ਚੰਨੀ ਸਰਕਾਰ ਦੇ ਨਵੇਂ ਫੈਸਲੇ, ਹਰ ਮੰਗਲਵਾਰ ਹੋਵੇਗੀ ਕੈਬਨਿਟ ਦੀ ਮੀਟਿੰਗ

0
169

  • Google+

ਸਾਰੇ ਅਧਿਕਾਰੀਆਂ ਨੂੰ ਵੀ ਹਾਜ਼ਰ ਰਹਿਣ ਦੀ ਹਦਾਇਤ

ਚੰਡੀਗੜ੍ਹ: 25 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਹਰ ਮੰਗਲਵਾਰ ਨੁੰ ਦੁਪਹਿਰ ਬਾਅਦ 3.00 ਵਜੇ ਕੈਬਨਿਟ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਕੈਬਨਿਟ ਦੀ ਇਹ ਮੀਟਿੰਗ ਹਰ ਮੰਗਲਵਾਰ ਨੁੰ ਦੁਪਹਿਰ ਬਾਅਦ 3.00 ਵਜੇ ਹੋਇਆ ਕਰੇਗੀ।  ਇਸ ਤੋਂ ਪਹਿਲਾਂ ਮੁੱਖ ਮੰਤਰੀ ਸਵੇਰੇ 11.30 ਵਜੇ ਤੋਂ 2.30 ਵਜੇ ਤੱਕ ਮੰਤਰੀਆਂ, ਵਿਧਾਇਕਾਂ ਤੇ ਹੋਰ  ਰਾਜਨੀਤਕ ਆਗੂਆਂ ਨਾਲ ਮੁਲਾਕਾਤ ਆਪਣੇ ਦਫਤਰ ਵਿਚ ਕਰਿਆ ਕਰਨਗੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਹੈ ਕਿ ਉਹ ਆਪੋ ਆਪਣੇ ਦਫਤਰ ਵਿਚ ਸਮੇਂ ਸਿਰ ਹਾਜ਼ਰ ਰਹਿਣ ਤਾਂ ਜੋ ਉਹਨਾਂ ਨੂੰ ਜੇਕਰ ਕੋਈ ਗੱਲ ਪੁਛਣੀ ਹੋਵੇ ਤਾਂ ਮੁਸ਼ਕਿਲ ਨਾ ਆਵੇ।

LEAVE A REPLY