ਪ੍ਰਗਟ ਸਿੰਘ ਦੇ ਸਿੱਖਿਆ ਮੰਤਰੀ ਬਣਨ ‘ਤੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਹੋਣ ਦੀ ਆਸ ਬੱਝੀ: ਲੈਕਚਰਾਰ ਯੂਨੀਅਨ

0
224

 

  • Google+

ਮੋਹਾਲੀ: 30 ਸਤੰਬਰ,

ਗੌਰਮਿਟ ਸਕੂਲ਼ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਸਕੂਲ਼ ਸਿੱਖਿਆ ਵਿਭਾਗ ਪੜ੍ਹੇ ਲਿਖੇ ਅਤੇ ਸੂਝਵਾਨ ਨੇਤਾ ਸ਼੍ਰੀ ਪਰਗਟ ਸਿੰਘ ਜੀ ਨੂੰ ਮਿਲਣ ਤੇ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦੇਂਦੇ ਹੋਏ ਤਸੱਲੀ ਅਤੇ ਵਿਸ਼ਵਾਸ਼ ਜਤਾਉਂਦੇ ਹੋਏ ਕਿਹਾ ਕਿ ਅਧਿਆਪਕਾਂ ਅਤੇ ਲੈਕਚਰਾਰਾਂ ਦੇ ਲਟਕਦੇ ਮਸਲ੍ਹੇ ਉਹ ਪਹਿਲ ਦੇ ਅਧਾਰ ਤੇ ਹੱਲ ਕਰਨਗੇ ।
ਜਥੇਬੰਦੀ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਲੈਕਚਰਾਰ ਵਰਗ ਦੇ ਕੁਝ ਮਹੱਤਵਪੂਰਨ ਮਸਲੇ ਲਟਕੇ ਹੋਏ ਹਨ ਜਿਵੇਂ ਕੇ 22/23 ਸਾਲਾਂ ਦੇ ਤਜ਼ੁਰਬੇ ਵਾਲੇ ਲੈਕਚਰਾਰਾਂ ਦੀਆਂ ਬਤੌਰ ਪ੍ਰਿੰਸੀਪਲ ਤਰੱਕੀਆਂ, ਲੈਕਚਰਾਰਾਂ ਦੀਆਂ ਪੋਸਟਾਂ ਲਕੋਣਾ ਅਤੇ ਖ਼ਤਮ ਕਰਨਾ, ਲੈਕਚਰਾਰਾਂ ਦੀਆਂ ਪ੍ਰੋਮੋਸ਼ਨਾਂ ਦਾ ਕੋਟਾ 75%ਤੋਂ ਘਟਾ ਕੇ 50% ਕਰਨਾ, ਰਿਵਰਸ਼ਨ ਜ਼ੋਨ ਬਣਾ ਕੇ ਲੈਕਚਰਾਰਾਂ ਨੂੰ ਕੋਰਟ ਕੇਸਾਂ ਵਿੱਚ ਉਲਝਾਉਣਾ ਆਦਿ।
ਉਨ੍ਹਾਂ ਕਿਹਾ ਕਿ ਅਗਰ ਲੈਕਚਰਾਰ ਕੇਡਰ ਦੇ ਮਸਲੇ ਫੌਰੀ ਤੌਰ ਤੇ ਹੱਲ ਨਾਂ ਹੋਏ ਤਾਂ ਜਥੇਬੰਦੀ ਜਲਦੀ ਹੀ ਸੰਘਰਸ ਵਿੱਢੇਗੀ।
ਇਸ ਮੌਕੇ ਜਥੇਬੰਦੀ ਦੇ ਸੂਬਾ ਸਰਪ੍ਰਸਤ ਸ੍ਰੀ ਹਾਕਮ ਸਿੰਘ, ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ, ਸਕੱਤਰ ਜਨਰਲ ਰਾਵਿੰਦਰਪਾਲ ਸਿੰਘ, ਜਗਤਾਰ ਸਿੰਘ ਸੈਦੋਕੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ, ਪ੍ਰੈੱਸ ਸਕੱਤਰ ਜਗਦੀਪ ਸਿੰਘ.ਅਜੀਤਪਾਲ, ਬਹਾਦੁਰ ਸਿੰਘ ਸਿੱਧੁ ਆਦਿ ਮੌਜ਼ੂਦ ਸਨ।

LEAVE A REPLY