ਸਟੇਟ ਬੈਂਕ ਦੇ ਏਟੀਐਮ ਵਿੱਚੋਂ ਲੁਟੇਰੇ ਦਿਨ-ਦਿਹਾੜੇ 18 ਲੱਖ 36 ਹਜਾਰ ਲੁੱਟ ਕੇ ਫ਼ਰਾਰ

0
187

ਲੁਧਿਆਣਾ/25ਸਤੰਬਰ

  • Google+

ਲੁਟੇਰਿਆਂ ਨੇ ਲੁਧਿਆਣਾ ਦੇ ਭੁੱਟਾ ਪਿੰਡ ਵਿੱਚ ਭਾਰਤੀ ਸਟੇਟ ਬੈਂਕ ਦਾ ਏਟੀਐਮ ਕੱਟ ਕੇ 18 ਲੱਖ 38 ਹਜ਼ਾਰ ਰੁਪਏ ਲੁੱਟ ਲਏ। ਜਦੋਂ ਪਿੰਡ ਵਾਸੀਆਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਬਦਮਾਸ਼ਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਨਕਦੀ ਲੈ ਕੇ ਭੱਜ ਗਏ।ਉਨ੍ਹਾਂ ਨੇ ਪਹਿਲਾਂ ਗੈਸ ਕਟਰ ਨਾਲ ਏਟੀਐਮ ਦਾ ਸ਼ਟਰ ਕੱਟਿਆ, ਫਿਰ ਮਸ਼ੀਨ ਨੂੰ ਕੱਟਿਆ ਅਤੇ ਨਕਦੀ ਲੈ ਕੇ ਭੱਜ ਗਏ।
ਪਿੰਡ ਦੇ ਵਸਨੀਕ ਗੁਰਤੇਜ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਨੂੰ ਅੱਜ ਦੁਪਹਿਰ 3 ਵਜੇ ਇਸ ਬਾਰੇ ਜਾਣਕਾਰੀ ਮਿਲੀ। ਜਿਵੇਂ ਹੀ ਉਹ ਮੌਕੇ ‘ਤੇ ਪਹੁੰਚਿਆ, ਬਦਮਾਸ਼ਾਂ ਨੇ ਨਕਦੀ ਕੱਢ ਲਈ ਸੀ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।ਪਿੰਡ ਵਾਸੀਆਂ ਨੇ ਉਨ੍ਹਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਾਰ ਦਾ ਅਗਲਾ ਸ਼ੀਸ਼ਾ ਵੀ ਤੋੜ ਦਿੱਤਾ, ਪਰ ਦੋਸ਼ੀ ਗੱਡੀ ਭਜਾ ਕੇ ਲੈ ਗਏ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਵੇਂ ਹੀ ਉਹ ਏਟੀਐਮ ਵਿੱਚ ਦਾਖਲ ਹੋਏ, ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਤੇ ਸਪਰੇਅ ਕੀਤਾ ਜਿਸ ਕਾਰਨ ਫੁਟੇਜ ਨਹੀਂ ਮਿਲ ਸਕੀ। ਲੁੱਟ ਤੋਂ ਬਾਅਦ ਦੋਸ਼ੀ ਮਸ਼ੀਨ ਵਿੱਚੋਂ ਨਕਦੀ ਕੱਢ ਕੇ ਤੇ ਕਾਰ ਵਿੱਚ ਬੈਠ ਕੇ ਚੰਡੀਗੜ੍ਹ ਵੱਲ ਭੱਜ ਗਏ।

LEAVE A REPLY