ਮੁੰਡਿਆ ਦੀਆਂ ਖੇਡਾਂ ਨਾਲ਼ ਖੇਡਾਂ ਵਤਨ ਪੰਜਾਬ ਦੀਆ ਤਹਿਤ ਬਲਾਕ ਵੈਸਟ 2 ਦੀਆਂ ਖੇਡਾਂ ਦਾ ਹੋਈਆ ਸਮਾਪਨ
ਜਲੰਧਰ (ਬਿਊਰੋ): ਖੇਡਾਂ ਵਤਨ ਪੰਜਾਬ ਤਹਿਤ ਬਲਾਕ ਵੈਸਟ 2 ਦੀਆਂ ਖੇਡਾਂ ਅੱਜ ਦੂਜੇ ਦਿਨ ਵਰਿਆਂਣਾ ਸੈਂਟਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਚਮਿਆਰਾਂ ਵਿੱਖੇ ਹੋਇਆ। ਅੱਜ ਖੇਡਾਂ ਦੇ ਦੂਜੇ ਦਿਨ ਮੁੰਡਿਆ ਦੀਆ ਖੇਡਾਂ ਹੋਇਆ ਜਿਸ ਵਿੱਚ ਮੁੰਡਿਆ ਦੀਆਂ 100,200,400 ਮੀਟਰ, ਲੌਂਗ ਜੰਮਪ, ਬੈਡਮਿੰਟਨ, ਖੋ ਖੋ, ਕਬੱਡੀ, ਰੱਸੀ ਕਸ਼ਾ ਆਦਿ ਖੇਡਾਂ ਹੋਈਆਂ।
ਇਹਨਾਂ ਖੇਡਾਂ ਵਿੱਚ ਆਈਆਂ ਹੋਏ ਖਿਡਾਰੀਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ । ਸਟੇਜ ਸੰਭਾਲਣ ਦੀ ਡਿਊਟੀ ਹਰ ਸਾਲ ਦੀ ਤਰ੍ਹਾਂ ਸਰਦਾਰ ਮਨਜਿੰਦਰ ਸਿੰਘ ਨੇ ਬੜੀ ਵਧੀਆ ਤਰੀਕੇ ਨਾਲ ਨਿਭਾਈ। ਇਸ ਮੌਕੇ ਬਲਾਕ ਸਿੱਖਿਆ ਅਧਿਕਾਰੀ ਸ੍ਰੀ ਬਾਲ ਕ੍ਰਿਸ਼ਨ ਨੇ ਦੱਸਿਆ ਵੈਸਟ -2 ਦੇ ਵੱਖ ਵੱਖ ਸੈਂਟਰਾਂ ਦੀਆਂ ਜੇਤੂ ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਇਸ ਤੋਂ ਬਾਅਦ ਵੱਖ ਵੱਖ ਜੇਤੂ ਲੜਕੇ ਅਤੇ ਲੜਕੀਆਂ ਨੂੰ ਜ਼ਿਲ੍ਹਾ ਪੱਧਰੀ ਹੋਣ ਵਾਲਿਆ ਖੇਡਾਂ ਵਿੱਚ ਹਿੱਸਾ ਲੈਣ ਲਈ ਅੱਗੇ ਭੇਜਿਆ ਜਾਵੇਗਾ।
ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਗੁਮੀਤ ਸਿੰਘ ਉੱਪਲ ਸਰਪੰਚ ਗ੍ਰਾਮ ਪੰਚਾਇਤ ਚਮਿਆਰਾਂ, ਸ. ਮੋਹਨ ਸਿੰਘ ਸਾਬਕਾ ਸਰਪੰਚ, ਸ. ਪਿਆਰਾ ਸਿੰਘ , ਰਾਜਵੀਰ ਸਿੰਘ, ਇੰਦਰਜੀਤ ਸਿੰਘ, ਚਰਨਜੀਤ ਸਿੰਘ, ਕੇਵਲ ਸਿੰਘ, ਅਵਤਾਰ ਸਿੰਘ, ਨਛੱਤਰ ਸਿੰਘ, ਸ. ਅਵਤਾਰ ਸਿੰਘ ਫ਼ੌਜੀ, ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ (ਬੀ ਐੱਸ ਓ) ਹੈਡ ਟੀਚਰ ਚਮਿਆਰਾਂ ਕੁਲਜੀਤ ਕੌਰ,
ਸ਼੍ਰੀ ਪੰਕਜ ਸ਼ਰਮਾ,ਸ. ਮਨਜਿੰਦਰ ਸਿੰਘ, ਤਰਸੇਮ ਲਾਲ (ਜ਼ਿਲ੍ਹਾ ਪ੍ਰਧਾਨ ਈ .ਟੀ. ਯੂ) ਅਤੇ ਕਾਫੀ ਸੰਖਿਆ ਵਿੱਚ ਅਧਿਆਪਕ ਮੌਜੂਦ ਸਨ।