ਰਿਫਲੈਕਸ਼ਨ ਬਿਊਰੋ:- ਅਧਿਆਪਕ ਯੂਨੀਅਨ (ਆਈ ਈ ਆਰ ਟੀ ) ਦੇ ਸੂਬਾ ਪ੍ਰਧਾਨ ਵਰਿੰਦਰ ਵੋਹਰਾ ਅਤੇ ਸਮੂਹ ਸੁਬਾਈ ਕਾਮੇਟੀ ਵੱਲੋਂ ਕਿਹਾ ਗਿਆ ਕੇ ਹੁਣ ਵਿਸ਼ੇਸ਼ ਅਧਿਆਪਕਾਂ ਨੂੰ ਪੱਕੇ ਕਰਨ ਦੇ ਲਾਰੇ ਵਧਦੇ ਜਾ ਰਹੇ ਹਨ । ਸਰਕਾਰ ਅਤੇ ਸਿੱਖਿਆ ਸਕੱਤਰ ਪੰਜਾਬ ਵੱਲੋਂ ਸਾਨੂੰ ਸੁਸਾਇਟੀ ਵਿੱਚ ਪੱਕੇ ਕਰਨ ਬਾਰੇ ਆਫਰ ਦਿੱਤੀ ਜਾਂਦੀ ਹੈ ਪ੍ਰੰਤੂ ਅਸੀਂ ਇਸ ਆਫਰ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਸਿਰਫ ਤੇ ਸਿਰਫ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ ਕਿਉਂਕਿ ਅਸੀਂ ਵਿਭਾਗ ਵਿੱਚ ਆਉਂਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ ਗੱਲ ਰਹੀ ਪੋਸਟ ਮੰਨਜੂਰ ਕਰਨ ਦੀ ਉਹ ਸਰਕਾਰ ਦਾ ਕੰਮ ਹੈ ਕਿ 16 ਸਾਲ ਕੰਮ ਕਰਦੇ ਅਤੇ ਸ਼ਰਤਾਂ ਪੂਰੀਆਂ
ਕਰਕੇ ਲੱਗਭਗ 70 ਹਜ਼ਾਰ ਬੱਚਿਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਿੱਖਿਆ ਦੇ ਰਿਹੈ ਅਧਿਆਪਕਾਂ ਨੂੰ ਕਿਵੇਂ ਲੈ ਕੇ ਆਉਣਾ ਹੈ ਏਸ ਲਈ ਆਈ ਈ ਆਰ ਟੀ ਯੂਨੀਅਨ ਦਾ ਇਹ ਫੈਸਲਾ ਹੈ ਅਧਿਆਪਕਾਂ ਨੂੰ ਜਲਦ ਪੱਕੇ ਨਾ ਕੀਤਾ ਗਿਆ ਤਾਂ ਜਲਦੀ ਹੀ ਐਕਸ਼ਨ ਜਾਰੀ ਕਰ ਦਿੱਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਮੁੱਖ ਦਫ਼ਤਰ ਮੁਹਾਲੀ ਹੋਵੇਗਾ ਅਤੇ ਆ ਰਹੀ 15 ਅਗਸਤ ਨੂੰ ਹਰੇਕ ਜਿਲੇ ਵਿੱਚ ਯੂਨੀਅਨ ਵੱਲੋਂ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ।