ਰੂਪਨਗਰ: 7 ਮਈ, ਰਮੇਸ਼
ਅੱਜ ਰੋਪੜ ਤੋਂ ਲਗਭਗ 8 ਕਿਲੋਮੀਟਰ ਦੀ ਦੂਰੀ ‘ਤੇ ਭਾਖਡ਼ਾ ਨਹਿਰ ਪੁਲ ਤੋਂ ਕਾਰ ਸਵਾਰ ਨੇ ਕਾਰ ਨਹਿਰ ਵਿਚ ਸੁੱਟ ਦਿੱਤੀ ।ਇਸ ਦੌਰਾਨ ਕਾਰ ਸਵਾਰ ਖੁਦ ਵੀ ਕਾਰ ਵਿਚ ਸਵਾਰ ਸੀ ਅਤੇ ਗੋਤਾਖੋਰਾਂ ਵਲੋਂ ਕਾਰ ਸਵਾਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਕਾਰ ਨੂੰ ਕਾਫੀ ਜੱਦੋਜਹਿਦ ਤੋਂ ਬਾਅਦ ਬਾਹਰ ਕੱਢ ਲਿਆ ਗਿਆ ਹੈ, ਗੱਡੀ ‘ਚੋਂ ਕਾਂਗਰਸ ਨਾਲ ਸੰਬੰਧਤ ਕਾਗਜ਼ ਪੱਤਰ ਮਿਲੇ ਹਨ। ਕਾਰ ਮੋਹਾਲੀ ਜ਼ਿਲੇ ਦੀ ਹੈ।ਗੱਡੀ ਦੇ ਰਜਿਸਟਰੇਸ਼ਨ ਨੰਬਰ ਤੋਂ ਗੱਡੀ ਦੇ ਮਾਲਕ ਦਾ ਪਤਾ ਲਾਇਆ ਜਾ ਰਿਹਾ ਹੈ।