾਰ ਫਗਵਾੜਾ ਜਿਲ੍ਹਾ ਕਪੂਰਥਲਾ ( ਕਾਰੀਗਰ ਦੋਸ਼ੀ ਰਾਕੇਸ਼ ਵਰਮਾ ) ਸਾਰੇ ਦੋਸ਼ੀ ਗ੍ਰਿਫਤਾਰ ਕੀਤੇ।

LEAVE A REPLY