ਠੱਗੀਆਂ ਮਾਰਨ ਦੇ ਦੋਸ਼ ਹੇਠ 03 ਕਾਬੂ ਮੁਲਜ਼ਮ ਪੰਜਾਬ ਪੁਲਿਸ ਦੀ ਸਪੈਸ਼ਲ ਬਰਾਂਚ ਦਾ ਇੰਸਪੈਕਟਰ ਬਣ ਕੇ ਲੋਕਾਂ ਨਾਲ ਮਾਰਦਾ ਸੀ ਠੱਗੀਆਂ

0
191
ਠੱਗੀਆਂ ਮਾਰਨ ਦੇ ਦੋਸ਼ ਹੇਠ 03 ਕਾਬੂ
ਮੁਲਜ਼ਮ ਪੰਜਾਬ ਪੁਲਿਸ ਦੀ ਸਪੈਸ਼ਲ ਬਰਾਂਚ ਦਾ ਇੰਸਪੈਕਟਰ ਬਣ ਕੇ ਲੋਕਾਂ ਨਾਲ ਮਾਰਦਾ ਸੀ ਠੱਗੀਆਂ
ਐਸ ਏ ਐਸ ਨਗਰ,
ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਦੇ ਦਿਸਾ ਨਿਰਦੇਸ ਅਨੁਸਾਰ ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ (ਡੀ), ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਡੀ) ਦੀ ਅਗਵਾਈ ਹੇਠ ਇਸੰਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਨਿਗਰਾਨੀ ਹੇਠ 3 ਵਿਅਕਤੀਆ ਨੁੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾ ਦਾ ਮੁਖੀ ਆਪਣੇ ਆਪ ਨੂੰ ਪੰਜਾਬ ਪੁਲਿਸ ਦੀ ਸਪੈਸਲ ਬ੍ਰਾਚ ਦਾ ਇੰਸਪੈਕਟਰ ਬਣ ਕੇ ਲੋਕਾ ਨਾਲ ਠੱਗੀਆ ਮਾਰਦਾ ਸੀ।
ਐਸ.ਐਸ.ਪੀ ਨੇ ਦੱਸਿਆ ਕਿ ਮਿਤੀ 11-03-2020 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਨੂੰ ਤਜਿੰਦਰ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਮਕਾਨ ਨੰਬਰ 525 ਫੇਸ 6 ਮੋਹਾਲੀ ਨੇ ਦੱਸਿਆ ਕਿ ਉਹ OX ROCK CHANDIGARH TILES  ਨਾਮ ਦੀ ਦੁਕਾਨ ਬਡਾਲਾ ਰੋਡ ਖਰੜ ਵਿਖੇ ਕਰਦਾ ਹਾਂ।ਕਰੀਬ ਚਾਰ ਮਹੀਨੇ ਪਹਿਲਾਂ ਉਸ ਪਾਸ ਰਜਿੰਦਰ ਸਿੰਘ ਬੱਲ ਨਾਮ ਦਾ ਵਿਅਕਤੀ ਆਇਆ ਜੋ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਇੰਸਪੈਕਟਰ ਦੱਸਦੇ ਹੋਏ ਆਪਣੀ ਤੈਨਾਤੀ ਮੋਹਾਲੀ ਸਪੈਸਲ ਸੈਲ ਵਿਖੇ ਦੱਸਦਾ ਸੀ।ਜਿਸ ਨਾਲ ਦੋ ਵਿਅਕਤੀ ਹੋਰ ਵੀ ਆਉਦੇ ਸਨ ਜਿਨਾਂ ਨੂੰ ਆਪਣੇ ਗੰਨਮੈਨ ਦੱਸਦਾ ਸੀ।ਜੋ ਉਸ ਤੋਂ ਕਰੀਬ ਚਾਰ ਵਾਰ ਟਾਇਲਾਂ ਲੈ ਕੇ ਗਿਆ ਸੀ।ਜਿਸ ਨਾਲ ਉਸ ਦੀ ਜਾਣ ਪਹਿਚਾਣ ਹੋ ਗਈ ਅਤੇ ਉਸ ਕੋਲ ਅਕਸਰ ਆਉਣ ਜਾਣ ਲੱਗ ਪਿਆ।
ਤਜਿੰਦਰ ਸਿੰਘ ਦੇ ਦੱਸਣ ਮੁਤਬਿਕ ਰਜਿੰਦਰ ਸਿੰਘ ਬੱਲ ਖਾਕੀ ਪੱਗ ਲਾਲ ਫਿਫਟੀ ਨਾਲ ਖਾਕੀ ਪੈਂਟ ਅਤੇ ਲਾਲ ਬੂਟ ਪਾ ਕੇ ਆਉਦਾ ਸੀ ਅਤੇ ਕੰਨ ਨੂੰ ਫੋਨ ਲੱਗਾ ਕੇ ਡਮੀ ਕਾਲ ਕਰਦਾ ਸੀ ਜਿਸ ਵਿੱਚ ਅਕਸਰ ਰੇਡ ਕਰਨ ਦੀਆ ਗੱਲਾ ਅਤੇ ਆਪਣੇ ਮੁਲਾਜਮਾ ਨੂੰ ਹਦਾਇਤਾ ਵਗੈਰਾ ਕਰਦਾ ਸੀ।
ਦਸੰਬਰ 2020 ਵਿੱਚ ਰਜਿੰਦਰ ਬੱਲ ਉਸ ਪਾਸ ਆਇਆ ਜਿਸ ਨੇ ਕਿਹਾ ਕਿ ਮੇਰੇ ਕੋਲ ਇੱਕ ਕੇਸ ਦੀ ਇੰਨਕੁਆਰੀ ਹੈ ਜਿਨਾਂ ਦੀ ਜਮੀਨ ਸੰਤੇਮਾਜਰਾ ਵਿਖੇ ਹੈ।ਇਸ ਜਮੀਨ ਦੇ ਮਾਲਕ ਮੇਰੇ ਕੋਲ ਫਸੇ ਹੋਏ ਹਨ ਅਤੇ ਇਹ ਜਮੀਨ ਆਪਾ ਨੂੰ ਸਸਤੇ ਰੇਟ ਤੇ ਮਿਲ ਰਹੀ ਹੈ ਜੇਕਰ ਆਪਾਂ ਜਮੀਨ ਬੁੱਕ ਕਰ ਲਈਏ ਤਾਂ ਆਪਾ ਨੂੰ ਇਸ ਵਿੱਚ ਕਾਫੀ ਮੁਨਾਫਾ ਹੋ ਸਕਦਾ ਹੈੈ।
ਰਜਿੰਦਰ ਸਿੰਘ ਬੱਲ ਨੇ ਕਿਹਾ ਕਿ ਇਹ ਕੁੱਲ ਬਿਆਨਾ 33 ਲੱਖ ਰੁਪਏ ਦਾ ਕਰਨਾ ਹੈ ਜਿਸ ਵਿੱਚ 20 ਲੱਖ ਰੁਪਏ ਤੁਸੀ ਪਾਓ ਤੇ 13 ਲੱਖ ਰੁਪਏ ਮੈਂ ਖੁਦ ਪਾਊਂਗਾ ਜੋ ਮੈਨੂੰ ਸੰਤੇ ਮਾਜਰਾ ਵਿਖੇ ਜਮੀਨ ਵੀ ਵਿਖਾਈ ਸੀ।ਜਿਸ ਕਰਕੇ ਮੈਨੂੰ ਉਸ ਪਰ ਪੂਰਾ ਵਿਸਵਾਸ ਹੋ ਗਿਆ ਇਸ ਤੋਂ ਬਾਅਦ ਮੈਂ ਸੰਤੇਮਾਜਰੇ ਵਾਲੀ ਜਮੀਨ ਦਾ ਬਿਆਨਾ ਕਰਨ ਲਈ ਤਿਆਰ ਹੋ ਗਿਆ।
ਮਿਤੀ 29-12-2020 ਨੂੰ ਇਸ ਨੇ ਜਮੀਨ ਦੇ ਮਾਲਕ ਜਿੰਦਰ ਸਿੰਘ ਅਤੇ ਰਣਧੀਰ ਸਿੰਘ ਵਾਸੀ ਸੰਤੇ ਮਾਜਰਾ ਜਮੀਨ ਦੇ ਮਾਲਕਾਂ ਨਾਲ ਮੇਰਾ ਇੱਕ ਐਗਰੀਮੈਂਟ ਮੇਰੇ ਨਾਮ ਤੇ ਕਰਵਾਇਆ ਅਤੇ ਰਜਿੰਦਰ ਸਿੰਘ ਬੱਲ ਨੇ ਕਿਹਾ ਕਿ ਮੈਂ ਆਪਣਾ ਨਾਮ ਐਗਰੀਮੈਂਟ ਵਿੱਚ ਨਹੀਂ ਪਵਾ ਸਕਦਾ ਕਿਉਂਕਿ ਮੈਂ ਸਰਕਾਰੀ ਮੁਲਾਜਮ ਹਾਂ।ਉਸ ਨੇ ਰਜਿੰਦਰ ਸਿੰਘ ਬਲ ਨੂੰ 20 ਲੱਖ ਦੀ ਰਕਮ ਅਦਾ ਕਰ ਦਿੱਤੀ ਸੀ।ਜਿਨ੍ਹਾ ਨੇ ਉਸ ਨੂੰ ਇੱਕ ਜਾਅਲੀ ਬਿਆਨਾ ਬਨਾ ਕੇ ਦੇ ਦਿੱਤਾ ਸੀ।ਜਿਸ ਤੇ ਦਸਤਖਤ ਖੁਦ ਰਜਿੰਦਰ ਬੱਲ ਨੇ ਕੀਤੇ ਸੀ। 20 ਲੱਖ ਦੀ ਠੱਗੀ ਮਾਰ ਕੇ ਉਸ ਦਾ ਫੋਨ ਵੀ ਚਕਣੋ ਬੰਦ ਕਰ ਦਿੱਤਾ ਸੀ।
ਜਦੋ ਮੁੱਦਈ ਫੋਨ ਕਾਲ ਕਰਦਾ ਤਾਂ ਕੋਈ ਦੁਸਰਾ ਵਿਅਕਤੀ ਫੋਨ ਅਟੈਨਡ ਕਰਦਾ ਅਤੇ ਅਗੇ ਬੋਲਦਾ ਕਿ ਸਾਹਿਬ ਕਿਸੇ ਤਫਤੀਸ ਵਿੱਚ ਮਸਰੂਫ ਹਨ ਜਾਂ ਸਾਹਿਬ ਕਿਸੇ ਦੀ ਇੰਟਰੋਗੈਸਨ ਕਰ ਰਹੇ ਹਨ।
ਇਸ ਸਬੰਧੀ ਮੁੱਕਦਮਾ ਨੰਬਰ 92 ਮਿਤੀ 11-03-2021 ਥਾਣਾ ਸਿਟੀ ਖਰੜ ਰਜਿਸਟਰ ਕਰਵਾ ਕੇ ਰਜਿੰਦਰ ਸਿੰਘ ਉਰਫ ਬੱਲ ਵਾਸੀ ਨਵਾਸਹਿਰ ਬਡਾਲਾ ਅਤੇ ਹਰਬੰਸ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਰਸਨਹੇੜੀ ਥਾਣਾ ਸਦਰ ਖਰੜ ਅਤੇ ਭੁਪਿੰਦਰ ਸਿੰਘ ਉਰਫ ਪਪੂ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਦਤਾਰਪੁਰ ਥਾਣਾ ਮੋਰਿੰਡਾ ਜਿਲ੍ਹਾ ਰੋਪੜ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਕੇਸ ਦੀ ਤਫਤੀਸ ਜਾਰੀ ਹੈ।

LEAVE A REPLY