ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਧਰਮਸ਼ਾਲਾ, maklodganj ਵਿਖੇ ਹੋਏ ਕੁਦਰਤੀ ਆਫਤਾਂ ਵਿਚ ਘਿਰੇ ਲੋਕਾਂ ਦੀ ਦੇਖੋ ਕਿਸ ਤਰਾਂ ਮਦਦ ਕੀਤੀ

0
56

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਧਰਮਸ਼ਾਲਾ, maklodganj ਵਿਖੇ ਹੋਏ ਕੁਦਰਤੀ ਆਫਤਾਂ ਦਾ ਜਾਇਜ਼ਾ ਲੈ ਕੇ ਲੋੜਵੰਦਾਂ ਤੱਕ ਸੇਵਾ ਪਹੁੰਚ ਕੀਤੀ ਗਈ. ਸਾਡੇ ਬਹੁਤ ਸਾਰੇ ਪੰਜਾਬੀ ਵੀਰ ਜਿਹਨਾਂ ਦੇ ਮੋਟਰਸਾਇਕਲ ਅਤੇ ਗੱਡੀ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਗਏ ਅਤੇ ਕੁਝ ਮਲਵੇ ਵਿੱਚ ਬੁਰੀ ਤਰ੍ਹਾਂ ਫਸ ਗਏ ਸੰਸਥਾ ਵਲੋਂ ਫਸੇ ਹੋਏ ਮੋਟਰਸਾਈਕਲ ਅਤੇ ਗੱਡੀ ਨਿਕਲਣ ਦੀ ਸੇਵਾ ਅਤੇ ਪਾਣੀ, ਬਿਸਕੁਟ ਵੰਡ ਕੇ ਸੇਵਾ ਵਿੱਚ ਯੋਗਦਾਨ ਪਾਇਆ ਗਿਆ. ਬਹੁਤ ਸਾਰੇ ਘਰ ਅਤੇ ਦੁਕਾਨਾਂ ਇਸ ਕੁਦਰਤੀ ਕਹਿਰ ਵਿਚ ਸਮਾ ਗਏ ਹਨ. ਬਹੁਤ ਹੀ ਨੁਕਸਾਨ ਹੋਇਆ ਹੈ. ਗਡੀ ਕਿਰਾਏ ਤੇ ਕਰਕੇ ਜੋ ਮੋਟਰਸਾਈਕਲ ਚਲਣ ਯੋਗ ਨਹੀਂ ਸੀ ਉਹ ਜਲੰਧਰ ਲਿਆਉਣ ਦੀ ਸੇਵਾ ਵੀ ਨਿਭਾਈ ਗਈ. ਇਸ ਮੌਕੇ ਤੇ ਜਤਿੰਦਰ ਪਾਲ ਸਿੰਘ, ਦਲੇਰ ਸਿੰਘ ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਅਤੇ ਹੋਰ ਮੈਂਬਰ ਸ਼ਾਮਲ ਹੋਏ. ਅਸੀਂ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਇਸ ਤਰਾਂ ਦੀ ਆਪਤਾ ਦੋਬਾਰਾ ਨਾ ਆਵੇ.

LEAVE A REPLY