45 ਵੀ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਪਿੰਡ ਲਿੱਧੜਾਂ ਵਿਖੇ ਹੋਈ ਸ਼ੁਰੂਆਤ
ਖੇਡਾਂ ਤਨ ਮਨ ਨੂੰ ਹਮੇਸ਼ਾ ਨਿਰੋਗ ਰੱਖਦੀਆਂ ਹਨ: ਡਾ. ਕੁਲਤਰਨਜੀਤ ਸਿੰਘ (ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ )
ਰਿਫਲੈਕਸ਼ਨ ਬਿਉਰੋ ਜਲੰਧਰ (ਕਪੂਰ): 45 ਵੀ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਲਿੱਧੜਾਂ ਬਲਾਕ ਵੈਸਟ -2 ਵਿੱਖੇ ਹੋਈ। ਅੱਜ ਪਹਿਲੇ ਦਿਨ ਦੀ ਸ਼ੁਰੂਆਤ ਮੁੰਡੀਆ ਦੀਆਂ ਖੇਡਾਂ ਨਾਲ ਹੋਈ। ਵੱਖ ਵੱਖ ਬਲਾਕ ਖੇਡਾਂ ਦੇ ਜੇਤੂ ਖਿਡਾਰੀਆਂ ਨੇ ਇਸ ਵਿਚ ਹਿੱਸਾ ਲਿਆ।
ਅੱਜ ਖੇਡ ਦੇ ਪਹਿਲੇ ਦਿਨ ਕੁਸ਼ਤੀਆਂ ਦੇ 25 ,32 ਕਿਲੋ ਮੁਕਾਬਲੇ ਵਿੱਚ ਬਲਾਕ ਵੈਸਟ 1 ਦੇ ਖਿਡਾਰੀ ਜੇਤੂ ਰਹੇ। 28 ਕਿਲੋ ਵਿੱਚ ਈਸਟ 4 ਅਤੇ 30 ਕਿਲੋ ਵਿੱਚ ਈਸਟ 1 ਦੇ ਖਿਡਾਰੀ ਵਿਦਿਆਰਥੀ ਜੇਤੂ ਰਹੇ।
ਕਬੱਡੀ ਵਿੱਚ ਵੈਸਟ 2, ਮਿੰਨੀ ਹੈਂਡਬਾਲ ਵਿੱਚ ਵੈਸਟ 2, ਖੋ ਖੋ ਵਿਚ ਵਿੱਚ ਈਸਟ 1, ਫੁੱਟਬਾਲ ਵਿੱਚ ਈਸਟ 4 ਹਾਕੀ ਵਿੱਚ ਈਸਟ 1, ਰੱਸਾ ਕੱਸੀ ਈਸਟ 1 ਦੀਆਂ। ਟੀਮਾਂ ਜੇਤੂ ਰਹੀਆ। ਇਸੇ ਤਰ੍ਹਾਂ ਬੈਡਮਿੰਟਨ (ਸਿੰਗਲ) ਵਿੱਚ ਈਸਟ 4, ਬੈਡਮਿੰਟਨ (ਡਬਲ) ਅਤੇ ਜਿਮਨਾਸਟਿਕ ਵਿੱਚ ਈਸਟ 1 ਦੇ ਖਿਡਾਰੀ ਜੇਤੂ ਰਹੇ।
ਯੋਗਾ ਵਿੱਚ ਈਸਟ 1 ਅਤੇ ਈਸਟ 4 ਦੇ ਖਿਡਾਰੀ ਜੇਤੂ ਰਹੇ। ਕਰਾਟੇ ਦੇ 20 ,23 , 26 ਕਿਲੋ ਮੁਕਾਬਲੇ ਵਿੱਚ ਈਸਟ 4 ਅਤੇ 29, 32, 36 ਅਤੇ 36 ਕਿਲੋ ਤੋਂ ਵੱਧ ਵਿੱਚ ਈਸਟ 1 ਦੇ ਖਿਡਾਰੀ ਜੇਤੂ ਰਹੇ। ਇਸ ਮੌਕੇ ਵਿਸ਼ੇਸ ਤੌਰ ਤੇ ਬੱਚਿਆ ਨੂੰ ਆਸ਼ੀਰਵਾਦ ਦੇਣ ਵਾਸਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਡਾ .ਕੁਲਤਰਨਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਮੁਨੀਸ਼ ਸ਼ਰਮਾ ਵਿਸ਼ੇਸ ਤੌਰ ਤੇ ਪੁੱਜੇ।
ਇਸ ਤੋਂ ਇਲਾਵਾ ਬਲਾਕ ਸਿੱਖੀਆ ਅਧਿਕਾਰੀ ਸ੍ਰੀ ਬਾਲ ਕ੍ਰਿਸ਼ਨ, ਰੌਸ਼ਨ ਲਾਲ , ਵਿਪਿਨ ਕੁਮਾਰ , ਰਾਜ ਕੁਮਾਰ ਤੋਂ ਇਲਾਵਾ ਅਧਿਆਪਕ ਚਰਨਜੀਤ ਸਿੰਘ , ਸੰਦੀਪ ਸਿੱਧੂ, ਜਸਬੀਰ ਸਿੰਘ, ਦੇਵਿੰਦਰ ਕੁਮਾਰ,
ਆਸ਼ੂਤੋਸ਼, ਤਰਸੇਮ , ਹਰੀਸ਼ ਪਰਾਸ਼ਰ, ਪੰਕਜ , ਸੰਜੀਵ ਕਪੂਰ, ਧੀਰਜ ਡੋਗਰਾ , ਰਵੀ , ਰਵਿੰਦਰ , ਕੇਵਲ ਸਿੰਘ, ਨਵਪ੍ਰੀਤ ਬਲੀ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀ ,ਅਧਿਆਪਕ ਅਤੇ ਕਾਫ਼ੀ ਸੰਖਿਆ ਵਿਚ ਪਿੰਡ ਵਾਲ਼ੇ ਮੌਜੂਦ ਸਨ।