ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਹੋਏ ਹਮਲੇ ਦੇ ਰੋਸ ਵਜੋਂ ਜਥੇਬੰਦੀ ਨੇ ਘੇਰਿਆ ਮਮਦੋਟ ਥਾਣਾ

0
179

ਮਮਦੋਟ, 23 ਸਤੰਬਰ

  • Google+
  • Google+
  • Google+

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ ਉੱਪਰ ਕੀਤੇ ਗਏ ਹਮਲੇ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮਮਦੋਟ ਥਾਣੇ ਦਾ ਘਿਰਾਓ ਕੀਤਾ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਥਾਣਾ ਮਮਦੋਟ ਦੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਕਿਸਾਨ ਆਗੂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਪਿੰਡ ਲੱਖਾ ਹਾਜੀ ਵਿਚ ਇਕ ਗੁੰਡਾ ਗਰੋਹ ਰਹਿੰਦਾ ਹੈ ਜੋ ਗ਼ਰੀਬ ਕਿਸਾਨਾਂ ਦੀਆਂ ਰਿਹਾਇਸ਼ੀ ਜਗ੍ਹਾ ਨੱਪਣ ਲਈ ਵੱਖ ਵੱਖ ਤਰ੍ਹਾਂ ਦੀਆਂ ਹਰਕਤਾਂ ਕਰਦਾ ਰਹਿੰਦਾ ਹੈ । ਉਨ੍ਹਾਂ ਦੱਸਿਆ ਕਿ ਇਸ ਗਰੋਹ ਨੇ ਪਿਛਲੇ ਦਿਨੀਂ ਪਿੰਡ ਦੇ ਹੀ ਕਿਸਾਨ ਓਮ ਪ੍ਰਕਾਸ਼ ਦੀ ਚਾਰ ਮਰਲੇ ਜਗ੍ਹਾ ਤੇ ਨਜਾਇਜ ਕਬਜ਼ਾ ਕਰਨ ਦੀ ਕੋਸ਼ਿਸ਼ ਸੀ। ਪਰ ਗੁਰਮੀਤ ਸਿੰਘ ਪੋਜੋ ਕੇ ਦੇ ਯਤਨਾ ਸਦਕਾ ਇਹ ਗਰੋਹ ਆਪਣੀ ਇਸ ਚਾਲ ਵਿੱਚ ਕਾਮਯਾਬ ਨਹੀ ਹੋ ਸਕਿਆ । ਜਿਸ ਦੇ ਚਲਦਿਆਂ ਇਹ ਗਰੋਹ ਕਿਸਾਨ ਆਗੂ ਗੁਰਮੀਤ ਸਿੰਘ ਨਾਲ ਖਾਰ ਖਾਣ ਲੱਗ ਪਿਆ ਅਤੇ ਅੱਜ ਮੌਕਾ ਵੇਖ ਕੇ ਉਨ੍ਹਾਂ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ।

  • Google+
  • Google+
  • Google+
  • Google+
  • Google+
  • Google+

ਥਾਣੇ ਅੱਗੇ ਦਿੱਤੇ ਗਏ ਫੌਰੀ ਧਰਨੇ ਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ ਅਤੇ ਜਥੇਬੰਦੀ ਨੇ ਨਾਲ ਐਲਾਨ ਕੀਤਾ ਕਿ ਜੇਕਰ ਕੱਲ ਤੱਕ ਕਾਰਵਾਈ ਨਾ ਹੋਈ ਤਾਂ ਜਥੇਬੰਦੀ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਵਿੱਤ ਸਕੱਤਰ ਜਸਵਿੰਦਰ ਸਿੰਘ ਰੌਕੀ ਨਿਰਮਲ ਸਿੰਘ ਰੱਜੀਵਾਲਾ ਗੁਰਜੱਜ ਸਿੰਘ ਸਾਂਦੇ ਹਾਸ਼ਮ ਹਾਕਮ ਸਿੰਘ ਮਠਾੜੂ ਗੁਰਭੇਜ ਸਿੰਘ ਲੋੜਾਂ ਨਵਾਬ ਗੁਰਨਾਮ ਸਿੰਘ ਚੱਕ ਸੋਮੀਆ ਪ੍ਰਤਾਪ ਸਿੰਘ ਲਖਮੀਰਪੁਰਾ ਵਿਕਰਮ ਬਾਰੇ ਕੇ ਗੁਰਭੇਜ ਟਿੱਬੀ ਕਲਾਂ ਕੁਲਵੰਤ ਹਬੀਬ ਕੇ ਸ਼ਰਨਜੀਤ ਸਿੰਘ ਬਾਰੇ ਗਏ ਕਮਲਜੀਤ ਸਿੰਘ ਇਸ ਸਾਲ ਦੀ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।

LEAVE A REPLY