![full19795](https://punjabreflection.com/wp-content/uploads/2022/05/full19795-696x550.jpg)
ਮੋਹਾਲੀ, 6 ਮਈ, ਨਵਦੀਪ :
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਅਕ ਸੈਸ਼ਨ 2021-22 ਦੇ ਪੰਜਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਸੂਬੇ ਭਰ ਵਿੱਚੋਂ ਮਾਨਸਾ ਜ਼ਿਲ੍ਹੇ ਦੀ ਸੁਖਮਨ ਕੌਰ 100 ਫੀਸਦੀ ਨੰਬਰ ਲੈ ਕੇ ਪਹਿਲੇ ਨੰਬਰ ਉਤੇ ਰਹੀ। ਕਪੂਰਥਲਾ ਜ਼ਿਲ੍ਹੇ ਦੇ ਰਾਜਵੀਰ ਮੋਮੀ ਦੂਜੇ ਸਥਾਨ ਤੇ ਅਤੇ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਤਿੰਨਾ ਵਿਦਿਆਰਥੀਆਂ ਦੇ ਹੀ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ ਹਨ।
ਬੋਰਡ ਇਸ ਵਾਰ ਪੰਜਵੀਂ ਕਲਾਸ ਦਾ ਨਤੀਜਾ 99.57 ਫੀਸਦੀ ਰਿਹਾ। ਇਸ ਵਾਰ ਕੁਲ 319086 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 317728 ਵਿਦਿਆਰਥੀ ਪਾਸ ਹੋਏ। ਇਸ ਵਾਰ ਕੁੜੀਆਂ ਦਾ ਪਾਸ ਫੀਸਦ 99.63 ਰਿਹਾ ਹੈ ਜਦੋਂਕਿ ਮੁੰਡਿਆਂ ਦਾ ਪਾਸ ਫੀਸਦ 99.52 ਰਿਹਾ ਹੈ। ਨਤੀਜਾ ਬੋਰਡ ਦੀ ਵੈੱਬਸਾਈਟ http://pseb.ac.in ‘ਤੇ ਚੈੱਕ ਕੀਤਾ ਜਾ ਸਕਦਾ ਹੈ।