ਸਰਕਾਰੀ ਸਕੂਲ ‘ਲੰਗੜੋਆ ‘ਵਿਖੇ ਲਗਾਇਆ ਗਿਆ ਚੌਥਾ ਮੈਗਾ ਕੋਵਿਡ ਵੈਕਸੀਨੇਸਨ ਕੈਂਪ

0
218

ਸਰਕਾਰੀ ਸਕੂਲ ਲੰਗੜੋਆ ਵਿਖੇ ਲਗਾਇਆ ਗਿਆ ਚੌਥਾ ਮੈਗਾ ਕੋਵਿਡ ਵੈਕਸੀਨੇਸਨ ਕੈਂਪ।

  • Google+

(ਪੰਜਾਬ ਰਿਫਲੈਕਸ਼ਨ)

ਨਵਾਂਸ਼ਹਿਰ 16 ਜੁਲਾਈ (ਹਰਿੰਦਰ ਸਿੰਘ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਕੋਰੋਨਾ ਮਾਹਾਂਮਾਰੀ ਖਤਮ ਕਰਨ ਵਿਚ ਕਾਫੀ ਹੱਦ ਤੱਕ ਜਿੱਤ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸਿਹਤ ਵਿਭਾਗ ਵੱਲੋਂ ਬਹੁਤਾਤ ਵਿੱਚ ਬਿਮਾਰੀ ਨੂੰ ਰੋਕਣ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ ਇਸੇ ਲੜ੍ਹੀ ਨੂੰ ਅੱਗੇ ਤੋਰਦਿਆਂ ਸਿਵਲ ਸਰਜਨ ਡਾਕਟਰ ਗੂਰਦੀਪ ਸਿੰਘ ਕਪੂਰ ਦੀ ਅਗਵਾਈ ਵਿਚ ਸਸਸਸ ਲੰਗੜੋਆ ਵਿਖੇ ਚੌਥਾ ਮੈਗਾ ਕਰੋਨਾ ਰੋਕੂ ਟੀਕਾਕਰਨ ਕੈਂਪ ਲਗਾਇਆ ਹੈ। ਜਿਸ ਅਠਾਰਾਂ ਤੋਂ ਪੰਤਾਲੀ ਸਾਲ ਦੀ ਉਮਰ ਦੇ ਵਿਅਕਤੀਆਂ ਨੇ ਟੀਕਾਕਰਨ ਕਰਵਾਇਆ। ਸਕੂਲ ਅਧਿਆਪਕ ਸੁਸ਼ੀਲ ਕੁਮਾਰ ਨੇ ਆਪ ਟੀਕਾਕਰਨ ਕਰਵਾ ਕੇ ਮੌਕੇ ਤੇ ਹਾਜ਼ਰ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਹੋ ਕੇ ਤੇ ਬਿਨਾਂ ਡਰ ਤੋਂ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ। ਮੌਕੇ ਤੇ ਸਕੂਲ ਪ੍ਰਿੰਸੀਪਲ ਅਮਰਜੀਤ ਲਾਲ ਨੇ ਆਪਣੇ ਬੇਟੇ ਦਾ ਟੀਕਾਕਰਨ ਕਰਵਾਉਣ ਦੀ ਪਹਿਲ ਕਰਕੇ ਲੋਕਾਂ ਨੂੰ ਭੈਅ ਮੁਕਤ ਕੀਤਾ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਆਈ ਟੀਮ ਵਿਚ ਡਾਕਟਰ ਸੋਨੀਆ, ਹੈਲਥ ਇੰਸਪੈਕਟਰ ਸੁਰਿੰਦਰ ਬਾਂਸਲ,ਘਨ ਸ਼ਾਮ,ਸੀ ਐਚ ਓ ਮਨਜੋਤ ਕੌਰ,ਏ ਐਨ ਐਮ ਰਾਜਵਿੰਦਰ ਕੌਰ, ਸ਼ਲਿੰਦਰ ਕੌਰ, ਲਵਦੀਪ ਕੌਰ, ਕਮਲਜੀਤ ਕੌਰ, ਆਸ਼ਾ ਵਰਕਰ ਚੈਂਚਲਾ ਦੇਵੀ, ਮੀਨਾ ਕੁਮਾਰੀ ਹਾਜ਼ਰ ਸਟਾਫ਼ ਵੱਲੋਂ ਮੌਕੇ ਤੇ ਕਰੌਨਾ ਵੈਕਸੀਨ ਕੌਵੀਸੀ਼ਲਡ ਦੀਆਂ 150 ਡੌਜ਼ਜ ਲਗਾਈਆਂ ਗਈਆਂ।

LEAVE A REPLY