ਸਿੱਧੂ ਲੋਕਾਂ ਦੀ ਭੀੜ ਇਕੱਠੀ ਕਰ ਸਕਦੈ ਵੋਟਾਂ ਨਹੀਂ ਕੈਪਟਨ ਅਮਰਿੰਦਰ

0
158

ਚੰਡੀਗੜ੍ਹ/24ਸਤੰਬਰ

  • Google+
  • Google+

ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਖੁੱਸਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਜਾਪਦੇ ਹਨ। ਕੈਪਟਨ ਨੇ ਹੁਣ ਨਵਜੋਤ ਸਿੱਧੂ ਨੂੰ ਮੂਰਖ, ਜੋਕਰ ਅਤੇ ਇੱਥੋਂ ਤੱਕ ਕਿ ਡਰਾਮੇਬਾਜ਼ ਵੀ ਕਿਹਾ ਹੈ। ਪਾਰਟੀ ਦੇ ਮੁਖੀ ਹੋਣ ਦੇ ਬਾਵਜੂਦ ਕੈਪਟਨ ਸਿੱਧੂ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ। ਕੈਪਟਨ ਦਾ ਕਹਿਣਾ ਹੈ ਕਿ ਸਿੱਧੂ ਕੌਮੀ ਸੁਰੱਖਿਆ ਲਈ ਖਤਰਾ ਹੈ। ਸਿੱਧੂ ਪਾਰਟੀ ਦੇ ਸੂਬਾ ਪ੍ਰਧਾਨ ਹਨ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਜੇ ਅਜਿਹਾ ਹੈ, ਤਾਂ ਉਨ੍ਹਾਂ ਨੂੰ ਮੈਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ।

ਹਾਲਾਂਕਿ, ਨਵਜੋਤ ਸਿੱਧੂ ਨੇ ਅਜੇ ਤੱਕ ਇਸ ਪੂਰੇ ਵਿਵਾਦ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਕੈਪਟਨ ਆਪਣੀ ਗੱਲ ‘ਤੇ ਅੜੇ ਹੋਏ ਹਨ ਕਿ ਸਿੱਧੂ ਦੇਸ਼ ਵਿਰੋਧੀ ਹਨ। ਕੈਪਟਨ ਨੇ ਕਿਹਾ ਕਿ ਸਾਡੇ ਸੈਂਕੜੇ ਜਵਾਨ ਕਸ਼ਮੀਰ ਸਰਹੱਦ ‘ਤੇ ਸ਼ਹੀਦ ਹੋਏ ਹਨ ਤੇ ਜ਼ਖਮੀ ਹੋਏ ਹਨ।ਸਾਡੇ ਜਵਾਨਾਂ ਨੂੰ ਮਾਰਨ ਦੇ ਹੁਕਮ ਦੇਣ ਵਾਲਾ ਪਾਕਿਸਤਾਨ ਦੀ ਫੌਜ ਦਾ ਮੁਖੀ ਸਿੱਧੂ ਦਾ ਦੋਸਤ ਹੈ। ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਦੋਸਤ ਹਨ। ਮੇਰੀ ਵੀ ਇਸ ਤਰ੍ਹਾਂ ਦੀ ਜਾਣ ਪਛਾਣ ਹੈ, ਪਰ ਮੈਂ ਕਿਸੇ ਨੂੰ ਨਹੀਂ ਮਿਲਦਾ।ਕੌਮੀ ਸੁਰੱਖਿਆ ਤੋਂ ਉੱਪਰ ਮੇਰੇ ਲਈ ਕੁਝ ਵੀ ਨਹੀਂ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਧੂ ਨਾਟਕ ਕਰਕੇ ਲੋਕਾਂ ਨੂੰ ਲਾਮਬੰਦ ਕਰ ਸਕਦੇ ਹਨ। ਉਹ ਭੀੜ ਇਕੱਠੀ ਕਰ ਸਕਦੇ ਹਨ, ਪਰ ਵੋਟਾਂ ਨਹੀਂ ਲਿਆ ਸਕਦੇ।ਲੋਕ ਸਭਾ ਚੋਣਾਂ ਵਿੱਚ ਸਿੱਧੂ ਨੂੰ ਬਠਿੰਡਾ ਅਤੇ ਗੁਰਦਾਸਪੁਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਸਿੱਧੂ ਨੇ ਦੋਵਾਂ ਥਾਵਾਂ ‘ਤੇ ਚੋਣ ਪ੍ਰਚਾਰ ਕੀਤਾ। ਕਾਂਗਰਸ ਨੇ ਦੋਵੇਂ ਸੀਟਾਂ ਗੁਆ ਦਿੱਤੀਆਂ। ਸਿੱਧੂ ਜਿੱਤੇ ਜਾਂ ਹਾਰੇ, ਮੈਂ ਉਨ੍ਹਾਂ ਦਾ ਵਿਰੋਧ ਕਰਾਂਗਾ। ਕੈਪਟਨ ਨੇ ਅੱਗੇ ਕਿਹਾ ਕਿ ਜਿਹੜਾ ਇੱਕ ਮੰਤਰਾਲਾ ਨਹੀਂ ਚਲਾ ਸਕਦਾ ਸੀ, ਉਹ ਪੂਰੇ ਪੰਜਾਬ ਨੂੰ ਕੀ ਚਲਾਏਗਾ।

ਕੈਪਟਨ ਦੀ ਸਿੱਧੂ ਖਿਲਾਫ ਬਿਆਨਬਾਜ਼ੀ ਦੌਰਾਨ ਸਿੱਧੂ ਦੀ ਘਰਵਾਲੀ ਦਾ ਬਿਆਨ ਆਇਆ ਹੈ।ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨਵਜੋਤ ਸਿੱਧੂ ਦੇ ਬਚਾਅ ਵਿੱਚ ਅੱਗੇ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਗੱਦਾਰ ਹੈ ਤਾਂ ਉਸ ਨੂੰ ਅੰਦਰ ਕਰ ਦਿਓ। ਕੈਪਟਨ ਨੇ ਅਜਿਹੇ ਬੰਦੇ ਨੂੰ ਮੰਤਰੀ ਕਿਉਂ ਬਣਾਇਆ ਸੀ ਜੋ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ।ਉਨ੍ਹਾਂ ਕੈਪਟਨ ਨੂੰ ਪੁੱਛਿਆ ਕਿ ਤੁਸੀਂ ਇਸਨੂੰ ਆਪਣੇ ਨਾਲ ਕਿਉਂ ਰੱਖਿਆ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੈਪਟਨ ਨੂੰ ਕਾਂਗਰਸ ਹਾਈ ਕਮਾਂਡ ਦਾ ਕੰਮ ਪਸੰਦ ਨਹੀਂ ਹੈ ਤਾਂ ਪਾਰਟੀ ਛੱਡ ਦੇਣ। ਮੈਨੂੰ ਵੀ ਅਕਾਲੀ ਦਲ ਪਸੰਦ ਨਹੀਂ ਸੀ ਇਸ ਲਈ ਮੈਂ ਛੱਡ ਦਿੱਤਾ।

  • Google+
  • Google+

LEAVE A REPLY