ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਟੀਮ ਨੇ ਮੰਡ ਕਪਲੈਕਸ ਨੇੜੇ ਕਪੂਰਥਲਾ ਚੋਕ ਜਲੰਧਰ ਵਿਖੇ ਹੋਏ ਕਤਲ ਦੀ ਵਾਰਦਾਤ ਨੂੰ 3 ਘੰਟੇ ਵਿੱਚ ਟਰੇਸ ਕਰਕੇ ਸਫਲਤਾ ਹਾਸਲ ਕੀਤੀ .

0
239

ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਟੀਮ ਨੇ ਮੰਡ ਕਪਲੈਕਸ ਨੇੜੇ ਕਪੂਰਥਲਾ ਚੋਕ ਜਲੰਧਰ ਵਿਖੇ ਹੋਏ ਕਤਲ ਦੀ ਵਾਰਦਾਤ ਨੂੰ 3 ਘੰਟੇ ਵਿੱਚ ਟਰੇਸ ਕਰਕੇ ਸਫਲਤਾ ਹਾਸਲ ਕੀਤੀ .
  • Google+

ਅੱਜ ਸੁਭਾ ਵੱਕਤ ਕੀਬ 8.00 ਵਜੇ ਮੁੱਖ ਮੁਣਸ਼ੀ ਥਾਣਾ ਨੂੰ ਫੋਨ ਮੌਸੂਲ ਹੋਇਆ ਕਿ ਮੰਡ ਕੰਪਲੈਕਸ ਪਾਰਕਿੰਗ ਨੇੜੇ ਕਪੂਰਥਲਾ ਚੋਂਕ ਜਲੰਧਰ ਵਿਖੇ ਕਿਸੇ ਵਿਅਕਤੀ ਦੀ ਡੈਡ ਬਾਡੀ ਪਈ ਹੈ ਜਿਸ ਦਾ ਕਤਲ ਹੋਇਆ ਲਗਦਾ ਹੈ ਜੋ ਮੌਕਾ ਪਰ ਜਾ ਕੇ ਦੇਖਿਆ ਗਿਆ ਤਾ ਮ੍ਰਿਤਕ ਦੀ ਪਹਿਚਾਣ ਰਜਿੰਦਰ ਕੁਮਾਰ ਉਰਫ ਕਾਲਾ ਪੁੱਤਰ ਕਸ਼ਮੀਰੀ ਲਾਲ ਵਾਸੀ 370 ਪਾਰਸ ਅਸਟੇਟ ਬਸਤੀ ਪੀਰ ਦਾਦ ਜਲੰਧਰ ਵਜੋਂ ਹੋਈ ਜੋ ਅਦਰਸ਼ ਪੈਲਸ ਵਿਖੇ ਚੌਂਕੀਦਾਰ ਵਜੋਂ ਕੰਮ ਕਰਦਾ ਸੀ ਜਿਸ ਨੇ ਵਿਆਹ ਨਹੀਂ ਕਰਵਾਇਆ ਸੀ ਅਤੇ ਮੰਡ ਕੰਪਲੈਕਸ ਦੇ ਬਾਹਰ ATM ਪਰ ਸੌਂ ਜਾਂਦਾ ਸੀ ਜੋ ਵਕਤ ਕੂਬ 2.45 AM ਵਜੇ ਰਾਜੂ ਨਾਮ ਦੇ ਵਿਅਕਤੀ ਜੋ ਖਾਲੀ ਬੋਤਲਾ ਅਤੇ ਕਬਾੜ ਚੁਕਣ ਦਾ ਕੰਮ ਕਰਦਾ ਸੀ ਜਿਸ ਨੇ ਰਜਿੰਦਰ ਕੁਮਾਰ ਉਰਫ ਕਾਲੇ ਦੇ ਸਿਰ ਵਿੱਚ ਸੀਮੇਂਟ ਦੀ ਟਾਇਲ , ਕੱਚ ਦੀ ਖਾਲੀ ਬੋਤਲ ਟੁਟੀ ਅਤੇ ਲਕੜ ਨਾਲ ਸਿਰ ਤੇ ਵਾਰ ਕਰਕੇ ਕਤਲ ਕਰ ਦਿਤਾ।ਜਿਸ ਤੇ ਅਪੀ ਖਿਲਾਫ ਮੁਕੱਦਮਾ ਨੂੰ 63 ਮਿਤੀ 29.05.21 U / S 302 IPC ਥਾਣਾ ਡਵੀਜਨ ਨੂੰ 2 ਜਲੰਧਰ ਦਰਜ ਰਜਿਸਟਰ ਕਰਕੇ ਅਰੋਪੀ ਨੂੰ ਰਾਜੂ ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ ਹੈ । ਨਾਮ ਪਤਾ ਦੋਸ਼ੀ : ਰਾਜੂ ਪੁੱਤਰ ਸ਼ਸ਼ੀ ਕੁਮਾਰ ਵਾਸੀ ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾ ਜਲੰਧਰ ਥਾਣਾ ਡਵੀਜਨ ਨੂੰ 5 ਜਲੰਧਰ ਗ੍ਰਿਫਤਾਰੀ ਦੀ ਜਗਾ : – ਦੋਸ਼ੀ ਨੂੰ ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾ ਥਾਣਾ ਡਵੀਜ਼ਨ ਨੰ 5 ਜਲੰਧਰ ਵਿੱਚ ਬਣੀਆ ਝੁਗੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤਰੀਕਾ ਵਾਰਦਾਤ : – ਸੀਮੇਂਟ ਦੀ ਟਾਇਲ , ਕੱਚ ਦੀ ਖਾਲੀ ਬੋਤਲ ਟੁਟੀ ਅਤੇ ਲਕੜ ਨਾਲ ਵਜਾ ਰਜਿੰਸ਼ : – ਕਰੀਬ ਇੱਕ ਡੇਢ ਮਹੀਨਾ ਪਹਿਲਾ ਮ੍ਰਿਤਕ ਕਾਲੇ ਨੇ ਰਾਜੂ ਦੇ ਸੱਟਾ ਮਾਰੀਆ ਸਨ ਜਿਹਨਾ ਦਾ ਆਪਸ ਵਿੱਚ ਰਾਜੀਨਾਮਾ ਵੀ ਹੋ ਗਿਆ ਸੀ ਪਰ ਰਾਜੂ ਨੇ ਇਸੇ ਰਜਿੰਸ਼ ਵਿੱਚ ਕਾਲੇ ਦਾ ਕਤਲ ਕਰ ਦਿਤਾ

LEAVE A REPLY