ਥਾਣਾ ਫਿਲੌਰ ਦਿਹਾਤੀ ਪੁਲਿਸ ਮੁਕੱਦਮਾ ਨੰ.219/21 ਵਿਚ ਨਾਮਜਦ ਤਰਲੋਕ ਵੇਡਲ ਨੂੰ ਫੜਨ ਵਿਚ ਅਸਫਲ
ਰਿਫਲੈਕਸ਼ਨ ਬਿਊਰੋ :- ਜਲੰਧਰ( ਰਾਮਪਾਲ ) ਥਾਣਾ ਫਿਲੌਰ ਵਿਚ ਦਰਜ਼ ਮੁਕੱਦਮਾ ਨੰ.219 ਮਿਤੀ
17-08-2021 ਵਿਚ ਨਾਮਜਦ ਹੋਰਾਂ ਤੋ ਇਲਾਵਾ ਤਰਲੋਕ ਵੇਡਲ ਨੂੰ ਗ੍ਰਿਫਤਾਰ ਕਰਨ ਵਿਚ ਫਿਲੌਰ ਪੁਲਿਸ ਅਸਫਲ ਰਹੀ ਹੈ l ਦੋਸ਼ੀ ਹਮੇਸ਼ਾ ਸਰੇਆਮ ਆਲਾ ਅਫਸਰਾਂ ਦੇ ਦਫਤਰਾਂ ਅਤੇ ਥਾਣਿਆ ਅਕਸਰ ਘੁੰਮਦਾ ਰਹਿੰਦਾ ਹੈ, ਪਰ ਪੁਲਿਸ ਉਸ ਨੂੰ ਫੜ ਨਹੀਂ ਰਹੀ ਕਿਉਂ, ਇਹ ਪੁਲਿਸ ਦੀ ਕਾਰਗੁਜਾਰੀ ਤੇ ਸਵਾਲ ਖੜੇ ਕਰਦੀ ਹੈ ਇਹ ਮੁਕੱਦਮਾ ਨੰ.219/21 ਜੁਰਮ 384,34, IPC ਤਹਿਤ ਦਰਜ਼ ਹੈ, ਜੋ ਕਿ ਇਕ ਠੱਗੀ ਦਾ ਮਾਮਲਾ ਹੈ l ਇਕ ਹੋਰ ਥਾਣਾ ਲਾਂਬੜਾ ਵਿਚ ਮੁਕੱਦਮਾ ਨੰ.64, ਮਿਤੀ 31-07-2021, ਜੁਰਮ 283,341,151,506,149,8B ਤਹਿਤ ਦਰਜ਼ ਹੈ l ਜਿਕਰਯੋਗ ਹੈ ਕੇ ਦੋਸ਼ੀ ਤਰਲੋਕ ਵੇਡਲ ਕਿਸੇ NRI ਦੀ ਕੋਠੀ ਅਬਾਦ ਪੂਰਾ ਵਿਚ ਰਹਿੰਦਾ ਹੈ ਉਥੇ ਕਾਫੀ ਚਿਰ ਤੋ ਬਿਜਲੀ ਦਾ ਮੀਟਰ ਵੀ ਨਹੀਂ ਹੈ, ਸਿੱਧੀ ਕੁੰਡੀ ਰਾਹੀ ਬਿਜਲੀ ਚੋਰੀ ਕਰਦਾ ਹੈ l
ਇਸ ਮੁਕੱਦਮੇ ਸਬੰਧੀ ਥਾਣਾ ਮੁੱਖੀ ਨਾਲ ਜਦੋ ਵੀ ਗੱਲ ਕੀਤੀ, ਤਾਂ ਉਹਨਾਂ ਵਲੋਂ ਟਾਲਮਟੋਲ ਹੀ ਕੀਤੀ ਜਾਂਦੀ ਰਹੀ, ਦੋਸ਼ੀ ਅਕਸਰ ਐਸ.ਐਸ.ਪੀ. ਦਫ਼ਤਰ ਜਾ ਵੱਖ ਵੱਖ ਥਾਣਿਆ ਵਿਚ ਘੁੰਮਦਾ ਦੇਖਿਆ ਜਾਂਦਾ ਹੈ, ਸਬ ਡਾਵਜਨ ਫਿਲੌਰ ਡੀ. ਐਸ. ਪੀ. ਸਾਬ ਨਾਲ ਵੀ ਇਸ ਮੁਕੱਦਮੇ ਸਬੰਧੀ ਗੱਲ ਕੀਤੀ, ਪਰ ਨਤੀਜਾ ਜੀਰੋ ਰਿਹਾ l ਟਾਈਮ ਟੂ ਟਾਈਮ ਥਾਣਾ ਮੁੱਖੀ ਦੀ ਬਦਲੀ ਹੁੰਦੀ ਰਹੀ, ਹਰ ਮੁੱਖੀ ਨਾਲ ਗੱਲ ਕਰਨ ਤੇ ਵੀ ਸਿਰਫ ਬਹਾਨੇ ਹੀ ਸੁਣਨ ਨੂੰ ਮਿਲੇ l