ਗੁਰਪ੍ਰੀਤ ਸਿੰਘ ਗਿੱਲ ਨੇ ਸੰਭਾਲਿਆ ਅੰਮ੍ਰਿਤਸਰ ਦੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਾ ਅਹੁਦਾ

    0
    94

    • Google+

    ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ

    ਪਿੰਡਾ ਦੇ ਵਿਕਾਸ ਵਿੱਚ ਪਾਇਆ ਅਹਿਮ ਯੋਗਦਾਨ
    ਅੰਮ੍ਰਿਤਸਰ 12 ਮਈ 2022–(ਰਾਕੇਸ਼ ਅੱਤਰੀ )
    ਅੱਜ ਸ: ਗੁਰਪ੍ਰੀਤ ਸਿੰਘ ਗਿੱਲ ਨੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅੰਮ੍ਰਿਤਸਰ ਦਾ ਅਹੁਦਾ ਮੁੜ ਸੰਭਾਲਿਆ ਹੈ। ਚੋਣਾਂ ਦੌਰਾਨ ਉਨਾਂ ਦੀ ਬਦਲੀ ਜਿਲ੍ਹਾ ਤਰਨਤਾਰਨ ਵਿਖੇ ਹੋ ਗਈ ਸੀ। ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਖੇ ਸ: ਗਿੱਲ ਵਲੋਂ ਪਿੰਡਾਂ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਗਿਆ ਹੈ ਅਤੇ ਆਪਣੇ ਅੰਮ੍ਰਿਤਸਰ ਦੇ ਕਾਰਜਕਾਲ ਦੌਰਾਨ ਕਈ ਪਿੰਡਾਂ ਵਿੱਚ ਮਨਰੇਗਾ ਤਹਿਤ ਕਈ ਪਾਰਕਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਸਕੂਲਾਂ ਦੀ ਚਾਰਦੀਵਾਰੀ ਅਤੇ ਮੈਥ ਪਾਰਕ ਵੀ ਤਿਆਰ ਕਰਵਾਏ ਗਏ ਸਨ।
    ਕੈਪਸ਼ਨ :  ਫਾਈਲ ਫੋਟੋ ਸ: ਗੁਰਪ੍ਰੀਤ ਸਿੰਘ ਗਿੱਲ ਨੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅੰਮ੍ਰਿਤਸਰ

    LEAVE A REPLY