ਜਗਰਾਓਂ 9 ਮਈ (ਬਿਊਰੋ) : ਪਿਛਲੇ 47 ਦਿਨਾਂ ਤੋਂ ਪੁਲਿਸ ਅਧਿਕਾਰੀਆਂ ਅਤੇ ਹੋਰਨਾਂ ਦੀ ਗਿਰਫਤਾਰੀ ਨਾ ਕਰਨ ਖਿਲਾਫ ਧਰਨੇ ‘ਤੇ ਬੈਠੇ ਪੀੜਿਤ ਪਰਿਵਾਰ ਮੇਮ੍ਬਰਾਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨਾਲ ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਵੀ ਆਪਣੀ ਸਰਕਾਰ ਖਿਲਾਫ ਧਰਨੇ ‘ਤੇ ਬੈਠ ਗਏ। ਧਰਨਾਕਾਰੀ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ ਤੱਪਦੀ ਧੁੱਪ ਵਿੱਚ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਦਫ਼ਤਰ ਅੱਗੇ ਕਰੀਬ 2 ਘੰਟੇ ਰੋਸ ਮੁਜ਼ਾਹਰਾ ਕੀਤਾ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਸੰਗੀਨ ਧਾਰਾਵਾਂ ਦੇ ਦੋਸ਼ੀਆਂ ਨਾਲ ਰਲ਼ੇ ਹੋਏ ਹਨ ਅਤੇ ਜਾਣਬੁੱਝ ਕੇ ਗ੍ਰਿਫਤਾਰੀ ਨਾਂ ਕਰਕੇ ਕਾਨੂੰਨ ਦੀਆਂ ਧੱਜ਼ੀਆਂ ਉਡਾ ਰਹੇ ਹਨ।
Latest article
ਸੰਸਦ ਮੈਂਬਰ ਡਾ: ਰਾਜ ਨੇ ਕਿਸਾਨ ਦਿਵਸ ‘ਤੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ
ਹੁਸ਼ਿਆਰਪੁਰ 23 ਦਸੰਬਰ (ਤਰਸੇਮ ਦੀਵਾਨਾ ) ਕਿਸਾਨ ਦਿਵਸ ਮੌਕੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ:...
ਐਚ ਡੀ ਸੀ ਏ ਦਾ ਸਰਦ ਰੁੱਤ ਕੈਂਪ 25 ਦਸੰਬਰ ਤੋਂ ਸ਼ੁਰੂ ਹੋਵੇਗਾ :...
ਹੁਸ਼ਿਆਰਪੁਰ 23 ਦਸੰਬਰ (ਤਰਸੇਮ ਦੀਵਾਨਾ ) ਐਚ ਡੀ ਸੀ ਏ ਵੱਲੋਂ ਐਸ ਡੀ ਸੀ ਏ ਦੀ ਗਰਾਊਂਡ ਰੇਲਵੇ ਮੰਡੀ ਵਿਖੇ 25 ਦਸੰਬਰ ਤੋਂ 2...
ਸ੍ਰੀ ਚਰਨਛੋਹ ਗੰਗਾ ਖੁਰਾਲਗੜ ਪਰਿਵਾਰ ਮੁਕਤ ਕਮੇਟੀ ਸਬੰਧੀ ਗੁਰਲਾਲ ਸੈਲੇ ਦਾ ਬਿਆਨ ਮੰਦਭਾਗਾ :...
ਹੁਸ਼ਿਆਰਪੁਰ 23 ਦਸੰਬਰ (ਤਰਸੇਮ ਦੀਵਾਨਾ ) ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਜਿੱਥੇ ਇੱਕ ਪਰਿਵਾਰ ਦਾ ਕਬਜ਼ਾ ਹੋਣ ਤੋਂ ਨਰਾਜ ਪ੍ਰਬੰਧਕ ਕਮੇਟੀ ਮੈਂਬਰਾਂ,...