ਪੁਲਿਸ ਲਾਈਨ ਜਲੰਧਰ ਵਿਖੇ ਅੰਤਰ – ਰਾਸ਼ਟਰੀ ਮਹਿਲਾ ਦਿਵਸ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ , ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਜੀ ਦੀ ਅਗਵਾਈ ਹੋਠ ਮਨਾਇਆ ਗਿਆ ।

0
330

ਪੰਜਾਬ ਰਿਫਲੈਕਸ਼ਨ (ਜਲੰਧਰ) ਨੀਤੂ ਕਪੂਰ

ਪੁਲਿਸ ਲਾਈਨ ਜਲੰਧਰ ਵਿਖੇ ਅੰਤਰ – ਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਪੁਲਿਸ ਮੁਲਾਜ਼ਮ ਅਤੇ ਜਲੰਧਰ ਦੇ ਪੁਲਿਸ ਮੁਲਾਜਮਾਂ ਦੇ ਆਸ਼ਰਿਤਾਂ ਨੇ ਇਸ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲਿਆ । ਜਿਸ ਵਿੱਚ ਡਾਕਟਰ ਗੁਰਪ੍ਰੀਤ ਕੌਰ ਸੀਨੀਅਰ ਗਾਇਨੀਕੋਲੋਜਿਸਟ ਅਤੇ ਡਾਕਟਰ ਰੰਜਨਾ ਡਾਇਟੀਸ਼ੀਅਨ ( ਸ਼ਿੰਗਾਰਾ ਸਿੰਘ ਹਸਪਤਾਲ ) ਅਤੇ ਡਾਕਟਰ ਅਨਾਮਿਕਾ ਲਾਲ ਪੀ.ਏ.ਪੀ. ਹਸਪਤਾਲ ਜਲੰਧਰ ਸੀਨੀਅਰ ਡਾਕਟਰਾਂ ਨੇ ਭਾਗ ਲਿਆ । ਸਮਾਗਮ ਵਿੱਚ ਭਾਗੀਦਾਰਾਂ ਦੀਆਂ ਸੁੰਕਾਂਵਾਂ ਅਤੇ ਡਰ / ਵਹਿਮਾਂ ਨੂੰ ਦੂਰ ਕੀਤਾ ਗਿਆ ਅਤੇ ਉਹਨਾਂ ਨੂੰ ਆਪਣੀ ਚੰਗੀ ਦੇਖ – ਭਾਲ ਕਰਨ ਅਤੇ ਨਿਯਮਤ ਤੌਰ ਤੇ ਕਸਰਤ ਕਰਨ , ਸਿਹਤਮੰਦ ਖੁਰਾਕ ਖਾਣ ਅਤੇ ਡਾਕਟਰੀ ਜਾਂਚ ਕਰਾਉਣ ਲਈ ਸਲਾਹ ਦਿੱਤੀ ਗਈ । ਕੁੱਝ ਮਹਿਲਾਵਾਂ ਨੇ ਸਮਾਜਿਕ ਮਸਲਿਆਂ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ ਅਤੇ ਕੰਮ – ਕਾਜ ਵਾਲੀਆਂ ਮਹਿਲਾਵਾਂ ਨੂੰ ਘਰ ਅਤੇ ਕੰਮ – ਕਾਜ ਦੋ ਵੱਡੇ ਮੋਰਚੇ ਇਕੋ ਸਮੇਂ ਸੰਭਾਲਣ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ।

ਡਾਕਟਰਾਂ ਨੇ ਸੁਝਾਅ ਦਿੱਤਾ ਕਿ ਯੋਗਾ ਅਤੇ ਮੈਡੀਟੇਸ਼ਨ ਨਾਲ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਉਹਨਾਂ ਦੀ ਮਦਦ ਮਿਲ ਸਕਦੀ ਹੈ । ਪੁਲਿਸ ਲਾਈਨ ਜਲੰਧਰ ਤੋਂ ਡਾਕਟਰ ਤਰਸੇਮ ਭਾਰਤੀ ਨੇ ਮਹਿਮਾਨ ਡਾਕਟਰਾਂ ਨੂੰ ਸਨਮਾਨਿਤ ਕੀਤਾ ਅਤੇ ਸ੍ਰੀ ਅਰੁਣ ਸੈਣੀ , ਪੀ.ਪੀ.ਐਸ . ਡੀ.ਸੀ.ਪੀ. ਹੈਡਕੁਆਟਰ ਜਲੰਧਰ ਨੇ ਆਪਣਾ ਕੀਮਤੀ ਸਮਾਂ ਬਤੀਤ ਕਰਨ ਅਤੇ ਲਾਭਦਾਇਕ ਸਲਾਹ ਅਤੇ ਸੁਝਾਅ ਦੇਣ ਲਈ ਸਭ ਡਕਟਰ ਸਹਿਬਾਨ ਦਾ ਧੰਨਵਾਦ ਕੀਤਾ । ਇਸ ਤੋਂ ਬਾਅਦ ਮਹਿਲਾਵਾਂ ਦੀ ਸਿਹਤ ਜਾਂਝ ਲਈ ਮੈਡੀਕਲ ਚੈਕ – ਅੱਪ ਕੈਂਪ ਲਗਾਇਆ ਗਿਆ । ਇਹ ਸਮਾਗਮ ਪੰਜਾਬ ਪੁਲਿਸ ਮਹਿਲਾ ਮਿੱਤਰਾਂ ਅਤੇ ਸਾਂਝ ਸਟਾਫ਼ ਦੀ ਸਰਗਰਮ ਸਹਾਇਤਾ ਨਾਲ ਹੋਇਆ ।

ਮਹਿਲਾਵਾਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕੱਦਮਾਂ ਦੀ ਲੜੀ ਵਿੱਚ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝ ਸ਼ਕਤੀ 181 ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ । ਸ੍ਰੀ ਦਿਨਕਰ ਗੁਪਤਾ , ਆਈ.ਪੀ.ਐਸ. ਮਾਨਯੋਗ ਡੀ.ਜੀ.ਪੀ. ਪੰਜਾਬ ਦੀ ਅਗਵਾਈ ਹੇਠ ਸ੍ਰੀਮਤੀ ਗੁਰਪ੍ਰੀਤ ਦਿਓ , ਆਈ.ਪੀ.ਐਸ . , ਏ.ਡੀ.ਜੀ.ਪੀ. ਕਮਿਊਨਟੀ ਅਫੇਅਰਜ਼ ਡਵੀਜ਼ਨ ਪੰਜਾਬ ਦੀ ਅਗਵਾਈ ਹੇਠ ਪੰਜਾਬ ਰਾਜ ਦੇ ਸਾਰੇ ਜਿਲਿਆਂ / ਥਾਣਿਆਂ ਵਿੱਚ ਮਹਿਲਾ ਹੈਲਪ ਡੈਕਸ ਜਿਨ੍ਹਾਂ ਨੂੰ ਪੰਜਾਬ ਪੁਲਿਸ ਮਹਿਲਾ ਮਿੱਤਰ ਦਾ ਨਾਮ ਦਿੱਤਾ ਗਿਆ ਹੈ ।

ਅੱਜ ਮਹਿਲਾ ਦਿਵਸ ਦੇ ਮੌਕੇ ਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ , ਆਈ.ਪੀ.ਐਸ . ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਜਲੰਧਰ ਕਮਿਸ਼ਨਰੋਟ ਵਿੱਚ ਬਤੌਰ ਪੰਜਾਬ ਪੁਲਿਸ ਮਹਿਲਾ ਮਿੱਤਰ ਕੰਮ ਕਰ ਰਹੀਆਂ 32 ਮਹਿਲਾ ਪੁਲਿਸ ਮੁਲਾਜਮਾਂ ਨੂੰ ਫੁੱਲ ਅਤੇ ਬੂਟੇ ਵੰਡ ਕੇ ਸਨਮਾਨਤ ਕੀਤਾ ਗਿਆ । ਇਸ ਤੋਂ ਇਲਾਵਾ ਅੱਜ ਦਫ਼ਤਰ ਕਮਿਸ਼ਨਰ ਪੁਲਿਸ ਜਲੰਧਰ ਵਿਖੇ ਆਈਆਂ ਮਹਿਲਾਵਾਂ ( ਹਿਰ ਵਾਸੀਆਂ ) ਨੂੰ ਵੀ ਫੁੱਲ ਅਤੇ ਬੂਟੇ ਸਨਮਾਨ ਦੇ ਤੌਰ ਤੇ ਭੇਂਟ ਕੀਤੇ ਗਏ ।

LEAVE A REPLY