ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਹਥੇ ਚੜਿਆ ਇਕ ਸਰਾਬ ਸਮਗਲਰ 15 ਪੇਟੀਆਂ ਸ਼ਰਾਬ ਅਤੇ ਗੱਡੀ ਸਮੇਤ ਕਾਬੂ

  0
  264

  ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਹਥੇ ਚੜਿਆ ਇਕ ਸਰਾਬ ਸਮਗਲਰ 15 ਪੇਟੀਆਂ ਸ਼ਰਾਬ ਅਤੇ ਗੱਡੀ ਸਮੇਤ ਕਾਬੂ

  • Google+
  ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰੇ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿਚ ਮਾੜੇ ਅਨਸਰਾਂ ਅਤੇ ਸ਼ਰਾਬ ਸਮਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ 15 ਪੇਟੀਆਂ ਸ਼ਰਾਬ ਵੱਖ – ਵੱਖ ਮਾਰਕਾ ਅਤੇ ਇੱਕ ਡਸ਼ਟਰ ਗੱਡੀ ਰੰਗ ਸ਼ਿਲਵਰ ਨੰਬਰੀ PB – 08 – CQ – 0540 ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਕੰਵਲਜੀਤ ਸਿੰਘ ਪੀ.ਪੀ.ਐਸ , ਏ.ਸੀ.ਪੀ.ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਨੇ ਦੱਸਿਆ ਕਿ ਮਿਤੀ 01.03.2421 ਨੂੰ ਐਸ.ਆਈ.ਅਸ਼ਵਨੀ ਕੁਮਾਰ ਇੰਚਾਰਜ ਸਪੈਸ਼ਲ ਓਪਰੇਸ਼ਨ ਯੁਨਿਟ ਕਮਿਸ਼ਨਰੇਟ ਜਲੰਧਰ ਦੀ ਅਗਵਾਈ ਹੇਠ ਏ.ਐਸ.ਆਈ ਬਲਜੀਤ ਸਿੰਘ ਨੰ : 874 ਜਲੰਧਰ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਨਾਕਾਬੰਦੀ ਗਾਜੀ ਗੁੱਲਾ ਚੌਂਕ ਜਲੰਧਰ ਤੋਂ ਇਕ ਵਿਅਕਤੀ ਨੂੰ ਝਸ਼ਟਰ ਗੱਡੀ ਰੰਗ ਸ਼ਿਲਵਰ ਨੰਬਰੀ PB – 08 – CQ – 0540 ਸਮੇਤ ਕਾਬੂ ਕੀਤਾ ( ਗੱਡੀ ਪਰ ਐਡਵੋਟ ਦਾ ਲੋਗੋ ਲੱਗਾ ਹੋਇਆ ) ਗੱਡੀ ਦੀ ਤਲਾਸ਼ੀ ਲੈਣ ਤੇ ਗੱਡੀ ਵਿਚੋ 15 ਪੇਟੀਆਂ ਸ਼ਰਾਬ ਵੱਖ – ਵੱਖ ਮਾਰਕਾ ਬਰਾਮਦ ਕਰਕੇ ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ 29 ਮਿਤੀ 01.03.2021 ਅ : ਧ 61/1/14 ਆਬਕਾਰੀ ਐਕਟ ਥਾਣਾ ਡਵੀਜ਼ਨ ਨੰਬਰ 2 ਕਮਿ : ਜਲੰਧਰ ਦਰਜ ਰਜਿਸਟਰ ਕਰਾਇਆ ਗਿਆ । ਗ੍ਰਿਫਤਾਰ ਦੋਸ਼ੀ : -1.ਸੰਦੀਪ ਅਰੋੜਾ ਉਰਫ ਸ਼ਨਮ ਪੁਤਰ ਸ੍ਰੀ ਨਰੇਸ਼ ਕੁਮਾਰ ਵਾਸੀ ਮਕਾਨ ਨੰਬਰ ਐਮ ਐਨ 381 ਗੋਪਾਲ ਨਗਰ ਜਲੰਧਰ ਗ੍ਰਿਫ਼ਤਾਰੀ ਦੀ ਜਗ੍ਹਾ : – ਗਾਜੀ ਗੁੱਲਾ ਚੌਕ ਜਲੰਧਰ ਰਿਕਵਰੀ : -1-15 ਪੇਟੀਆਂ ਸ਼ਰਾਬ ਵੱਖ – ਵੱਖ ਮਾਰਕਾ ( 1 .35000 ML ) 2- ਡਸ਼ਟਰ ਗੱਡੀ ਰੰਗ ਸ਼ਿਲਵਰ ਨੰਬਰੀ PB – 08 – cQ – 0540 ਗ੍ਰਿਫਤਾਰ ਦੋਸ਼ੀ ਦੀ ਪੁੱਛਗਿੱਛ ਦਾ ਵੇਰਵਾ : ਦੋਸੀ ਸੰਦੀਪ ਅਰੋੜਾ ਉਰ ਸ਼ਨਮ ਦੀ ਉਮਰ 30 ਸਾਲ ਹੈ । ਇਹ ਅਣਵਿਆਹਿਆ ਹੈ । ਇਸ ਨੇ ਅੱਠਵੀ ਕਲਾਸ ਤੱਕ ਦੀ ਪੜਈ ਸ਼ਾਈ ਦਾਸ ਸਕੂਲ ਜਲੰਧਰ ਤੋਂ ਕੀਤੀ ਅਤੇ ਅੱਜ ਕੱਲ ਇਹ ਗਾਜੀ ਗੁੱਲਾ ਚੌਕ ਨੇੜੇ ਉੱਤਮ ਢਾਬਾ ਚਲਾ ਰਿਹਾ ਹੈ । ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਸ਼ਰਾਬ ਕਿਥੋ ਲੈ ਕੇ ਆਊਦਾ ਸੀ ਅਤੇ ਅੱਗੇ ਕਿਸ – ਕਿਸ ਨੂੰ ਸਪਲਾਈ ਕਰਦਾ ਸੀ ।

  LEAVE A REPLY