ਸੰਯੁਕਤ ਕਿਸਾਨ ਮੋਰਚਾ (ਭਾਰਤ ) ਦੇ ਸੱਦੇ ਤੇ ਵੱਖ ਵੱਖ  ਥਾਈ ਨਾਰੀ ਮੁਕਤੀ ਅੰਤਰਰਾਸਟਰੀ ਦਿਹਾੜੇ ਤੇ ਕਾਲੇ ਕਾਨੂੰਨ ਰੱਦ ਕਰਨ,msp ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਅੰਮ੍ਰਿਤਸਰ ਵਿਖੇ ਰਾਜ ਸਭਾ ਦੇ ਮੈਬਰ ਸਵੇਤ ਮਲਿਕ ਦੇ ਘਰ ਦੇ ਬਾਹਰ ਰੋਹ ਭਰਪੂਰ ਧਰਨਾ ਦਿੱਤਾ ਅਤੇ ਨਾਹਰੇਬਾਜੀ ਕੀਤੀ ਗਈ।

0
227

ਮਨਦੀਪ ਸਿੰਘ (ਅੰਮ੍ਰਿਤਸਰ)

ਸੰਯੁਕਤ ਕਿਸਾਨ ਮੋਰਚਾ (ਭਾਰਤ ) ਦੇ ਸੱਦੇ ਤੇ ਵੱਖ ਵੱਖ  ਥਾਈ ਨਾਰੀ ਮੁਕਤੀ ਅੰਤਰਰਾਸਟਰੀ ਦਿਹਾੜੇ ਤੇ ਕਾਲੇ ਕਾਨੂੰਨ ਰੱਦ ਕਰਨ,msp ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਅੰਮ੍ਰਿਤਸਰ ਵਿਖੇ ਰਾਜ ਸਭਾ ਦੇ ਮੈਬਰ ਸਵੇਤ ਮਲਿਕ ਦੇ ਘਰ ਦੇ ਬਾਹਰ ਰੋਹ ਭਰਪੂਰ ਧਰਨਾ ਦਿੱਤਾ ਅਤੇ ਨਾਹਰੇਬਾਜੀ ਕੀਤੀ ਗਈ।


ਪ੍ਰਭਾਵਸਾਲੀ ਧਰਨੇ ਨੂੰ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ ਉਨ੍ਹਾਂ ਨੇ ਕਿਹਾ ਕਿ 100 ਦਿਨ ਤੋ ਵਧੇਰੇ ਦਿਨ ਬੀਤ ਗਏ ਹਨ । ਅਤੇ 235 ਕਿਸਾਨ ਸ਼ਹਾਦਤ ਦਾ ਜਾਮ ਪੀ ਚੁਕੇ ਹਨ ਪਰ ਮੋਦੀ-ਸਾਹ ਫਾਸੀ ਜੁੰਡੀ ਨੇ ਕਿਸਾਨੀ ਦੇ ਫਿਕਰਾਂ ਪ੍ਰਤੀ ਪੂਰੀ ਤਰਾ ਚੁਪੀ ਧਾਰਨ ਕੀਤੀ ਹੋਈ ਹੈ।ਉਲਟਾ ਲੋਕ ਮਾਰੂ ਕਾਨੂੰਨ ਬਾਰੇ ਬੀਜੇਪੀ  ਦੇ ਮੰਤਰੀ ਰਾਜਾਂ ਵਿੱਚ ਪ੍ਰਚਾਰ ਕਰ ਰਹੇ ਹਨ। ਬੁਲਾਰਿਆਂ ਨੇ ਕਿਹਾ ਪੈਟਰੋਲ , ਡੀਜਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ  ਅਥਾਹ ਵਾਧਾ ਕਰਕੇ ਲੋਕਾਂ ਦਾ ਕਚੂਮਰ ਕੱਢਿਆ ਹੋਇਆ ਹੈ। ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਵਲੋਂ ਲਗਾਈ ਗਈ ਵੈਟ ਤੇ ਐਕਸਾਈਜ ਡਿਊਟੀ ਨੇ ਲੋਕਾ ਦੀ ਕਮਰ ਤੌੜ ਦਿੱਤੀ ਹੈ। ਲਗਾਤਾਰ ਰੇਲਵੇ ਸਟੇਸ਼ਨ ,ਹਵਾਈ ਜਹਾਜ਼ ਤੇ ਹੋਰ ਸਰਕਾਰੀ ਜਾਇਦਾਦਾਂ ਨਿੱਜੀ ਹੱਥਾ ਵਿੱਚ ਵੇਚੀਆਂ ਜਾ ਰਹੀਆਂ ਹਨ।


ਅੱਜ ਔਰਤ ਦਿਵਸ ਤੇ ਬੁਲਾਰਿਆਂ ਨੇ ਇੱਕ ਆਵਾਜ ਵਿੱਚ ਕਿਹਾ ਕਿ ਔਰਤਾਂ ਦੇ ਸਮੂਹਕ ਉਠਦੇ ਮਸਲੇ ਹੱਲ ਕੀਤੇ ਜਾਣ ਅਤੇ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ।
ਅੱਜ ਦੇ ਔਰਤ ਧਰਨੇ ਨੂੰ ਕਾਮਰੇਡ ਬਲਕਾਰ ਦੁਧਾਲਾ ,dr ਇੰਦਰਜੀਤ ਸਿੰਘ ਨਿੱਝਰ, ਪ੍ਰੋਫੈਸਰ ਰੁਪਿੰਦਰ ਕੌਰ, ਬਲਵਿੰਦਰ ਦੁਧਾਲਾ ,ਹਰਜੀਤ ਝੀਤਾ , ਜਗਜੀਤ ਸਿੰਘ , ਸਵਿੰਦਰ ਸਿੰਘ ਮੀਰਾਕੋਟ , ਹੁਸਿਆਰ ਸਿੰਘ , ਰਤਨ ਸਿੰਘ ਰੰਧਾਵਾ , ਨਿਰਮਲ ਸਿੰਘ ਮੋਦੇ ,ਫੋਜੀ ਜਸਬੀਰ ਸਿੰਘ,ਸ਼ਰਨਜੀਤ ਕੌਰ, ਦਰਬਾਰਾ ਸਿੰਘ ਝੰਡੇਰ,ਹਰਜੀਤ ਸਿੰਘ ਸਹਿਜਦਾ,ਸਰਬਜੀਤ ਕੌਰ ਅਜਨਾਲਾ,ਅਮਰੀਕ ਸਿੰਘ ਦਾਉਦ ਜਸਬੀਰ ਸਿੰਘ ਫੌਜੀ ਪ੍ਰਿੰਸੀਪਲ ਬਲਦੇਵ ਸਿੰਘ ਮੰਗਲ ਸਿੰਘ ਬਲਜੀਤ ਸਰਪੰਚ ਲਹੋਰਾ ਸਿੰਘ ਛਿੱਡਣ ਨੇ ਵੀ ਸੰਬੋਧਨ ਕੀਤਾ।

LEAVE A REPLY